ਕੋਰੋਨਾ ਪੀਡ਼ਤ ਮਰੀਜ਼ਾਂ ਦੀ ਦੇਖ ਭਾਲ ਕਰਨਾ ਸਾਡੀ ਮੁੱਖ ਜ਼ਿੰਮੇਵਾਰੀ – ਐਸਐਸਪੀ ਸੰਦੀਪ ਗੋਇਲ
ਪ੍ਰਦੀਪ ਕਸਬਾ , ਬਰਨਾਲਾ 10 ਮਈ 2021
ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਦੀ ਦੇ ਵਿਸ਼ੇਸ਼ ਯਤਨਾਂ ਨਾਲ ਅੱਜ ਬਰਨਾਲਾ ਵਿੱਚ ਪਲਸ ਆਕਸੀਮੀਟਰ ਬੈਂਕ ਖੋਲਿਆ ਗਿਆ ਹੈ । ਕੋਰੋਨਾ ਮਰੀਜ਼ਾਂ ਲਈ ਵੱਡੀ ਰਾਹਤ ਦੇਣ ਵਾਲੀ ਖ਼ਬਰ ਹੈ । ਐੱਸ ਐੱਸ ਪੀ ਸੰਦੀਪ ਗੋਇਲ ਗੋਇਲ ਨੇ ਜੋ ਕੋਰੋਨਾ ਪਾਜ਼ਟਿਵ ਬੈਂਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਆਕਸੀਮੀਟਰ ਬੈਂਕ ਨਾਲ ਕੋਰੋਨਾ ਮਰੀਜ਼ਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ । ਉਨ੍ਹਾਂ ਕਿਹਾ ਕਿ ਇਹ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ ।
ਉਨ੍ਹਾਂ ਦੱਸਿਆ ਕਿ ਅੱਜ ਅਸੀਂ ਟਰਾਈਡੈਂਟ ਪਲਸ ਔਕਸੀਮੀਟਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ । ਇਸ ਵਿੱਚ ਅੱਜ ਅਸੀਂ 300 ਟਰਾਈਡੈਂਟ ਪਲਸ ਔਕਸੀਮੀਟਰ ਰੱਖੇ ਗਏ ਹਨ । 500 ਦੇ ਕਰੀਬ ਥਰਮਾਮੀਟਰ ਰੱਖੇ ਹਨ । ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ ਇਥੋਂ 1500 ਰੁਪਿਆ ਰਿਫੰਡੇਬਲ ਰਾਸ਼ੀ ਭਰਕੇ ਥਰਮਾਮੀਟਰ ਅਤੇ ਔਕਸੀਮੀਟਰ ਲੈ ਸਕਦਾ ਹੈ । ਤੰਦਰੁਸਤ ਹੋਣ ਤੇ ਦੋਨੋਂ ਵਾਪਸ ਕਰਨ ਉਪਰੰਤ ਉਸ ਨੂੰ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਪੰਦਰਾਂ ਸੌ ਰੁਪਏ ਭਰਾਈ ਜਾਣ ਵਾਲੀ ਰਾਸ਼ੀ ਸੁਰੱਖਿਆ ਲਈ ਹੀ ਹੋਵੇਗੀ ।
ਉਨ੍ਹਾਂ ਕਿਹਾ ਕਿ ਬਰਨਾਲਾ ਦੀ ਕੈਮਿਸਟ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਕੈਮਿਸਟ ਕੋਰੋਨਾ ਪਾਜਟਿਵ ਮਰੀਜ਼ਾਂ ਦੇ ਲਈ ਸਸਤੀਆਂ ਅਤੇ ਸਰਕਾਰੀ ਰੇਟ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ ।
ਐੱਸਐੱਸਪੀ ਸੰਦੀਪ ਗੋਇਲ ਨੇ ਕਿਹਾ ਕਿ ਅੱਜ ਅਸੀਂ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਇੱਕ ਕਿੱਟ ਵੀ ਜਾਰੀ ਕਰਨ ਜਾ ਰਹੇ ਹਾਂ । ਜਿਸ ਵਿੱਚ 25 ਮਾਸਕ , 30 ਮਲਟੀ ਵਿਟਾਮਿਨ ਦੀਆਂ ਗੋਲੀਆਂ, 20 ਪੀਸ ਓਆਰਐਸ, 20 ਵਿਟਾਮਿਨ ਦੀਆਂ ਗੋਲੀਆਂ, 20 ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ ।