ਕੋਵਿਡ-19 ਦੇ ਵਧਦੇ ਸੰਕਰਮਣ ਕਰਕੇ ਫਾਜ਼ਿਲਕਾ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲੇ ਅਣਮਿਥੇ ਸਮੇਂ ਲਈ ਮੁਲਤਵੀ

Advertisement
Spread information

ਕੋਵਿਡ-19 ਦੇ ਵਧ ਰਹੇ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ 

ਬੀ ਟੀ ਐੱਨ, ਫਾਜ਼ਿਲਕਾ, 20 ਅਪ੍ਰੈਲ 2021 :
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਫਾਜ਼ਿਲਕਾ ਸ੍ਰੀ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਪੰਜਾਬ ਭਰ ਵਿੱਚ ਮਿਤੀ 22 ਤੋਂ 30 ਅਪ੍ਰੈਲ 2021 ਤੱਕ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕਰਵਾਇਆ ਜਾਣਾ ਸੀ। ਇਹ ਮੇਲੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਵਿਡ-19 ਦੇ ਵਧ ਰਹੇ ਸੰਕਰਮਣ ਨੂੰ ਮੁੱਖ ਰੱਖਦੇ ਹੋਏ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ ਤਾਂ ਕਿ ਸਿਖਿਆਰਥੀਆਂ ਨੂੰ ਇਸਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।
ਜਿਕਰਯੋੋਗ ਹੈ ਕਿ ਜ਼ਿਲੇ ਅੰਦਰ ਪਹਿਲਾਂ ਇਹ ਮੇਲੇ 23 ਅਪ੍ਰੈਲ 2021 ਨੂੰ ਸਰਕਾਰੀ ਲੜਕੇ ਸਕੂਲ ਅਬੋਹਰ, 28 ਅਪ੍ਰੈਲ 2021 ਨੂੰ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਵਿਖੇ ਅਤੇ 30 ਅਪ੍ਰੈਲ 2021 ਨੂੰ ਸਰਕਾਰੀ ਆਈ.ਟੀ.ਆਈ. ਜਲਾਲਾਬਾਦ ਵਿਖੇ ਆਯੋਜਿਤ ਕੀਤੇ ਜਾਣੇ ਸਨ।

Advertisement
Advertisement
Advertisement
Advertisement
Advertisement
error: Content is protected !!