ਮਾਨਵ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ – ਸੰਤ ਨਿਰੰਕਾਰੀ ਮਿਸ਼ਨ
ਰਘੁਬੀਰ ਹੈਪੀ , ਬਰਨਾਲਾ , 23 ਮਈ 2021
ਸੰਤ ਨਿਰੰਕਾਰੀ ਮਿਸ਼ਨ ਨੇ ਹਿਮਾਚਲ ਦੇ ਦੋ ਸਤਿਸੰਗ ਭਵਨ ਕਾਂਗੜਾ ਅਤੇ ਨਾਲਾਗੜ ਨੂੰ 25 ਬੈਡਾਂ ਦੇ ‘ਕੋਵਿਡ ਕੇਅਰ ਸੈਂਟਰ’ ਦੇ ਰੂਪ ਵਿੱਚ ਪੂਰੇ ਇੰਫਰਾਸਟਰੱਕਚਰ ਦੇ ਨਾਲ ਹਿਮਾਚਲ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਜੀ ਨੂੰ ਸੰਤ ਨਿਰੰਕਾਰੀ ਮਿਸ਼ਨ ਦੇ ਸਨਮਾਨਯੋਗ ਸੁਖਦੇਵ ਸਿੰਘ ਨਿਰੰਕਾਰੀ ਜੀ ( ਚੇਅਰਮੈਨ, ਸੀ . ਪੀ .ਏ .ਬੀ) ਆਪਣੇ ਸਾਥੀਆਂ ਸਹਿਤ ਅਤੇ ਸ਼ਿਮਲਾ ਦੇ ਕੈਪਟਨ ਐਨ .ਪੀ .ਐੱਸ . ਭੁੱਲਰ ਜੀ ਨਾਲ ਗੱਲ ਬਾਤ ਦੇ ਉਪਰੰਤ ਸਰਕਾਰ ਨੂੰ ਪ੍ਰਦਾਨ ਕੀਤਾ ਗਿਆ ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਅੱਗੇ ਰਿਹਾ ਹੈ । ਕੋਰੋਨਾ ਮਹਾਮਾਰੀ ਦੇ ਦੌਰਾਨ ਕਰੋਨਾ ਮਰੀਜਾਂ ਦੇ ਇਲਾਜ ਲਈ ਮਿਸ਼ਨ ਦੁਆਰਾ ਦੇਸ਼ ਭਰ ਦੇ ਵਧੇਰੇ ਸਤਿਸੰਗ ਭਵਨਾਂ ਨੂੰ ‘ਕੋਵਿਡ ਕੇਅਰ ਸੈਂਟਰ’ ਦੇ ਰੂਪ ਵਿੱਚ ਪਰਿਵਰਤਿਤ ਕਰਕੇ , ਸਰਕਾਰ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਮਰੀਜਾਂ ਦੇ ਖਾਣ ਪੀਣ ਦੀ ਉਚਿਤ ਪ੍ਰਬੰਧ ਵਿਵਸਥਾ ਮਿਸ਼ਨ ਦੁਆਰਾ ਅਤੇ ਮੈਡੀਕਲ ਸੁਵਿਧਾਵਾਂ ਜਿਵੇਂ ਡਾਕਟਰ , ਨਰਸ , ਦਵਾਈਆਂ ਆਦਿ ਸਰਕਾਰ ਦੁਆਰਾ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ । ਇਸੇ ਲੜੀ ਵਿੱਚ ਦਿੱਲੀ ਦੇ ਬੁਰਾੜੀ ਰੋਡ ਸਥਿਤ ਗਰਾਊਂਡ ਨੰ 8 ਵਿੱਚ 1000 ਬੈਡਾਂ ਦੇ ਕੋਵਿਡ ਕੇਅਰ ਸੈਂਟਰ ਦੀ ਉਸਾਰੀ ਕੀਤੀ ਗਈ । ਇਸਦੇ ਇਲਾਵਾ ਪੰਚਕੁਲਾ , ਪੁਣੇ , ਪਾਨੀਪਤ , ਯਮੁਨਾਨਗਰ , ਊਧਮਪੁਰ , ਮੁੰਬਈ ਆਦਿ ਸਤਿਸੰਗ ਭਵਨਾਂ ਨੂੰ ਪੂਰੀ ਸਹੂਲਤ ਦੇ ਨਾਲ ਪਹਿਲਾਂ ਹੀ ‘ਕੋਵਿਡ ਕੇਅਰ ਸੈਂਟਰ’ ਦੇ ਰੂਪ ਵਿੱਚ ਸਰਕਾਰ ਨੂੰ ਪ੍ਰਦਾਨ ਕੀਤਾ ਗਿਆ ਹੈ ।
ਇਸਦੇ ਇਲਾਵਾ ਮਾਣਯੋਗ ਮੁੱਖਮੰਤਰੀ ਜੀ ਦੁਆਰਾ ਆਕਸੀਜਨ ਕੰਸੰਟਰੇਟਰ ਅਤੇ ਆਕਸੀਮੀਟਰ ਦੀ ਸਹਾਇਤਾ ਮੰਗੀ ਗਈ । ਜਿਸਦੇ ਉਪਰੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਦੁਆਰਾ ਹਿਮਾਚਲ ਸਰਕਾਰ ਨੂੰ 50 ਆਕਸੀਜਨ ਕੰਸੰਟਰੇਟਰ ਅਤੇ 500 ਆਕਸੀਮੀਟਰ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਮਰੀਜਾਂ ਲਈ ਪ੍ਰਦਾਨ ਕੀਤੇ ਗਏ । ਮਾਨਵਤਾ ਦੀ ਭਲਾਈ ਹੇਤੁ ਕੀਤੀਆਂ ਗਈਆਂ ਇਹ ਸਾਰੀਆਂ ਸੇਵਾਵਾਂ ਲਈ ਸਰਕਾਰ ਦੁਆਰਾ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਹਿਰਦੇ ਨਾਲ ਧੰਨਵਾਦ ਵੀ ਕੀਤਾ ਗਿਆ ।
ਨਾਲ ਹੀ ਨਿਰੰਕਾਰੀ ਮਿਸ਼ਨ ਦੁਆਰਾ ਟੀਕਾਕਰਣ ਕੈੰਪ ਦਾ ਪ੍ਰਬੰਧ ਵੀ ਕੀਤਾ ਗਿਆ । ਜਿਸਦੇ ਅਨੁਸਾਰ ਭਾਰਤ ਦੇ ਅਣਗਿਣਤ ਸਤਿਸੰਗ ਭਵਨ ਕੋਵਿਡ – 19 ਟੀਕਾਕਰਣ ਕੈੰਪ ਵਿੱਚ ਪਰਿਵਰਤਿਤ ਹੋ ਚੁੱਕੇ ਹਨ । ਜਿਸਦਾ ਲਾਭ ਜਿਆਦਾ ਤੋਂ ਜਿਆਦਾ ਲੋਕਾਂ ਦੁਆਰਾ ਲਿਆ ਜਾ ਰਿਹਾ ਹੈ । ਇਸਦੇ ਇਲਾਵਾ ਸੰਤ ਨਿਰੰਕਾਰੀ ਮਿਸ਼ਨ ਦੇ ਕਈ ਸਤਿਸੰਗ ਭਵਨ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਕਵਾਰੰਟਾਇਨ ਸੈਂਟਰ ਦੇ ਰੂਪ ਵਿੱਚ ਪ੍ਰਸ਼ਾਸਨ ਨੂੰ ਉਪਲੱਬਧ ਕਾਰਾਏ ਜਾ ਚੁੱਕੇ ਹਨ ।
ਜ਼ਿਕਰਯੋਗ ਹੈ ਕਿ ਕੋਵਿਡ – 19 ਦੇ ਸ਼ੁਰੂ ਤੋਂ ਹੀ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਰਾਸ਼ਨ , ਲੰਗਰ ਤੋਂ ਲੈ ਕੇ ਸਰਕਾਰ ਨੂੰ ਮਾਸਕ ਵੰਡ , ਸੇਨੇਟਾਇਜੇਸ਼ਨ ਆਦਿ ਸਾਧਨ ਉਪਲੱਬਧ ਕਰਾਏ ਗਏ ਅਤੇ ਦੇਸ਼ਭਰ ਵਿੱਚ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ।
ਇਹ ਸਾਰੀਆਂ ਗਤੀਵਿਧੀਆਂ ਮਿਸ਼ਨ ਦੀ ਲੋਕ ਕਲਿਆਣ ਦੀ ਭਾਵਨਾ ਨੂੰ ਦਰਸਾਉਦੀਂ ਹੈ ਅਤੇ ਇਹ ਸਾਰੀਆਂ ਸੇਵਾਵਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਲਗਾਤਾਰ ਜਾਰੀ ਹਨ ।