ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਖ਼ੁਸ਼ -ਰਾਵਣ ਵਾਸੀਆ , ਨੀਟਾ
ਭਾਜਪਾ ਛੱਡ ਕੇ ਕਾਂਗਰਸ ਵਿਚ ਆਗੂਆਂ ਦਾ ਸ਼ਾਮਲ ਹੋਣਾ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ-ਮੱਖਣ ਸ਼ਰਮਾ
ਹਰਿੰਦਰ ਨਿੱਕਾ, ਬਰਨਾਲਾ, 15 ਜੂਨ 2021
ਭਾਰਤੀ ਜਨਤਾ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਦਰਜਨਾਂ ਆਗੂ ਅਤੇ ਵਰਕਰ ਭਾਜਪਾ ਨੂੰ ਛੱਡ ਕੇ ਵਿੱਚ ਸ਼ਾਮਲ ਹੋ ਗਏ । ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਪਾਰਟੀ ਵਿੱਚ ਨਿੱਘਾ ਸੁਆਗਤ ਦਾ ਸਵਾਗਤ ਕੀਤਾ ਗਿਆ । ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਣਵਾਸੀਆ ਵਾਈਸ ਪ੍ਰਧਾਨ ਨਰਿੰਦਰ ਗਰਗ ਨੀਟਾ ਇੰਪਰੂਵਮੈਂਟ ਟਰੱਸਟ ਦੇ ਪ੍ਰਧਾਨ ਮਖੱਣ ਸ਼ਰਮਾ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਚ ਬੀ ਜੇ ਪੀ ਦੇ ਆਗੂ ਹਰਗੋਪਾਲ ਗਰਗ( ਵਾਈਸ ਪ੍ਰਧਾਨ ਮੰਡਲ)ਜਗਦੀਪ ਸ਼ਰਮਾਂ( ਵਾਈਸ ਪ੍ਰਧਾਨ ਮੰਡਲ) ਜੋਨੀ ਜਿੰਦਲ ਜਰਨਲ ਸੈਕਟਰੀ, ਮੰਗਤ ਸਿੰਘ ਜਰਨਲ ਸੈਕਟਰੀ ਮੰਡਲ, ਸੁਮੀਤ ਗਰਗ IT ਸੈਲ ਪ੍ਰਧਾਨ ਬੀ.ਜੇ.ਪੀ, ਦਿਨੇਸ਼ ਕੁਮਾਰ ਸਾਬਕਾ ਯੂਵਾ ਪ੍ਰਧਾਨ ਬੀ.ਜੇ.ਪੀ, ਵਿਕਰਮ ਗਿੱਲ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਹਰਪਾਲ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਬਲਜੀਤ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਮੰਗਲ ਸਿੰਘ ਜਿਲਾ ਪ੍ਰਧਾਨ ਐਸ. ਸੀ ਮੋਰਚਾ ਬੀ.ਜੇ.ਪੀ, ਬੀ.ਜੇ.ਪੀ ਦੇ ਮੈਂਬਰ ਪੰਕਜ ਸਿੰਗਲਾ,ਵਿਜੈ ਗਰਗ,ਰਮੇਸ਼ ਕੁਮਾਰ, ਜਤਿਨ ਗਰਗ,ਮਲਕੀਤ ਸਿੰਘ ਪੁਰਬਾ ਟੇਲਰ, ਨਰੇਸ਼ ਕੁਮਾਰ ਭੋਲਾ, ਰਾਜੂ ਅਰੋੜਾ, ਦਵਿੰਦਰ ਕੁਮਾਰ, ਵਿਸ਼ਾਲ ਗਰਗ, ਸੁਨੀਲ ਕੁਮਾਰ, ਮਨੀਸ਼ ਕੁਮਾਰ ਅਗਰਵਾਲ ਟੈਲੀਕਾਮ,ਰਾਜ ਕੁਮਾਰ, ਰਾਮ ਕੁਮਾਰ,ਕੁਲਵੰਤ ਸਿੰਘ, ਗਗਨ ਸਿੰਗਲਾ, ਤਰੁਣ ਜਿੰਦਲ, ਵਿਵੇਕ ਮਿੱਤਲ, ਪ੍ਰਤੀਕ ਬਾਸਲ, ਨਰੇਸ਼ ਪਵਾਰ, ਰਾਹੁਲ ਸੈਲੂਨ ਵਾਲੇ, ਨੀਟਾ ਜਰਨਲ ਸਟੋਰ ਵਾਲੇ, ਸੁਸੀਲ ਕੁਮਾਰ, ਅਨੂ ਮਿੱਤਲ, ਚੇਤਨ ਗੋਇਲ, ਮਨਿੰਦਰ ਗਰਗ,ਜੋਨੀ ਜਿੰਦਲ, ਰਵੀ ਗਰਗ,ਸੁਨੀਲ ਗਰਗ,ਹਰਮਨ ਸਿੰਘ, ਨੀਰਜ ਸਿੰਗਲਾ,ਕਾਲਾ ਰਾਮ,ਦੁਰਗੇਸ਼ ਗੋਇਲ, ਜਿਮੀ ਅਰੋੜਾ,ਸ਼ੁਬਮ ਸਿੰਗਲਾ,ਸਾਹਿਲ ਗੋਇਲ, ਰਾਹੁਲ, ਇੰਦਰਜੀਤ ਸਿੰਘ, ਰਾਜੀਵ ਕੁਮਾਰ, ਮੁਕੁਲ ਗਰਗ ਆਦਿ ਵੱਡੀ ਗਿਣਤੀ ਵਿੱਚ ਬੀ.ਜੇ.ਪੀ ਪਾਰਟੀ ਦੇ ਮੈਂਬਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।
ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰ ਕੇ ਭਾਜਪਾ ਵਿਚ ਕੰਮ ਕਰ ਰਹੇ ਆਗੂ ਅਤੇ ਵਰਕਰਾਂ ਚ ਨਿਰਾਸ਼ਾ ਪਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਲੋਕ ਪੱਖੀ ਨੀਤੀਆਂ ਲਿਆ ਕੇ ਲੋਕਾਂ ਦਾ ਭਲਾ ਕਰ ਰਹੀ ਹੈ ਇਸੇ ਕਰਕੇ ਭਾਜਪਾ ਦੇ ਦਰਜਨਾਂ ਆਗੂ ਅਤੇ ਵਰਕਰ ਕਾਂਗਰਸ ਵਿੱਚ ਸ਼ਾਮਲ ਹੋਏ ਹਨ ।