ਪੁਰਾਣੀ ਰੰਜਿਸ਼ ਕਾਰਨ ਵਿਅਕਤੀਆਂ ਵੱਲੋਂ ਘੇਰ ਕੇ ਕੁੱਟਮਾਰ ਕਰਨ ‘ਤੇ ਹੋਇਆ ਮੁਕੱਦਮਾ ਦਰਜ  

Advertisement
Spread information

ਪੁਲੀਸ ਨੇ  ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰਕੇ ਕੀਤੀ ਅਗਲੀ ਕਾਰਵਾਈ ਸ਼ੁਰੂ  

ਪਰਦੀਪ ਸਿੰਘ ਕਸਬਾ,  ਧਨੌਲਾ, ਬਰਨਾਲਾ , 18 ਜੂਨ  2021
      ਪੁਰਾਣੀ ਰੰਜਿਸ਼ ਕਾਰਨ ਕੁਝ ਵਿਅਕਤੀਆਂ ਨੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਅਤੇ ਉਸ ਦੀ ਗੱਡੀ ਦੀ ਭੰਨਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ  । ਥਾਣਾ ਧਨੌਲਾ ਪੁਲਸ ਨੇ ਦੋਸ਼ੀਆਂ ਤੇ ਧਾਰਾ  323,341,506,427,148,149 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ  ।
        ਸਿਮਰਜੀਤ ਸਿੰਘ ਪੁੱਤਰ ਗਮਦੂਰ ਸਿੰਘ ਨਿਵਾਸੀ ਪੱਖੋ ਕਲਾਂ  ਨੇ ਥਾਣਾ ਧਨੌਲਾ ਵਿੱਚ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਹਰਪ੍ਰੀਤ ਸਿੰਘ ਆਪਣੀ ਗੱਡੀ ਚ ਪਿੰਡ ਭੈਣੀ ਮਹਿਰਾਜ ਵੱਲ ਆ ਰਹੇ ਸੀ ਤਾਂ ਰਾਜਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਲਾਲ ਸਿੰਘ ਵਾਸੀ ਭੈਣੀ ਮਹਿਰਾਜ, ਕਾਲਾ ਕੁੰਭੜਵਾਲ,  ਪਾਲਾ  ਅਤੇ  ਹੋਰ ਦੱਸ ਬਾਰਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ । ਸਿਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਬਿਨਾਂ ਪੁੱਛੇ ਗਏ ਪਿੱਛੇ ਉਸ ਦੀ ਗੱਡੀ ਨੂੰ ਬੇਸਬਾਲਾਂ ਅਤੇ ਰਾਡਾਂ ਨਾਲ ਭੰਨਣ ਲੱਗੇ ਤਾਂ ਜਦੋਂ ਉਹ ਗੱਡੀ ਵਿੱਚੋਂ ਉੱਤਰ ਗਏ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਵੀ ਕੁੱਟ ਮਾਰ ਸ਼ੁਰੂ ਕਰ ਦਿੱਤੀ । ਸਿਮਰਜੀਤ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨਾਲ ਕੋਈ ਪੁਰਾਣੀ ਰੰਜਿਸ਼ ਰੱਖ ਰਹੇ ਹਨ । ਜਿਸ ਕਾਰਨ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਗੱਡੀ ਨੂੰ ਭੰਨਿਆ ਹੈ । 
ਥਾਣਾ ਧਨੌਲਾ ਪੁਲੀਸ ਨੇ ਸਿਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਗੁਰਲਾਲ ਸਿੰਘ ਵਾਸੀ ਭੈਣੀ ਮਹਿਰਾਜ, ਕਾਲਾ ਕੁੰਭੜਵਾਲ, ਪਾਲਾ ਅਤੇ ਦੱਸ ਬਾਰਾਂ ਅਣਪਛਾਤੇ  ਵਿਅਕਤੀਆਂ ਤੇ ਮੁਕੱਦਮਾ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
Advertisement
Advertisement
error: Content is protected !!