ਅਰਧ ਸਾਲ ਦੀ ਔਧ ਹੰਢਾ ਕੇ ਸਾਡਾ ਅੰਦੋਲਨ ਵਧੇਰੇ ਪੁੱਖਤਾ, ਵਿਸ਼ਾਲ, ਵਿਆਪਕ ਤੇ ਸਥਿਰ ਹੋਇਆ: ਕਿਸਾਨ ਆਗੂ

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 236ਵਾਂ ਦਿਨ

 

  ਜਨਮ ਦਿਵਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ  ਯਾਦ ਕੀਤਾ ਗਿਆ।

ਪਰਦੀਪ ਕਸਬਾ  , ਬਰਨਾਲਾ: ਮਈ 24, 2021

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 236ਵੇਂ ਦਿਨ  ਵੀ ਆਪਣੇ ਰਵਾਇਤੀ ਜੋਸ਼ੀਲੇ ਅੰਦਾਜ ਨਾਲ ਜਾਰੀ ਰਿਹਾ। ਅੱਜ ਸਿਰਮੌਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਹੈ। 24 ਮਈ 1896 ਨੂੰ ਜਨਮੇ ਕਰਤਾਰ ਸਿੰਘ ਸਰਾਭਾ ਮਹਿਜ਼ 19 ਸਾਲ ਉਮਰ ‘ਚ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾ ਗਏ। ਇਸ ਕਰਕੇ ਗਦਰ ਪਾਰਟੀ ਦੇ ਸਾਥੀ ਉਸ ਨੂੰ ਬਾਲ ਜਰਨੈਲ ਵੀ ਕਹਿੰਦੇ ਸਨ। ਗਦਰ ਪਾਰਟੀ ਦੇ ਮੁੱਢਲੇ ਮੈਂਬਰਾਂ ‘ਚ ਸ਼ੁਮਾਰ ਸਰਾਭਾ ਕੁਰਬਾਨੀ ਦੇ ਅਜਿਹੇ  ਕੀਰਤੀਮਾਨ ਸਥਾਪਤ ਕਰ ਗਿਆ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਅੱਜ ਧਰਨੇ ਵਿੱਚ ਉਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਜਿੰਦਗੀ ਤੋਂ ਪ੍ਰੇਰਨਾ ਲੈਣ ਲਈ ਦੀ ਗੱਲ ਕੀਤੀ ਗਈ।

              ਅੱਜ ਦੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੋਰਾ ਸਿੰਘ ਢਿੱਲਵਾਂ,  ਗੁਰਦੇਵ ਸਿੰਘ ਮਾਂਗੇਵਾਲ,ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਹਰਚਰਨ ਸਿੰਘ ਚੰਨਾ, ਬਲਵੀਰ ਕੌਰ ਕਰਮਗੜ੍ਹ, ਗੁਰਨਾਮ ਸਿੰਘ ਠੀਕਰੀਵਾਲਾ ਤੇ ਪਰਮਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਧਰਨਿਆਂ  ਨੇ ਅੱਧੇ ਸਾਲ ਦਾ ਅਰਸਾ ਪੂਰਾ ਕਰ ਲਿਆ ਹੈ ਅਤੇ  ਅੰਦੋਲਨ ਦੇ ਇਸ ਅਹਿਮ ਪੜਾਅ ‘ਤੇ ਧਰਨਿਆਂ ਵਿੱਚ ਕਿਸਾਨਾਂ,ਔਰਤਾਂ, ਮਜਦੂਰਾਂ, ਮੁਲਾਜਮਾਂ ਤੇ ਹੋਰ ਲੋਕਾਂ ਦੀ ਸ਼ਮੂਲੀਅਤ ਵੱਧ ਰਹੀ ਹੈ;

Advertisement

 

             ਵਿਰੋਧੀ ਸਿਆਸੀ ਪਾਰਟੀਆਂ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆ ਰਹੀਆਂ ਹਨ,ਕਰੋਨਾ ਦੇ ਮੁੱਦੇ ‘ਤੇ  ਕਿਸਾਨਾਂ ਨੂੰ ਘੇਰਨ ਦੀਆਂ ਸਰਕਾਰੀ ਚਾਲਾਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਸਮਾਜ ਦੇ ਵਧੇਰੇ ਹਿੱਸੇ ਅੰਦੋਲਨ ਦੀ ਹਮਾਇਤ ਵਿੱਚ ਅੱਗੇ ਆ ਰਹੇ ਹਨ। ਲੰਬੀ ਲੜਾਈ  ਤੋਂ ਉਪਜਣ ਵਾਲੀ ਥਕਾਨ ਦੀ ਬਜਾਏ ਕਿਸਾਨ ਅੰਦੋਲਨ ਵਧੇਰੇ ਪੁੱਖਤਗੀ,ਉਤਸ਼ਾਹ,ਤਾਕਤ, ਸਥਿਰਤਾ ਤੇ ਹੌਂਸਲੇ ਦੇ ਦੌਰ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਇਸ ਚੜ੍ਹਦੀ ਕਲਾ ਦਾ ਜ਼ਿਕਰ ਕੀਤਾ ਅਤੇ 26 ਮਈ ਦਾ ਕਾਲਾ ਦਿਵਸ ਵੀ ਪੂਰੇ ਜ਼ੋਸ ਤੇ ਉਤਸ਼ਾਹ ਨਾਲ ਮਨਾਉਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਸਾਨੂੰ ਆਪਣੀ ਜਿੱਤ ਦੀ ਨਜਦੀਕੀ ਦਾ ਅਹਿਸਾਸ  ਹੋ ਰਿਹਾ ਹੈ। ਅਸੀਂ ਜਿੱਤ ਕੇ ਹੀ ਵਾਪਸ ਮੁੜਾਂਗੇ।
ਅਜ ਰਾਜਵਿੰਦਰ ਸਿੰਘ ਮੱਲੀ ਤੇ ਜਗਰੂਪ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਰਤਾਰ ਸਿੰਘ ਸਰਾਭਾ ਦੇ ਪਰਸੰਗ ਵਿੱਚ ਜ਼ੋਸੀਲੀਆਂ ਵਾਰਾਂ ਸੁਣਾਈਆਂ।

Advertisement
Advertisement
Advertisement
Advertisement
Advertisement
error: Content is protected !!