Advertisement
Spread information

ਮਨਜੀਤ ਧਨੇਰ ਵਿਰੁੱਧ ਭੱਦੀ ਭਾਸ਼ਾ ਵਰਤਣ ਵਾਲੇ ਅਕਾਲੀ ਆਗੂ ਦੇ ਘਰ ਮੂਹਰੇ ਧਰਨਾ

– ਰੋਹ ਭਰਪੂਰ ਮੁਜ਼ਾਹਰੇ ਰਾਹੀਂ ਅਕਾਲੀ ਆਗੂਆਂ ਨੂੰ ਬਾਝ ਆਉਣ ਦੀ ਚਿਤਾਵਨੀ ਦਿੱਤੀ

ਪਰਦੀਪ ਕਸਬਾ  , ਬਰਨਾਲਾ: 20 ਮਈ, 2021

                   ਤੀਹ ਕਿਸਾਨ ਜਥੇਬੰਦੀਆਂ ‘ਤੇ ਅਧਾਰਿਤ  ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ  ‘ਤੇ ਲਗਾਤਾਰ ਪਿਛਲੇ 232 ਵੇਂ ਦਿਨ ਧਰਨਾ ਲਾਇਆ ਹੋਇਆ ਹੈ। ਅੱਜ ਇਹ ਧਰਨਾ ਉਸ ਅਕਾਲੀ ਆਗੂ ਦੇ ਘਰ ਮੂਹਰੇ ਲਾਇਆ ਗਿਆ ਜਿਸ ਨੇ ਪਿਛਲੇ ਦਿਨੀਂ  ਸੋਸ਼ਲ ਮੀਡੀਆ ‘ਤੇ ਕਿਸਾਨ ਆਗੂ ਮਨਜੀਤ ਧਨੇਰ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਸੀ। ਇੱਥੇ ਧਰਨਾ ਲਾਉਣ ਤੋਂ ਪਹਿਲਾਂ ਬਰਨਾਲਾ ਦੇ ਬਾਜਾਰਾਂ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ।ਆਕਾਸ਼ ਗੁੰਜਾਊ ਨਾਹਰਿਆਂ ਨਾਲ ਮੁਜਾਹਰਾਕਾਰੀਆਂ ਨੇ ਇੱਕ ਲੋਕ ਨਾਇਕ ਨੂੰ ਬਦਨਾਮ ਕਰਨ ਖਿਲਾਫ ਅਕਾਲੀ ਆਗੂਆਂ ਨੂੰ  ਚਿਤਾਵਨੀ ਦਿੱਤੀ ਕਿ ਉਹ  ਆਪਣੀਆਂ  ਕੋਝੀਆਂ ਹਰਕਤਾਂ ਤੋਂ ਬਾਝ ਆਉਣ।
ਅਕਾਲੀ ਆਗੂ ਦੇ ਘਰ ਮੂਹਰੇ ਲੱਗੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ, ਗੁਰਮੀਤ ਸੁਖਪਰ, ਅਮਰਜੀਤ ਕੌਰ, ਚਰਨਜੀਤ ਕੌਰ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਨਿਰਭੈ ਸਿੰਘ, ਤੇ ਮਨਜੀਤ ਰਾਜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਾਰੀ ਵਿਵਾਦਤ ਵੀਡੀਓ ਨੂੰ ਸੁਣਨ ਬਾਅਦ ਇਹ ਬਿਲਕੁੱਲ ਸਾਫ ਹੋ ਜਾਂਦਾ ਹੈ ਕਿ ਮਨਜੀਤ ਧਨੇਰ ਨੇ ਅਜਿਹਾ ਕੁੱਝ ਵੀ ਨਹੀਂ ਬੋਲਿਆ  ਜੋ ਔਰਤ ਵਿਰੋਧੀ  ਹੋਵੇ। ਧਨੇਰ ਨੇ ਆਪਣੀ ਗੱਲ ਦਾ ਪ੍ਰਭਾਵ ਉਭਾਰਨ ਲਈ ਮਹਿਜ਼ ਇੱਕ ਲੋਕ ਕਵੀ ਦੀਆਂ ਕਾਵਿ ਪੰਗਤੀਆਂ ਦੀ ਵਰਤੋਂ ਕੀਤੀ ਹੈ। ਇਹ ਪੰਗਤੀਆਂ ਕਈ ਸਾਲਾਂ ਤੋਂ ਬਹੁਤੇ ਪੰਜਾਬੀਆਂ ਦੀ ਜ਼ਬਾਨ ‘ਤੇ ਹਨ। ਫਿਰ ‘ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ ਜਿਸ ਵਿੱਚ ਹਜ਼ਾਰਾਂ ਛੇਕ’ ਵਾਲੀ ਗੱਲ ਅਕਾਲੀ ਕਿਉਂ ਭੁੱਲ ਗਏ। ਮਹਿਲ ਕਲਾਂ ਦੀ ਕਿਰਨਜੀਤ ਕੌਰ, ਫਰੀਦਕੋਟ ਦੀ ਸ਼ਰੂਤੀ, ਬਰੇਟਾ ਦੀ ਪਿੰਕੀ,ਚੰਦ-ਪੁਰਾਣਾਂ ਟੋਲ ਪਲਾਜ਼ੇ ‘ਤੇ ਬੱਸ ਚੋਂ ਸਿੱਟ ਕੇ ਕਤਲ ਕੀਤੀ ਲੜਕੀ, ਛੇਹਰਟਾ ਵਿੱਚ ਆਪਣੀ ਬੇਟੀ ਦੀ ਇੱਜਤ ਬਚਾਉਣ ਆਏ ਥਾਣੇਦਾਰ ਦਾ ਕਤਲ; ਇਨ੍ਹਾਂ ਅਕਾਲੀਆਂ ਦੀਆਂ ਕਿੰਨੀਆਂ ਕੁ ਕਾਲੀਆਂ ਕਰਤੂਤਾਂ ਸੁਣਾਈਏ। ਸਿਤਮਜਰੀਫੀ ਤਾਂ ਦੇਖੋ ਅਕਾਲੀ ਮਨਜੀਤ ਧਨੇਰ ਉਪਰ ਔਰਤ ਦੀ ਬੇਇਜਤੀ ਕਰਨ ਦਾ ਇਲਜਾਮ ਉਹ ਅਕਾਲੀ ਲਾ ਰਹੇ ਹਨ ਜਿਨ੍ਹਾਂ ਨੇ ਇਕ ਕੁੜੀਮਾਰ ਔਰਤ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਮੁੱਖੀ ਬਣਾ ਰੱਖਿਆ ਹੈ।
ਔਰਤਾਂ ਦੀ ਇੱਜਤਾਂ ਬਚਾਉਣ ਲਈ ਮਨਜੀਤ ਧਨੇਰ ਵੱਲੋਂ  ਦਿੱਤੀ ਕੁਰਬਾਨੀ ਦੇ ਚਰਚੇ, ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੰਦਰੋਂ ਪਾਰ ਵੀ  ਹੋ ਰਹੇ ਹਨ। ਧਨੇਰ ਨੇ ਮਹਿਲ ਕਲਾਂ ਦੇ ਕਿਰਨਜੀਤ ਕਤਲ ਕਾਂਡ ਦੀ, ਪੂਰੇ 23 ਸਾਲ ਸਿਰ ਤਲੀ ‘ਤੇ ਰੱਖ ਕੇ ਅਗਵਾਈ ਕੀਤੀ  ਅਤੇ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਕੁਰਬਾਨੀ ਤੇ ਕਿਰਦਾਰ ਸਦਕੇ ਹੀ ਲੱਖਾਂ ਲੋਕ ਉਸ ਨੂੰ ਜੇਲ ‘ਚੋਂ ਬਾਹਰ ਕਢਵਾਉਣ ਲਈ ਸੜਕਾਂ ‘ਤੇ ਉਤਰ ਆਏ ਸਨ। ਧਨੇਰ ਦੀ ਲੋਕ- ਪਿਆਰਤਾ ਕਾਰਨ ਹੀ ਲੋਕਾਂ ਨੇ ਉਸ ਨੂੰ ਸੁਪਰੀਮ ਕੋਰਟ ‘ਚੋਂ ਹੋਈ ਉਮਰ ਕੈਦ ਦੀ ਸਜ਼ਾ ਮਨਸੂਖ ਕਰਵਾ ਕੇ ਇਤਿਹਾਸ ਸਿਰਜਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਆਗੂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਆਉਣ ਵਰਨਾ ਲੋਕ  ਉਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਮੁਹਾਲ ਕਰ ਦੇਣਗੇ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ  ਵਾਰਾਂ ਸੁਣਾ ਕੇ ਪੰਡਾਲ ‘ਚ ਜੋਸ਼ ਭਰਿਆ।

Advertisement
Advertisement
Advertisement
Advertisement
Advertisement
Advertisement
error: Content is protected !!