ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਦਾ ਭਰੋਸਾ ਲਾਰਾ ਨਿਕਲਿਆ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ
ਹਰਪ੍ਰੀਤ ਕੌਰ , ਸੰਗਰੂਰ, 10 ਮਈ 2021
ਅੱਜ ਨਵੀਂ ਡੀ.ਪੀ.ਈ. ਯੂਨੀਅਨ ਵੱਲੋਂ ਸੰਗਰੂਰ ਵਿਖੇ ਨਵੀਆਂ ਪੋਸਟਾਂ ਸੰਬੰਧੀ ਡੀ.ਸੀ. ਦਫਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਮੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਸੰਗਰੂਰ ਪ੍ਰਸ਼ਾਸਨ ਨੇ ਸਾਨੂੰ 3 ਮਈ ਦੀ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਸੰਬੰਧੀ ਪੱਤਰ ਦਿੱਤਾ ਸੀ,ਪਰ ਬਾਅਦ ਵਿੱਚ ਕੁਝ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ਮੀਟਿੰਗ ਦੀ ਮਿਤੀ 6 ਮਈ ਕਰ ਦਿੱਤੀ ਗਈ। ਜੋ ਕਿ ਇੱਕ ਲਾਰਾ ਹੀ ਸਾਬਿਤ ਹੋਈ। ਇਸ ਸੰਬੰਧੀ ਡੀ .ਸੀ . ਸੰਗਰੂਰ ਨੂੰ ਯੂਨੀਅਨ ਵੱਲੋਂ ਈਮੇਲ ਵੀ ਕੀਤੀ ਗਈ। ਪਰ ਡੀ.ਸੀ. ਸਾਹਿਬ ਨੇ ਇਸਦਾ ਜਵਾਬ ਦੇਣਾ ਮੁਨਾਸਿਬ ਨਾ ਸਮਝਿਆ।
ਇਸ ਦੇ ਰੋਸ ਵਜੋਂ ਅੱਜ ਨਵੀਂ ਡੀ.ਪੀ.ਈ. ਯੂਨੀਅਨ ਵੱਲੋਂ ਡੀ.ਸੀ. ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਨੇ ਯੂਨੀਅਨ ਨੂੰ ਮਿਤੀ 15 ਮਈ ਨੂੰ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਮੌੜ ਨੇ ਦੱਸਿਆ ਕਿ ਜੇਕਰ ਇਹ ਭਰੋਸਾ ਵੀ ਲਾਰਾ ਨਿਕਲਿਆ ਤਾਂ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਜਿਸਦਾ ਜਿੰਮੇਵਾਰ ਸੰਗਰੂਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਯੂਨੀਅਨ ਦੇ ਹੋਰ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।