ਵੀਡੀਓ ਬਣਾ ਕੇ 26 ਸਾਲਾ ਔਰਤ ਨਾਲ ਕਰਦੇ ਰਹੇ ਗੈਂਗਰੇਪ, ਮਨੁੱਖਤਾ ਹੋਈ ਸ਼ਰਮਸਾਰ

Advertisement
Spread information

ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਕੀਤਾ ਗੈਂਗਰੇਪ

ਵੀਡੀਓ ਬਣਾ ਕੇ ਉਸ ਨੂੰ ਧਮਕਾਉਂਦੇ ਹੋਏ ਉਸ ਨਾਲ ਰੇਪ ਕਰਦੇ ਰਹੇ – ਪੀਡ਼ਤ ਔਰਤ

ਬੀ ਟੀ ਐੱਨ, ਜਲੰਧਰ, 27 ਮਈ 2021

 

        ਜਲੰਧਰ ਜ਼ਿਲ੍ਹੇ ਦੇ ਆਦਮਪੁਰ ਥਾਣੇ ਅਧੀਨ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ ਛੱਬੀ ਛੱਬੀ ਸਾਲਾ ਵਿਆਹੁਤਾ ਨਾਲ ਗੈਂਗ ਰੇਪ ਕਰਦਿਆਂ ਬਣਾਈ ਗਈ ਵੀਡੀਓ ਅਤੇ ਬਾਅਦ ਵਿੱਚ ਉਸ ਨੂੰ ਬਲੈਕਮੇਲ ਵੀਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

Advertisement

         ਜ਼ਿਕਰਯੋਗ ਹੈ ਕਿ ਆਦਮਪੁਰ ਥਾਣੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਛੱਬੀ ਸਾਲਾਂ ਦੀ ਵਿਆਹੁਤਾ ਨਾਲ ਤਿੰਨ ਨੌਜਵਾਨਾਂ ਵਲੋਂ ਗੈਂਗਰੇਪ ਕੀਤਾ ਗਿਆ ਹੈ । ਇਸ ਸੰਬੰਧੀ ਥਾਣਾ ਆਦਮਪੁਰ ਦੀ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਦੀ ਪੁਸ਼ਟੀ ਕਰਦਿਆਂ ਥਾਣਾ ਆਦਮਪੁਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੇ ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਗੈਂਗ ਰੇਪ ਕੀਤਾ ਹੈ ਜਿਸ ਤੋਂ ਬਾਅਦ ਦੋਸ਼ੀਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ ।

            ਉਨ੍ਹਾਂ ਦੱਸਿਆ ਕਿ ਗੈਂਗ ਰੇਪ ਪੀੜਤ ਵਿਆਹੁਤਾ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਵੀ ਹੈ ।ਉਨ੍ਹਾਂ ਦੱਸਿਆ ਕਿ ਉਕਤ ਘਟਨਾ ਦੀ ਜਾਂਚ ਜੰਡੂਸਿੰਘ ਪੁਲਸ ਚੌਕੀ ਦੇ ਇੰਚਾਰਜ ਐੱਸ ਆਈ ਬਿਸਮਿਨ ਸਿੰਘ ਖਾਸੀ ਅਤੇ ਆਦਮਪੁਰ ਥਾਣੇ ਦੀ ਮਹਿਲਾ ਪੁਲਸ ਅਧਿਕਾਰੀ ਸਬ ਇੰਸਪੈਕਟਰ ਸੰਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ ।

             ਉਨ੍ਹਾਂ ਦੱਸਿਆ ਕਿ ਦੋਸ਼ੀ ਅਜੇ ਫਰਾਰ ਹਨ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੀੜਤਾ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਧਾਰਾ ਇੱਕ 164 ਤਹਿਤ ਮਾਣਯੋਗ ਜੱਜ ਸਾਹਿਬ ਦੇ ਸਾਹਮਣੇ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ ।

ਐਸਐਚਓ ਆਦਮਪੁਰ ਨੇ ਕਿਹਾ ਕਿ ਦੋ ਮੁਲਜ਼ਮ ਆਦਮਪੁਰ ਥਾਣੇ ਅਧੀਨ ਪੈਂਦੇ ਹਨ ਅਤੇ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ ਜਦਕਿ ਤੀਜਾ ਮੁਲਜ਼ਮ ਥਾਣਾ ਪਾਤਰਾਂ ਦੇ ਅਧੀਨ ਪੈਂਦੇ ਪਿੰਡ ਦਾ ਹੈ ਪੀੜਤਾ ਨੇ ਆਪਣੇ ਦਰਜ ਬਿਆਨਾਂ ਵਿਚ ਮੁਲਾਜ਼ਮਾਂ ਦੀ ਨਾਮ ਪੁਲੀਸ ਨੂੰ ਦੱਸ ਦਿੱਤੇ ਹਨ ਪਰ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਨ੍ਹਾਂ ਦੇ ਨਾਮਾਂ ਦਾ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਜਾਵੇਗੀ ।

ਸ਼ਿਕਾਇਤਕਰਤਾ ਨੇ ਅਾਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਧਮਕਾਉਂਦੇ ਹੋਏ ਉਸ ਨਾਲ ਰੇਪ ਕਰਦੇ ਰਹੇ ਉਹ ਅਕਸਰ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦੇ ਸਨ ਐਸਐਚਓ ਨੇ ਕਿਹਾ ਕਿ ਪੀਡ਼ਤਾ ਨੇ ਉਸ ਦੀ ਵੀਡੀਓ ਬਣਾਉਣ ਅਤੇ ਵੈੱਲ ਕਰਨ ਦੇ ਇਲਜ਼ਾਮ ਲਾਏ ਹਨ ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ

Advertisement
Advertisement
Advertisement
Advertisement
Advertisement
error: Content is protected !!