ਹਰਿੰਦਰ ਨਿੱਕਾ , ਬਰਨਾਲਾ 6 ਅਪ੍ਰੈਲ 2021
ਥਾਣਾ ਧਨੌਲਾ ਦੇ ਪਿੰਡ ਕਾਲੇਕੇ ‘ਚ ਸੀਤਲਾ ਮਾਤਾ ਦੇ ਮੇਲੇ ਤੇ ਮੱਥਾ ਟੇਕਣ ਆਏ ਇੱਕ ਕਿਸਾਨ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ । ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਅੱਧਜਲੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤੀ ਅਤੇ ਕੇਸ ਦਰਜ਼ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੀ ਪਤਨੀ ਜਸਮੇਲ ਕੌਰ ਸਿੰਘ ਵਾਸੀ ਬਦਰਾ
ਨੇ ਦੱਸਿਆ ਕਿ ਉਸਦਾ ਘਰਵਾਲਾ ਰਣਜੀਤ ਸਿੰਘ ਸਰਾਬ ਪੀਣ ਦਾ ਆਦੀ ਸੀ , ਜੋ ਜਿਆਦਾਤਰ ਅਵਤਾਰ ਸਿੰਘ ਵਾਸੀ ਕਾਲੇਕੇ ਨਾਲ ਹੀ ਰਹਿੰਦਾ ਸੀ ਜੋ ਵੀ ਸਰਾਬ ਪੀਣ ਦਾ ਆਦੀ ਹੈ । ਪਿੰਡ ਕਾਲੇਕੇ ਵਿਖੇ ਸੀਤਲਾ ਮਾਤਾ ਦਾ ਮੇਲਾ ਹੋਣ ਕਰਕੇ ਦੋਵੇਂ ਇਕੱਠੇ ਹੀ ਸੀ। ਜਸਮੇਲ ਕੌਰ ਮੁਤਾਬਿਕ ਉਸਦਾ ਘਰਵਾਲਾ ਰਣਜੀਤ ਸਿੰਘ ਵੇਲੇ ਕੁਬੇਲੇ ਹੀ ਘਰ ਆਉਦਾ ਸੀ । ਜੋ ਕੱਲ੍ਹ ਰਾਤ ਘਰ ਨਹੀ ਪਹੁੰਚਿਆ ਤਾਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਉਸ ਦੀ ਭਾਲ ਕਰ ਰਹੇ ਸੀ। ਜਦੋ ਅਸੀਂ ਪਿੰਡ ਕਾਲੇਕੇ ਵਿਖੇ ਸੁਰਜੀਤ ਸਿੰਘ ਦੇ ਘਰ ਪਾਸ ਦੇਖਿਆ ਤਾ ਅਵਤਾਰ ਸਿੰਘ ਕਿਸੇ ਵਿਅਕਤੀ ਨੂੰ ਅੱਗ ਲਾ ਕੇ ਸਾੜ ਰਿਹਾ ਸੀ, ਜੋ ਸਾਨੂੰ ਦੇਖ ਕੇ ਉੱਥੋਂ ਭੱਜ ਗਿਆ। ਜਦੋਂ ਅਸੀਂ ਨਜਦੀਕ ਜਾ ਕੇ ਦੇਖਿਆ ਤਾ ਅੱਧ ਸੜੀ ਲਾਸ ਪਈ ਸੀ । ਜਿਸ ਦੀ ਸ਼ਨਾਖਤ ਜੋ ਮੁਦੱਈ ਮੁਕੱਦਮਾ ਦੇ ਪਤੀ ਰਣਜੀਤ ਸਿੰਘ ਦੇ ਤੌਰ ਤੇ ਹੋਈ। ਉਨਾਂ ਦੱਸਿਆ ਕਿ ਮੌਕੇ ਤੇ ਖੂਨ ਵੀ ਡੁਲ੍ਹਿਆ ਪਿਆ ਸੀ। ਉਨਾਂ ਕਿਹਾ ਕਿ ਮੁਦੱਈ ਮੁਕੱਦਮਾ ਦੇ ਘਰਵਾਲੇ ਨੁੰ ਕਤਲ ਕਰਕੇ ਦੋਸ਼ੀ ਅਵਤਾਰ ਸਿੰਘ ਨੇ ਉਸ ਦੀ ਲਾਸ ਨੂੰ ਖੁਰਦ ਬੁਰਦ ਕਰਨ ਲਈ ਅੱਗ ਲਾ ਕੇ ਸਾੜ ਦਿੱਤਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਜਸਮੇਲ ਕੌਰ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਅਵਤਾਰ ਸਿੰਘ ਦੇ ਖਿਲਾਫ ਹੱਤਿਆ ਅਤੇ ਲਾਸ਼ ਖੁਰਦ ਕਰਨ ਦੇ ਜੁਰਮ ਵਿੱਚ ਕੇਸ ਦਰਜ਼ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।