ਜਿਸਮਫਰੋਸ਼ੀ ਦੇ ਅੱਡੇ ਤੋਂ ”ਜੱਜ ” ਸਮੇਤ 3 ਔਰਤਾਂ ਤੇ 5 ਹੋਰ ਦੋਸ਼ੀ ਗਿਰਫਤਾਰ

Advertisement
Spread information

ਪਾਤੜਾਂ ਦੇ ਹਰਮਨ ਨਗਰ ‘ਚ ਚੱਲਦਾ ਰਿਹਾ ਜਿਸਮਫਰੋਸ਼ੀ ਦਾ ਧੰਦਾ

ਭੋਲੀਆਂ-ਭਾਲੀਆਂ ਲੋੜਵੰਦ ਔਰਤਾਂ ਨੂੰ ਬੁਲਾ ਕੇ ਕਰਦੇ ਸੀ ਗ੍ਰਾਹਕਾਂ ਅੱਗੇ ਪੇਸ਼


ਹਰਿੰਦਰ ਨਿੱਕਾ , ਪਟਿਆਲਾ 27 ਮਈ 2021

     ਪਾਤੜਾਂ ਸ਼ਹਿਰ ਦੇ ਹਰਮਨ ਨਗਰ ਇਲਾਕੇ ‘ਚ ਧੜੱਲੇ ਨਾਲ ਜ਼ਾਰੀ ਜਿਸਮਫਰੋਸ਼ੀ ਦੇ ਅੱਡੇ ਦਾ ਮੁਕਾਮੀ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਪਾਰਟੀ ਨੇ ਮੌਕੇ ਤੋਂ 3 ਔਰਤਾਂ ,ਧੰਦੇ ਵਿੱਚ ਸ਼ਾਮਿਲ 2 ਪੁਰਸ਼ਾਂ ਅਤੇ 4 ਗ੍ਰਾਹਕਾਂ ਨੂੰ ਵੀ ਗਿਰਫਤਾਰ ਕਰ ਲਿਆ ਹੈ। ਗਿਰਫਤਾਰ ਕੀਤੇ ਗ੍ਰਾਹਕਾਂ ਵਿੱਚ ਘੱਗਾ ਦੇ ਰਹਿਣ ਵਾਲੇ ਜੱਜ ਅਤੇ ਸਤਗੁਰੂ ਸਿੰਘ, ਸੁਖਵੀਰ ਸਿੰਘ  ਸਫੇੜਾ ਅਤੇ ਜਸਵੰਤ ਸਿੰਘ ਸ਼ਾਮਿਲ ਹਨ। ਜਦੋਂ ਕਿ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੇ ਗਿਰੋਹ ਵਿੱਚ ਸ਼ਾਮਿਲ ਜੂੰਮਾਂ ਸਿੰਘ ਤੇ ਉਸ ਦੀ ਪਤਨੀ ਦੀਪ ਕੌਰ, ਨਵਦੀਪ ਕੌਰ, ਚਰਨਜ਼ੀਤ ਕੌਰ ਅਤੇ ਮਕਾਨ ਮਾਲਿਕ ਤਾਰਾ ਸਿੰਘ ਕੱਲਰਭੈਣੀ ਹਾਲ ਅਬਾਦ ਹਰਮਨ ਨਗਰ ਪਾਤੜਾਂ ਵੀ ਪੁਲਿਸ ਦੇ ਸ਼ਿਕੰਜੇ ਵਿੱਚ ਫਸ ਗਏ ਹਨ।

Advertisement

    ਜਿਸਮਫਰੋਸ਼ੀ ਦੇ ਧੰਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਗੱਡਾ ਸਟੈਂਡ ਜਾਖਲ ਰੋਡ ਪਾਤੜਾ ਮੋਜੂਦ ਸੀ। ਉਸ ਨੂੰ ਅਲਹਿਦਗੀ ਵਿੱਚ ਇਤਲਾਹ ਮਿਲੀ ਕਿ ਦੋਸ਼ੀ ਜੂੰਮਾ ਸਿੰਘ, ਦੀਪ ਕੋਰ, ਨਵਦੀਪ ਕੋਰ, ਤਾਰਾ ਸਿੰਘ ਅਤੇ ਚਰਨਜੀਤ ਕੋਰ ਗਿਣੀ ਮਿਥੀ ਸ਼ਾਜਿਸ ਦੇ ਤਹਿਤ ਭੋਲੀਆਂ-ਭਾਲੀਆਂ/ਲੋੜਵੰਦ ਅੋਰਤਾ ਨੂੰ ਪੈਸਿਆ ਦਾ ਲਾਲਚ ਦੇ ਕੇ ਆਪਣੇ ਪਾਸ ਬੁਲਾ ਕੇ ਫਿਰ ਆਪਣੇ ਘਰਾਂ ਵਿੱਚ ਮਰਦ (ਗ੍ਰਾਹਕਾਂ) ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੇ ਹਨ। ਦੋਸ਼ੀ ਔਰਤਾਂ ਨੂੰ ਗ੍ਰਾਹਕਾਂ ਅੱਗੇ ਪਰੋਸਕੇ , ਗ੍ਰਾਹਕਾਂ ਤੋ ਮੋਟੀ ਰਕਮ ਵਸੂਲ ਕਰਦੇ ਹਨ। ਇਤਲਾਹ ਦੇਣ ਵਾਲੇ ਨੇ ਇਹ ਵੀ ਦੱਸਿਆ ਕਿ ਲੰਘੀ ਕੱਲ੍ਹ ਵੀ ਦੋਸ਼ੀ ਆਪਣੇ ਘਰਾਂ ਵਿੱਚ ਕੋਈ ਅੋਰਤਾਂ ਬੁਲਾ ਕੇ ਗ੍ਰਾਹਕ ਸਤਗੁਰ ਸਿੰਘ, ਜੱਜ, ਸੁਖਬੀਰ ਸਿੰਘ ਅਤੇ ਜਸਵੰਤ ਸਿੰਘ ਨੂੰ ਆਪਣੇ ਘਰ ਵਿੱਚ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਹਨ। ਦੋਸ਼ੀਆਨ ਜੂੰਮਾ, ਦੀਪ ਕੋਰ, ਨਵਦੀਪ ਕੋਰ, ਤਾਰਾ ਸਿੰਘ ਅਤੇ ਚਰਨਜੀਤ ਕੋਰ ਦੇ ਰਿਹਾਇਸ਼ੀ ਮਕਾਨਾਂ ਪਰ ਰੇਡ ਕਰਨ ਪਰ ਦੋਸ਼ੀਆਨ ਨੂੰ ਕਾਬੂ ਕੀਤਾ ਜਾ ਸਕਦਾ ਹੈ ।

       ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਤਲਾਹ ਭਰੋਸੇਯੋਗ ਤੇ ਪੱਕੀ ਹੋਣ ਕਾਰਣ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ Sec 3,4,5 Immoral Traffic Prevention Act 1956, 120-B IPC ਦਰਜ਼ ਕੀਤਾ ਗਿਆ ਅਤੇ ਦੋਸ਼ੀਆਂ ਦੇ ਘਰ ਰੇਡ ਕਰਕੇ ਜੂੰਮਾ, ਦੀਪ ਕੋਰ, ਨਵਦੀਪ ਕੋਰ, ਤਾਰਾ ਸਿੰਘ ਅਤੇ ਚਰਨਜੀਤ ਕੋਰ  ਕੌਰ ਨੂੰ ਉਨਾਂ ਕੋਲ ਪਹੁੰਚੇ ਗ੍ਰਾਹਕਾਂ ਜੱਜ ਪੁੱਤਰ ਪੁੱਤਰ ਹੰਸਾ ਰਾਮ ਵਾਸੀ ਨੇੜੇ ਯੂ.ਕੇ ਧਰਮਕੰਡਾ ਘੱਗਾ ਅਤੇ ਸਤਗੁਰੂ ਸਿੰਘ ਵਾਸੀ ਘੱਗਾ, ਸੁਖਵੀਰ ਸਿੰਘ  ਸਫੇੜਾ ਅਤੇ ਜਸਵੰਤ ਸਿੰਘ ਨੂੰ ਗਿਰਫਤਾਰ ਕਰ ਲਿਆ ਗਿਆ। ਦੋਸ਼ੀਆਂ ਦੀ ਤਫਤੀਸ਼ ਜ਼ਾਰੀ ਹੈ। ਤਫਤੀਸ਼ ਦੌਰਾਨ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ। 


Advertisement
Advertisement
Advertisement
Advertisement
Advertisement
error: Content is protected !!