ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਲਈ ਪ੍ਰਚਾਰ ਰਿਕਸ਼ੇ ਰਵਾਨਾ

Advertisement
Spread information
ਰਘਵੀਰ ਹੈਪੀ , ਬਰਨਾਲਾ,7 ਅਪ੍ਰੈਲ 2021
              ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾ ਕੇ ਸਮੇਂ ਦੇ ਹਾਣ ਦੀ ਸਿੱਖਿਆ ਦਿਵਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸ ਮਨੋਰਥ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਧਾਰਮਿਕ ਅਸਥਾਨਾਂ ਤੋਂ ਮਾਪਿਆਂ ਨੂੰ ਸੂਚਨਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਰਿਕਸ਼ਿਆਂ ਰਾਹੀਂ ਬਲਾਕ ਵਾਈਜ਼ ਪ੍ਰਚਾਰ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
             ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਬਲਾਕ ਵਾਈਜ਼ ਪ੍ਰਚਾਰ ਕਰਵਾਉਣ ਲਈ ਬਲਾਕ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਪਿੰਡਾਂ ਅਤੇ ਸ਼ਹਿਰਾਂ ਲਈ ਦੋ ਪ੍ਰਚਾਰ ਰਿਕਸ਼ੇ ਰਵਾਨਾ ਕੀਤਾ ਗਏ ਹਨ।ਇਹ ਰਿਕਸ਼ੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਦਿੱਖ ਦਾ ਸੁਨੇਹਾ ਦੇਣਗੇ।ਇਸ ਦੌਰਾਨ ਸਮਾਰਟ ਸਕੂਲ ਮੁਹਿੰਮ ਅਧੀਨ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਅਤੇ ਪੜ੍ਹਾਉਣ ਤਕਨੀਕਾਂ ਵਿੱਚ ਆਏ ਨਿਖਾਰ ਅਤੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।ਬਲਾਕ ਮਹਿਲ ਕਲਾਂ ਦੇ ਨੋਡਲ ਅਫ਼ਸਰ ਸ੍ਰ ਜਸਵਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਅਤੇ ਬਲਾਕ ਬਰਨਾਲਾ ਦੇ ਨੋਡਲ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਹੈਡਮਿਸਟ੍ਰੈਸ ਸਰਕਾਰੀ ਹਾਈ ਸਕੂਲ ਧੂਰਕੋਟ ਨੇ ਦੱਸਿਆ ਕਿ ਇਹ ਪ੍ਰਚਾਰ ਰਿਕਸ਼ੇ ਬਲਾਕਾਂ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਜਾਣਗੇ ਅਤੇ ਇਹ ਰਿਕਸ਼ਾ ਪ੍ਰਚਾਰ ਮੁਹਿੰਮ ਦਸ ਦਿਨਾਂ ਤੱਕ ਜਾਰੀ ਰਹੇਗੀ।
          ਉਹਨਾਂ ਕਿਹਾ ਕਿ ਸਾਡਾ ਮਨੋਰਥ ਵਿਭਾਗੀ ਹਦਾਇਤਾਂ ਅਨੁਸਾਰ ਹਰ ਮਾਪੇ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਜਾਣੂ ਕਰਵਾਉਣਾ ਹੈ।ਸਰਕਾਰੀ ਹਾਈ ਸਕੂਲ ਸੰਘੇੜਾ ਦੇ ਇੰਚਾਰਜ਼ ਸ੍ਰੀਮਤੀ ਅਰਚਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂੜੇਕੇ ਕਲਾਂਂ ਦੇ ਇੰਚਾਰਜ ਸ੍ਰ ਜਗਤਾਰ ਸਿੰੰਘ, ਸ੍ਰ ਸੋਨੀ ਸਿੰਘ ਸਰਪੰਚ, ਸ੍ਰ ਨਾਜ਼ਰ ਸਿੰਘ ਚੇਅਰਮੈਨ ਸਕੂਲ ਮੈਨੇਜ਼ਮੈਂਟ ਕਮੇਟੀ ਰੂੜੇਕੇ ਕਲਾਂਂ,ਸ੍ਰ ਜਸਵੀਰ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਧੂਰਕੋਟ,@ ਸਕੂਲ ਮੈਨੇਜਮੈਂਟ ਕਮੇਟੀ ਸੰੰਘੇੜਾ ਦੇ ਚੇਅਰਮੈਨ ਸ੍ਰ ਮੇਜਰ ਸਿੰਘ ਸ੍ਰ ਪ੍ਰੇਮ ਸਿੰਘ ਮੈਂਬਰ, ਸ੍ਰ ਛਿੰਦਾ ਸਿੰਘ ਮੈਂਬਰ, ਸ੍ਰ ਜੱਸਾ ਸਿੰਘ ਮੈਂਬਰ ਧੂਰਕੋਟ, ਸ੍ਰ ਕੌਰ ਸਿੰਘ ਮੈਨੇਜਮੈਂਟ ਕਮੇਟੀ ਮੈਂਬਰ, ਵਿਦਿਆਰਥੀਆਂ ਦੇ ਮਾਪੇ ਸ੍ਰ ਬਲਦੇਵ ਸਿੰਘ, ਸ੍ਰੀ ਜਸਵੀਰ ਸ਼ਰਮਾ, ਸ੍ਰ ਮੱਘਰ ਸਿੰਘ,ਸ੍ਰ ਬਲਦੇਵ ਸਿੰਘ ,ਸ੍ਰੀਮਤੀ ਛਿੰਦਰ ਕੌਰ ਤੋਂ ਇਲਾਵਾ ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ, ਸ੍ਰੀ ਮਹਿੰਦਰਪਾਲ ਜਿਲ੍ਹਾ ਮੈਂਟਰ ਕੰੰਪਿਊਟਰ ਸਮੇਤ ਸੰਘੇੜਾ ਧੂਰਕੋਟ ਅਤੇ ਰੂੜੇਕੇ ਕਲਾਂ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।
Advertisement
Advertisement
Advertisement
Advertisement
Advertisement
error: Content is protected !!