ਦਲਿਤ ਔਰਤ ਨਾਲ ਰੇਪ ਮਾਮਲੇ ਵਿੱਚ ਬਸਪਾ ਆਗੂ ਮੁੱਖ ਅਫਸਰ ਥਾਣਾ ਮਹਿਲ ਕਲਾਂ ਨੂੰ ਮਿਲੇ

Advertisement
Spread information

ਦਲਿਤ ਔਰਤ ਨਾਲ ਰੇਪ ਮਾਮਲੇ ਵਿੱਚ ਬਸਪਾ ਆਗੂ ਮੁੱਖ ਅਫਸਰ ਥਾਣਾ ਮਹਿਲ ਕਲਾਂ ਨੂੰ ਮਿਲੇ

ਗੁਰਸੇਵਕ ਸਿੰਘ ਸਹੋਤਾ  , ਮਹਿਲ ਕਲਾਂ, 08 ਜੂਨ 2021
          ਨਜਦੀਕੀ ਪਿੰਡ ਮੂੰੰਮ ਦੀ ਇੱਕ ਦਲਿਤ ਮਹਿਲਾ ਨਾਲ ਤਕਰੀਬਨ ਇੱਕ ਮਹੀਨਾ ਪਹਿਲਾਂ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰ. ਜਸਵੀਰ ਸਿੰਘ ਜੱਸੀ ਦੀ ਅਗਵਾਈ ਹੇਠ ਬਸਪਾ ਦਾ ਇੱਕ ਵਫਦ ਅੱਜ ਮਹਿਲ ਕਲਾਂ ਦੇ ਐੱਸ ਐੱਚ ਓ ਅਮਰੀਕ ਸਿੰਘ ਨੂੰ ਮਿਲਿਆ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜੋਨ ਇੰਚਾਰਜ਼ ਹਵਾ ਸਿੰਘ ਹਨੇਰੀ, ਡਾ. ਸਰਬਜੀਤ ਸਿੰਘ ਖੇੜੀ, ਦਰਸ਼ਨ ਸਿੰਘ ਬਾਜਵਾ, ਦਾਰਾ ਸਿੰਘ ਖਾਲਸਾ, ਸੁਰਜੀਤ ਸਿੰਘ ਬਰਨਾਲਾ, ਕਰਮਜੀਤ ਸਿੰਘ ਖੁੱਡੀ, ਡਾ. ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਗੁਰਜੀਤ ਸਿੰਘ ਮਾਹਮਦਪੁਰ, ਏਕਮ ਸਿੰਘ ਛੀਨੀਵਾਲ, ਬੂਟਾ ਸਿੰਘ ਚੀਮਾ, ਅਵਤਾਰ ਸਿੰਘ ਖੁੱਡੀ ਅਤੇ ਗੁਰਪ੍ਰੀਤ ਸਿੰਘ ਮੂਮ ਆਦਿ ਆਗੂ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਨਾਲ ਕਿਸੇ ਹੋਰ ਔਰਤ ਦੇ ਘਰ ਧੋਖੇ ਨਾਲ ਬੁਲਾ ਕੇ ਜਬਰਦਸਤੀ ਕਰਨ ਦਾ ਦੋਸ ਲਾਇਆ ਹੈ। ਇਸ ਸੰਬੰਧੀ ਮਹਿਲ ਕਲਾਂ ਥਾਣੇ ਵਿੱਚ ਪਰਚਾ ਦਰਜ ਹੋ ਚੁੱਕਾ ਹੈ। ਜਿਸ ਔਰਤ ਦੇ ਘਰ ਬਲਾਤਕਾਰ ਹੋਇਆ ਸੀ ਉਸਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ।ਪਰ ਅਰੋਪੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਹੁਣ ਪਤਾ ਲੱਗਾ ਹੈ ਕਿ ਆਰੋਪੀ ਦੇ ਹਮਾਇਤੀ ਪੀੜਤਾ ਦੇ ਘਰ ਆ ਕੇ ਸਮਝੌਤਾ ਕਰਨ ਲਈ ਲਾਲਚ ਦੇ ਨਾਲ ਨਾਲ ਧਮਕੀਆਂ ਵੀ ਦੇ ਰਹੇ ਹਨ ਪਰ ਪਰਿਵਾਰ ਉਸਨੂੰ ਸਜਾ ਦਿਵਾਉਣ ਲਈ ਦ੍ਰਿੜ੍ਹ ਹੈ।

ਕੀ ਕਹਿੰਦੇ ਨੇ ਥਾਣਾ ਮੁਖੀ

        ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਦੋਸੀ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!