ਮੁਫਤ ਬੱਸ ਸਫਰ ਤੇ ਪ੍ਰਾਈਵੇਟ ਨੌਕਰੀ ਪੇਸ਼ਾ ਮਹਿਲਾ ਨਸਰੀਨ ਨੇ ਪ੍ਰਗਟਾਈ ਖੁਸ਼ੀ

Advertisement
Spread information

ਪਹਿਲੇ 2 ਦਿਨਾਂ ‘ਚ ਸੰਗਰੂਰ ਪੀ.ਆਰ.ਟੀ.ਸੀ. ਡਿਪੂ ਅਧੀਨ ਚਲਦੀਆਂ 111 ਬੱਸਾਂ ‘ਚ 13921 ਔਰਤਾਂ ਨੇ ਮੁਫਤ ਬੱਸ ਸਫ਼ਰ ਦਾ ਲਾਭਲਿਆ-ਜੀ.ਐਮ


ਹਰਪ੍ਰੀਤ ਕੌਰ  ਸੰਗਰੂਰ 3 ਅਪ੍ਰੈਲ :2021
        ਪੰਜਾਬ ਸਰਕਾਰ ਵੱਲੋਂ ਕਈ ਤਰਾਂ ਦੇ ਲੋਕ ਕਲਿਆਣਕਾਰੀ ਫੈਸਲੇ ਕੀਤੇ ਗਏ ਹਨ । ਇਨਾਂ ਫੈਸਲਿਆਂ ਅਧੀਨ ਔਰਤਾਂ ਨੂੰ ਵੱਡੀ ਸੁਵਿਧਾ ਪ੍ਰਦਾਨ ਕਰਦਿਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੈ ਜੋ ਕਿ ਮਹਿਲਾ ਸ਼ਸਕਤੀਕਰਨ ਤੇ ਸਮਾਜਿਕ ਬਰਾਬਰੀ ਲਈ ਇੱਕ ਇਤਿਹਾਸਕ ਕਦਮ ਹੈ। ਇਸ ਸੁਵਿਧਾ ਪ੍ਰਤੀ ਔਰਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
             ਮਾਲੇਰਕੋਟਲਾ ਵਾਸੀ ਨਸਰੀਨ ਦਾ ਕਹਿਣਾ ਹੈ ਕਿ ਉਹ ਆਪਣੀ ਪਾ੍ਈਵੇਟ ਨੌਕਰੀ ਦੇ ਸਬੰਧ ਵਿੱਚ ਸੰਗਰੂਰ ਆਉਂਦੀ ਹੈ। ਉਸ ਦੀ ਤਨਖਾਹ ਦਾ ਵੱਡਾ ਹਿੱਸਾ ਬੱਸ ਕਿਰਾਏ ਵਿੱਚ ਹੀ ਖਰਚ ਹੋ ਜਾਂਦਾ ਸੀ। ਹੁਣ ਪੰਜਾਬ ਸਰਕਾਰ ਦੇ ਬੱਸਾਂ ਵਿੱਚ ਔਰਤਾਂ ਨੂੰ ਮੁਢਤ ਸਫਰ ਸਹੂਲਤ ਨਾਲ ਉਹ ਬਹੁਤ ਖੁਸ਼ ਹੈ। ਇਸ ਤੋਂ ਇਲਾਵਾ ਬੱਸ ‘ਚ ਸਫਰ ਕਰ ਰਹੀ  ਬਜੁਰਗ ਮਹਿਲਾ  ਪਰਮਜੀਤ ਕੌਰ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
          ਇਸ ਤੋਂ ਪਹਿਲਾਂ ਪੀ.ਆਰ.ਟੀ.ਸੀ.  ਸੰਗਰੂਰ ਡਿਪੂ ਦੇ ਜਰਨਲ ਮੈਨੇਜਰ ਸ੍ਰੀ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਫਤ ਸਫਰ ਸੇਵਾ ਦੇ ਐਲਾਨ ਤੋਂ ਬਾਅਦ ਪਹਿਲੇ  ਦਿਨ 1 ਅਪ੍ਰੈਲ ਨੂੰ  ਸੰਗਰੂਰ ਡਿਪੂ ਅਧੀਨ ਪੀ.ਆਰ.ਟੀ.ਸੀ ਦੀਆਂ ਚਲਦੀਆਂ 109 ਬੱਸਾਂ ’ਚ ਕਰੀਬ 3944 ਔਰਤਾਂ ਨੇ  ਮੁਫਤ ਸਫਰ ਕੀਤਾ  ਇਸੇ ਤਰਾਂ ਦੂਸਰੇ ਦਿਨ 2 ਅਪ੍ਰੈਲ ਨੂੰ ਕਰੀਬ 9977 ਔਰਤਾਂ ਨੇ ਮੁਫਤ ਸਫਰ ਕੀਤਾ ਹੈ।  ਉਨਾਂ ਦੱਸਿਆ ਕਿ  ਪੰਜਾਬ ਸਰਕਾਰ ਵਲੋਂ ਮੁਫਤ ਬੱਸ ਸਫਰ ਦੀ ਸਹੂਲਤ ਦੇ ਕੇ ਕੰਮਕਾਜੀ ਔਰਤਾਂ, ਸਕੂਲਾਂ ਕਾਲਜਾਂ ਵਿੱਚ ਪੜਦਿਆਂ ਲੜਕੀਆਂ ਵਿੱਚ ਮੁਫਤ ਬੱਸ ਸਫਰ ਸਕੀਮ ਨੂੰ ਬਹੁਤ ਭਰਵਾ ਹੁੰਗਾਰਾ ਮਿਲਿਆ ਹੈ ।
          ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੀਆਂ ਵਸਨੀਕ ਔਰਤਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੀਆਂ ਜਿਸ ਵਿੱਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪੰਜਾਬ ਰੋਡਵੇਜ਼ ਬੱਸਜ਼ (ਪਨਬੱਸ) ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀ ਸਿਟੀ ਬੱਸ ਸਰਵਿਸਜ਼ ਸ਼ਾਮਲ ਹਨ। ਇਹ ਸਕੀਮ ਸਰਕਾਰੀ ਏ.ਸੀ.ਬੱਸਾਂ, ਵੌਲਵੋ ਬੱਸਾਂ ਤੇ ਐਚ.ਵੀ.ਏ.ਸੀ. ਬੱਸਾਂ ਵਿੱਚ ਲਾਗੂ ਨਹੀਂ ਹੈ। ਇਸ ਸਕੀਮ ਦਾ ਫਾਇਦਾ ਲੈਣ ਲਈ ਪੰਜਾਬ ਦੀ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਸਬੂਤ ਦਾ ਦਸਤਾਵੇਜ਼ ਲੋੜੀਂਦਾ ਹੈ।
         ਉਨਾਂ ਕਿਹਾ ਕਿ ਪੰਜਾਬ ਵਿੱਚ ਰਹਿੰਦੀਆਂ ਔਰਤਾਂ ਚੰਡੀਗੜ ਤੱਕ ਦਾ ਸਫਰ ਵੀ ਮੁਫਤ ਕਰ ਸਕਦੀਆਂ ਹਨ । ਇਸ ਸੁਵਿਧਾ ਲਾਭ ਕਿਸੇ ਵੀ ਉਮਰ ,ਆਮਦਨ ਵਰਗ ਦੀਆਂ ਔਰਤਾ ਸਭ ਸਰਕਾਰੀ ਅਤੇ ਸਿਟੀ ਬੱਸਾਂ ਵਿੱਚ ਮੁਫਤ ਬੱਸ ਸਫਰ ਦਾ ਲਾਭ ਲੈ ਸਕਦੀਆਂ ਹਨ ।    

Advertisement
Advertisement
Advertisement
Advertisement
Advertisement
error: Content is protected !!