ਆਪਣੇ ਚੁਫੇਰੇ ਸੁਖਾਂਵਾਂ ਮਾਹੌਲ ਬਣਾਕੇ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ – ਰਸਦੀਪ ਸਿੰਘ

Advertisement
Spread information

ਆਪਣੇ ਚੁਫੇਰੇ ਸੁਖਾਂਵਾਂ ਮਾਹੌਲ ਬਣਾਕੇ ਰੱਖਣਾ ਸਾਡਾ ਸਭ ਦਾ ਫਰਜ਼ ਬਣਦਾ ਹੈ : – ਰਸਦੀਪ ਸਿੰਘ

ਅਸ਼ੋਕ ਵਰਮਾ,  ਬਠਿੰਡਾ,  15 ਜੂਨ  2021

            ਬੀਤੇ ਦਿਨੀਂ ਰੰਗ ਐਫ.ਐਮ. ਰੇਡਿਓ ਤੇ ਆਏ ਪ੍ਰੋਗਰਾਮ “ਫੁੱਟਦੀਆਂ ਕਰੂੰਬਲਾਂ ” ਤਹਿਤ ਗੋਨਿਆਣਾ ਮੰਡੀ ਬਲਾਕ ਦੇ ਸਟਾਰ ਅਧਿਆਪਕ ਰਸਦੀਪ ਸਿੰਘ ਦਾ ਇੰਟਰਵਿਊ ਹੋਇਆ , ਇਸ ਦੇ ਹੋਸਟ ਬਲਦੀਪ ਸੰਧੂ ਜੀ ਅਤੇ ਕੋ-ਹੋਸਟ ਨੀਤੂ ਬਾਲਾ ਜੀ ਨੇ ਸਟਾਰ ਅਧਿਆਪਕ ਰਸਦੀਪ ਸਿੰਘ ਦੇ ਜੀਵਨ ਅਤੇ ਉਹਨਾਂ ਦੇ ਸੰਘਰਸ਼ ਦੀ ਗਾਥਾ ਸੁਣਦੇ ਹੋਏ ਉਹਨਾਂ ਦੀ ਗਾਇਨ ਕਲਾ ਨੂੰ ਸਰੋਤਿਆਂ ਦੇ ਰੂਬਰੂ ਕਰਾਇਆ ।

Advertisement

ਰਸਦੀਪ ਸਿੰਘ ਨੇ ਆਪਣੀ ਗੱਲਬਾਤ ਰਾਂਹੀ ਸਾਰੇ ਸਰੋਤਿਆਂ ਦਾ ਮਨ ਮੋਹ ਲਿਆ , ਪ੍ਰੋਗਰਾਮ ਵਿੱਚ ਕਿਤਾਬਾਂ ਨੂੰ ਸਮਰਪਿਤ ਓਹਨਾ ਦੀ ਗ਼ਜ਼ਲ ‘ਕਿਤਾਬਾਂ’ ਨੂੰ ਵੀ ਸਰੋਤਿਆਂ ਨੇ ਰੱਜ ਕੇ ਸਰਾਹਿਆ । ਅੰਤ ਵਿੱਚ ਉਹਨਾਂ ਨੇ ਆਪਣੀ ਕਵਿਤਾ ਰਾਹੀਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਲੋਕਾਂ ਦੇ ਗੁਣਾਂ ਦੀ ਤਾਰੀਫ ਤੇ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸੁਖਾਂਵਾਂ ਮਾਹੌਲ ਬਣਾਕੇ ਰੱਖਣਾ ਚਾਹੀਦਾ ਹੈ

Advertisement
Advertisement
Advertisement
Advertisement
Advertisement
error: Content is protected !!