ਸਿੱਖਿਆ ਮੰਤਰੀ ਨੂੰ ਘੇਰਨ ਪਹੁੰਚੇ ਮੋਰਚੇ ਦੇ ਬੇਰੁਜ਼ਗਾਰ ਪੁਲਿਸ ਨੇ ਚੁੱਕੇ , ਰੈਸਟ ਹਾਊਸ ਉੱਤੇ ਕੀਤਾ ਪ੍ਰਦਰਸ਼ਨ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 5 ਜੂਨ 2021
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ 157 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਸੰਗਰੂਰ ਦੇ ਰੈਸਟ ਹਾਊਸ ਪਹੁੰਚੇ ਵਿਜੇਇੰਦਰ ਸਿੰਗਲਾ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮੋਰਚੇ ਉੱਤੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਜਿਉਂ ਹੀ ਪਤਾ ਲੱਗਾ ਤਾਂ ਘਿਰਾਓ ਦੀ ਯੋਜਨਾ ਉਲੀਕੀ।ਪ੍ਰਸ਼ਾਸਨ ਨੂੰ ਇਸ ਗੁਪਤ ਐਕਸਨ ਦਾ ਪਤਾ ਲੱਗ ਗਿਆ। ਮੋਰਚੇ ਉੱਤੇ ਹਾਜ਼ਰ ਬੇਰੁਜ਼ਗਾਰਾਂ ਨੂੰ ਰੋਕਣ ਲਈ ਸਖਤ ਬੈਰੀ ਕੈਡ ਲਗਾ ਕੇ, ਡੀ ਐਸ ਪੀ ਸਤਪਾਲ ਸ਼ਰਮਾ ਦੀ ਅਗਵਾਈ ਵਿੱਚ ਸਖਤ ਪ੍ਰਬੰਧ ਕੀਤੇ ਗਏ।ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਝੁਨੀਰ ਨੂੰ ਬਾਹਰ ਜਾਣ ਤੋ ਰੋਕ ਕੇ ਰੱਖਿਆ ਗਿਆ ।
ਫੇਰ ਵੀ ਬੇਰੁਜ਼ਗਾਰਾਂ ਨੇ ਐਕਸਨ ਨੂੰ ਸਫਲ ਕਰਨ ਲਈ,ਹੋਰ ਬੇਰੁਜ਼ਗਾਰਾਂ ਨੂੰ ਬੁਲਾ ਕੇ ਰੈਸਟ ਹਾਊਸ ਦੇ ਗੇਟ ਉੱਤੇ ਅਚਾਨਕ ਪਹੁੰਚ ਕੇ ਮੁਰਦਾਬਾਦ ਦੇ ਨਾਹਰੇ ਲਗਾ ਦਿੱਤੇ। ਪੁਲਿਸ ਵੱਲੋਂ ਲੜਕੀਆਂ ਸਮੇਤ ਇਕ ਦਰਜ਼ਨ ਦੇ ਕਰੀਬ ਬੇਰੁਜ਼ਗਾਰਾਂ ਨੂੰ ਰੈਸਟ ਹਾਊਸ ਦੇ ਗੇਟ ਤੋ ਗ੍ਰਿਫਤਾਰ ਕਰਕੇ ਸਿਟੀ ਥਾਣਾ ਵਿਖੇ ਲਿਜਾਇਆ ਗਿਆ।
ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਆਪਣੀ ਕੋਠੀ ਦੇ ਗੇਟ ਉੱਤੇ 157 ਦਿਨਾਂ ਤੋਂ ਬੈਠੇ। ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣ ਰਹੇ।ਵਾਰ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਭੱਜ ਰ ਹੇ ਹਨ।
ਗ੍ਰਿਫਤਾਰ ਕੀਤੇ ਬੇਰੁਜ਼ਗਾਰਾਂ ਵਿੱਚ ਸੰਦੀਪ ਗਿੱਲ,ਰਣਬੀਰ ਸਿੰਘ ਨਦਾਮਪੁਰ,ਸੰਦੀਪ ਨਾਭਾ,ਗੁਰਪ੍ਰੀਤ ਸਿੰਘ ਅਤੇ ਤਜਿੰਦਰ ਬਠਿੰਡਾ,ਪਰਮਿੰਦਰ ਸਿੰਘ ਸ਼ੇਰਪੁਰ,ਗਗਨਦੀਪ ਕੌਰ ,ਕੁਲਵੰਤ ਸਿੰਘ ਕੋਟ ਸ਼ਮੀਰ ਅਤੇ ਕਿਰਨ ਈਸ਼ੜਾ ਆਦਿ ਸ਼ਾਮਿਲ ਹਨ।
ਵਰਨਣਯੋਗ ਹੈ ਕਿ ਸਿੱਖਿਆ ਮੰਤਰੀ 157 ਦਿਨਾਂ ਤੋਂ ਆਪਣੀ ਸਥਾਨਕ ਕੋਠੀ ਵਿੱਚ ਆਉਣ ਤੋਂ ਅਸਮਰੱਥ ਹਨ।
ਬੀਤੇ ਕੱਲ ਵੀ ਕੱਚੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਪ੍ਰਦਰਸ਼ਨ ਕੀਤਾ ਸੀ। ਬੇਰੁਜ਼ਗਾਰਾਂ ਦੀਆਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਦਾ ਮੋਰਚਾ ਆਪਣੇ ਰੁਜ਼ਗਾਰ ਲਈ 31 ਦਿਸੰਬਰ ਤੋ ਸਿੱਖਿਆ ਮੰਤਰੀ ਦੇ ਗੇਟ ਉੱਤੇ ਬੈਠਾ ਹੈ।