ਮਨੁੱਖਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ – ਨਰੇਸ਼ ਗਾਬਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 25 ਮਈ 2021
ਸਾਬਕਾ ਕੌਸਲਰ ਤੇ ਸਮਾਜ ਸੇਵੀ ਸਵ. ਸ੍ਰੀ ਸੰਜੇ ਗਾਬਾ ਦੀ ਛੇਵੀਂ ਬਰਸੀ ਮੌਕੇ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ 10 ਆਟੋ ਸੈਨਸਰ ਸੈਨੀਟਾਈਜਰ ਮਸੀਨਾਂ , 2 ਵਾਟਰ ਕੂਲਰ , 12 ਫਾਈ ਸਾਇਕਲ , ਤੇ ਵਹੀਲ ਚੇਅਰ ਅਤੇ 5 ਕੰਨਾਂ ਵਾਲੀਆਂ ਮਸੀਨਾਂ , ਮਾਸਕ ਅਤੇ ਸੈਨੀਟਾਈਜਰ ਵੰਡੇ ਗਏ ।ਅੱਜ ਸਥਾਨਕ ਹਰਗੋਬਿੰਦਪੁਰਾ ਗੁਰਦੁਆਰਾ ਸੁਨਾਮੀ ਗੇਟ ਸੰਗਰੂਰ ਵਿਖੇ ਸਵ : ਸਮਾਜ ਸੇਵੀ ਸ੍ਰੀ ਸੰਜੇ ਗਾਬਾ ਜੀ ਦੀ ਛੇਵੀਂ ਬਰਸੀ ਮੌਕੇ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਪਰਿਵਾਰ ਵੱਲੋਂ ਅਰਦਾਸ ਕਰਵਾਉਣ ਉਪਰੰਤ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਵੱਖ-ਵੱਖ ਧਾਰਮਿਕ ਸਥਾਨ ਅਤੇ ਜਨਤਕ ਥਾਵਾਂ ਤੇ ਕੋਵਿਡ -19 ਨੂੰ ਮੱਦੇ ਨਜਰ ਰੱਖਦੇ ਹੋਏ ਲੋਕਾਂ ਦੀ ਸਿਹਤ ਸੁਵਿਧਾ ਲਈ 10 ਐਟੋ ਸੈਨਸਰ ਸੈਨੀਟਾਈਜਰ ਮਸੀਨਾਂ ਲਗਵਾਈਆਂ ਉੱਥੇ ਹੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 2 ਵਾਟਰ ਕੂਲਰ ਲਗਵਾਏ ਗਏ ਅਤੇ ਅੰਗਹੀਣਾਂ ਨੂੰ 12 ਵਾਈ ਸਾਇਕਲ , ਤੇ ਵਹੀਲ ਚੇਅਰ ਅਤੇ 5 ਕੰਨਾਂ ਵਾਲੀਆਂ ਮਸੀਨਾਂ ਦਿੱਤੀਆਂ ਗਈਆਂ ਅਤੇ ਵੱਖ – ਵੱਖ ਜਨਤਕ ਥਾਵਾਂ ਤੇ ਜਿਵੇਂ ਕਿ ਲੇਬਰ ਯੂਨਿਅਨ ਚੌਕ , ਰਿਕਸਾ ਯੂਨੀਅਨ ਨੂੰ ਮਾਸਕ ਅਤੇ ਸੈਨੀਟਾਈਜਰ ਵੰਡੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਨਰੇਸ ਗਾਬਾ ਨੇ ਕਿਹਾ ਕਿ ਜੇ ਕਿਸੇ ਚੰਗੇ ਇਨਸਾਨ ਨੂੰ ਯਾਦ ਰੱਖਣਾ ਹੋਵੇ ਤਾਂ ਸਾਨੂੰ ਉਸ ਤਰਾਂ ਦੇ ਹੀ ਚੰਗੇ ਕੰਮ ਕਰਨੇ ਚਾਹੀਦੇ ਹਨ ਜਿਸ ਤਰਾਂ ਉਹ ਇਨਸਾਨ ਕਰਦਾ ਸੀ । ਉਹਨਾਂ ਨੇ ਦੱਸਿਆ ਕਿ ਸਾਡੇ ਸਭ ਦੇ ਸਤਿਕਾਰ ਯੋਗ ਸਵ : ਸ੍ਰੀ ਸੰਜੇ ਗਾਬਾ ਜੀ ਹਮੇਸਾ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਸਨ । ਉਹਨਾਂ ਨੇ ਆਪਣਾ ਸਾਰਾ ਜੀਵਨ ਮਾਨਵਤਾ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਵਿਚ ਲੰਘਾਇਆ ਹੈ।ਲੋਕ ਭਲਾਈ ਦੇ ਕੰਮ ਪ੍ਰਤੀ ਲਗਨ ਹਰ ਇਕ ਦੇ ਦੁੱਖ ਸੁੱਖ ਵਿਚ ਸਹਾਈ ਹੋਣਾ ਅਤੇ ਗਰੀਬ ਅਤੇ ਜਰੂਰਤਮੰਦਾਂ ਦੀ ਮਦਦ ਕਰਨ ਨੂੰ ਉਹ ਆਪਣੀ ਜਿੰਦਗੀ ਦਾ ਮੁੱਖ ਉਦੇਸ ਮੰਨਦੇ ਸਨ । ਉਹਨਾਂ ਦੀ ਸੋਚ ਨੂੰ ਅਗਾਂਹ ਵਧਾਉਂਦੇ ਹੋਏ ਹੀ ਅਸੀ ਸਾਰੇ ਹਰ ਸਾਲ ਉਹਨਾਂ ਦੀ ਨਿਘੀ ਯਾਦ ਵਿਚ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕੰਮ ਕਾਰਜਾਂ ਨੂੰ ਕਰਦੇ ਹਾਂ । ਜਿਵੇਂ ਕਿ ਪਿਛਲੇ ਸਮੇਂ ਵਿਚ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਚਾਹੇ ਮੈਡੀਕਲ ਕੈਂਪ ਦੀ ਗੱਲ ਹੋਵੇ , ਚਾਹੇ ਗਰੀਬ ਕੁੜੀਆਂ ਦੇ ਵਿਆਹ ਵਿਚ ਮਦਦ ਦੀ ਗੱਲ ਹੋਵੇ , ਵਾਤਾਵਰਨ ਨੂੰ ਸੁੱਧ ਕਰਨ ਲਈ ਪੌਦਾ ਰੋਪਨ ਦੀ ਗਲ ਹੋਵੇ , ਔਰਤ ਸਕਤੀਕਰਨ ਲਈ ਜਰੂਰਤਮੰਦ ਔਰਤਾਂ ਨੂੰ ਸਿਲਾਈ ਮਸੀਨ ਮੁਹਾਈਆਂ ਕਰਵਾਉਣ ਦੀ ਗਲ ਹੋਵੇ , ਅੰਗਹੀਣਾਂ ਨੂੰ ਫਾਈ ਸਾਇਕਲ ਵੰਡਣ ਦੀ ਗਲ ਹੋਵੇ ਅਤੇ ਵੱਖ – ਵੱਖ ਸਮੇਂ ਤੇ ਖੂਨਦਾਨ ਕੈਂਪ ਲਗਵਾਉਣ ਦੀ ਗੱਲ ਹੋਵੇ , ਉਸੇ ਤਰਾਂ ਹੀ ਅੱਜ ਉਹਨਾ ਦੀ ਛੇਵੀਂ ਬਰਸੀ ਤੇ ਕੋਵਿਡ -19 ਦੇ ਮੱਦੇ ਨਜਰ 10 ਸੈਨੀਟਾਈਜਰ ਮਸੀਨਾਂ ਲਗਵਾਈਆਂ , ਉੱਥੇ ਹੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 2 ਵਾਟਰ ਕੂਲਰ ਲਗਵਾਏ ਗਏ ਅਤੇ ਅੰਗਹੀਣਾਂ ਨੂੰ 12 ਟਾਈ ਸਾਇਕਲ , 3 ਵਹੀਲ ਚੇਅਰ ਅਤੇ 5 ਕੰਨਾਂ ਵਾਲੀਆਂ ਮਸੀਨਾਂ ਦਿੱਤੀਆਂ ਗਈਆਂ ।
ਇਸ ਮੌਕੇ ਕੋਵਿਡ -19 ਦੇ ਮੱਦੇ ਨਜਰ ਰੱਖਦੇ ਹੋਏ ਸ੍ਰੀ ਗਾਬਾ ਜੀ ਨੇ ਜਨਤਾ ਨੂੰ ਜਾਗਰੂਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਸਿੰਗਲਾ ਜੀ ਵੱਲੋਂ ਚਲਾਈ ਗਈ ਵੈਕਸੀਨੇਸਨ ਸੰਗਰੂਰ ਜ਼ਿੰਮੇਵਾਰ ਸੰਗਰੂਰ ਦੀ ਚਲਾਈ ਮੁਹਿੰਮ ਤਹਿਤ ਹਰ ਵਿਅਕਤੀ ਨੂੰ ਵੈਕਸੀਨੇਸਨ ਲਗਵਾਉਣ ਲਈ ਬੇਨਤੀ ਕੀਤੀ । ਇਸ ਮੌਕੇ ਸ੍ਰੀ ਵਿਜੈ ਸਿੰਗਲਾ ਨੇ ਵੀ ਪਰਿਵਾਰ ਨਾਲ ਫੋਨ ਉੱਤੇ ਗੱਲ ਕਰਕੇ ਸੰਜੇ ਗਾਬਾ ਨੂੰ ਸਰਧਾਂਜਲੀ ਦਿੱਤੀ । ਸੰਜੇ ਗਾਬਾ ਮੈਮੋਰੀਅਲ ਟਰੱਸਟ ਦੇ ਚੇਅਰਪਰਸਨ ਅਤੇ ਸਾਬਕਾ ਕੌਸਲਰ ਸ੍ਰੀਮਤੀ ਸੀਮਾ ਗਾਬਾ ਜੀ ਨੇ ਕਿਹਾ ਕਿ ਗਾਬਾ ਜੀ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਤੇ ਉਹਨਾਂ ਦੇ ਮਾਰਗ ਦਰਸਕ ਤੇ ਚਲਦੇ ਹੋਏ ਹਮੇਸਾ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕੰਮ ਕਰਦੇ ਰਵਾਂਗੇ । ਸਾਬਕਾ ਜਿਲਾ ਪ੍ਰਧਾਨ ਸ੍ਰੀ ਸੁਭਾਸ ਗਰੋਵਰ ਜੀ ਨੇ ਸਵ : ਸੰਜੇ ਗਾਬਾ ਜੀ ਨੂੰ ਸਰਧਾਜਲੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਨੇ ਛੋਟੀ ਉਮਰ ਵਿਚ ਹੀ ਆਪਣੀ ਸੋਚ ਨੂੰ ਲੋਕਾਂ ਦੀ ਸੇਵਾ ਪ੍ਰਤੀ ਰੱਖਿਆ । ਪੈਨਸਨਰ ਆਗੂ ਪੰਜਾਬ ਸ੍ਰੀ ਰਾਜ ਕੁਮਾਰ ਅਰੋੜਾ ਜੀ ਨੇ ਜਿੱਥੇ ਸੰਜੇ ਗਾਬਾ ਜੀ ਨੂੰ ਸਰਧਾਜਲੀ ਦਿੱਤੀ ਉੱਥੇ ਹੀ ਸੰਜੇ ਗਾਬਾ ਮੈਮੋਰੀਅਲ ਟਰੱਸਟ ਵੱਲੋਂ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ ।
ਇਸ ਮੌਕੇ ਸ੍ਰੀ ਸੁਰਿੰਦਰ ਪਾਲ ਸਿੰਘ ਸਿਧਕੀ , ਸਹਾਰਾ ਫਾਊਡਏਸਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ , ਕੈਮਬਰੀਜ ਸਕੂਲ ਦੇ ਚੇਅਰਮੈਨ ਸਿਵ ਆਰੀਆ ,ਸ਼ਿਵ ਮੰਦਰ ਸੇਖੁਪੂਰਾ ਦੇ ਪ੍ਰਧਾਨ ਦਵਿੰਦਰ ਮਨਚੰਦਾ , ਅਰੋੜਾ ਮਹਾਂ ਸਭਾ ਦੇ ਪ੍ਰਧਾਨ ਹਰੀਸ ਟੂਟੇਜਾ , ਗੁਰੂਦੁਆਰਾ ਹਰਗੋਬਿੰਦਪੁਰ ਦੇ ਪ੍ਰਧਾਨ ਜਗਤਾਰ ਸਿੰਘ , ਕੈਪਟਨ ਕਰਮ ਸਿੰਘ ਨਗਰ ਸਕੀਮ ਦੇ ਪ੍ਰਧਾਨ ਰਜਿੰਦਰ ਕੁਮਾਰ ਪੱਪੂ ਅਤੇ ਨਗਨ ਬਾਬਾ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਹਰੀਸ ਅਰੋੜਾ ਅਤੇ ਵੱਖ – ਵੱਖ ਧਾਰਮਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਵੱਲੋਂ ਸੋਸਲ ਮੀਡੀਆ ਰਾਹੀਂ ਗਾਬਾ ਜੀ ਨੂੰ ਸਰਧਾਜਲੀ ਭੇਟ ਕੀਤੀ ਗਈ ।
ਇਸ ਮੌਕੇ ਰਜਿੰਦਰ ਮਨਚੰਦਾ , ਨਰੇਸ ਬਾਂਗੀਆ , ਜੋਤੀ ਗਾਬਾ , ਅਮਨ ਸਰਮਾ , ਚਰਨਜੀਤ ਸਿੰਘ ਸੋਢੀ , ਰਾਕੇਸ ਅਹੂਜਾ , ਅਸੋਕ ਬਹੀਵਾਲ , ਅਨੂਪ ਗਾਬਾ , ਪ੍ਰਕਾਸ ਚੰਦ ਕਾਲਾ , ਕੁਲਦੀਪ ਦੇਹਰਾਨ , ਮਨੀਸ ਸਿੰਗਲਾ , ਸੱਤਪਾਲ ਜੌਹਰ ,ਰੋਹੀਤ ਗਾਬਾ , ਨੀਪੁਨ ਕਾਂਤ , ਈਸੂ ਹੰਸ ਆਦਿ ਮਾਜੂਦ ਸਨ।