ਲੋਕਤੰਤਰ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਅਤੇ ਸੁਣਨ ਦਾ ਹੱਕ ਹੈ । ਇਹੀ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ। ਆਪਣੀ ਗੱਲ ਮਨਵਾਉਣ ਦੇ ਕਈ ਤਰੀਕੇ ਹੁੰਦੇ ਹਨ। ਸਮਾਜ ਦਾ ਹਰ ਵਰਗ ਆਪਣੀ ਗੱਲ ,ਜਿਸ ਨਾਲ ਉਹ ਸਹਿਮਤ ਨਹੀਂ ਹੈ, ਲੋਕਤਾਂਤਰਿਕ ਢਾਂਚੇ ਨਾਲ ਮਨਵਾਉਣ ਦੀ ਕੋਸ਼ਿਸ ਕਰਦਾ ਹੈ। ਪਰ ਕਿਸਾਨ ਅੰਦੋਲਨ ਦੇ ਨਾਮ ਤੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਸ਼ਹਿਰ ਵਿਖੇ ਸ਼ਨੀਵਾਰ ਨੂੰ ਹੋਏ ਅਬੋਹਰ ਤੋਂ ਵਿਧਾਨ ਸਭਾ ਦੇ ਨੁਮਾਇੰਦੇ ਅਰੁਣ ਨਾਰੰਗ ਤੇ ਕਾਤਿਲਾਨਾ ਹਮਲੇ ਅਤੇ ਉਨ੍ਹਾਂ ਦੇ ਕੱਪੜੇ ਫਾੜ ਦੇਣ ਦੀ ਘਟਨਾ ਨੇ ਪੰਜਾਬ ਦੇ ਲੋਕਤੰਤਰ ਦੇ ਮੱਥੇ ਉੱਤੇ ਕਲੰਕ ਲਗਾ ਦਿੱਤਾ ਹੈ । ਜੋ ਕਿ ਇਤਿਹਾਸ ਵਿਚ ਕਦੇਂ ਮਿਟਣ ਵਾਲਾ ਨਹੀਂ । ਕਈ ਵਾਰ ਕੋਈ ਵੀ ਵਿਅਕਤੀ ਕਈ ਨੀਤੀਆਂ ਤੋਂ ਸਰਕਾਰ ਨਾਲ ਸਹਿਮਤ ਨਹੀਂ ਹੁੰਦਾ ਹੋਵੇਗਾ। ਪਰ ਵਿਧਾਇਕ ਨਾਰੰਗ ਦੇ ਨਾਲ ਜੋ ਹੋਇਆ ਉਹ ਸੰਵਿਧਾਨ, ਸੰਸਕ੍ਰਿਤੀ ਦਾ ਅਤੇ ਸਮਾਜ ਦਾ ਚੀਰ-ਹਰਣ ਹੈ। ਇਸ ਘਟਨਾ ਨਾਲ ਵਿਅਕਤੀ ਵਿਸ਼ੇਸ਼ ਦਾ ਨਹੀਂ ਇਨਸਾਨੀਅਤ ਦਾ ਅਪਮਾਨ ਹੋਇਆ ਹੈ।26 ਜਨਵਰੀ ਦੀ ਲਾਲ ਕਿਲਾ ਘਟਨਾ ਅਤੇ ਹੁਣ ਅਬੋਹਰ ਦੇ ਜਨਪ੍ਰਤੀਨਿਧੀ ਦੇ ਨਾਲ ਇਸ ਤਰਾ ਦੇ ਵਿਵਹਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਮਾਹੌਲ ਖਰਾਬ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ। ਰਾਜਨੀਤੀ ਵਿੱਚ ਤਾਂ ਸ਼ਬਦਾਵਲੀ ਦੀ ਗਰਿਮਾ ਰੱਖਣ ਦੀ ਦੁਹਾਈ ਦਿੱਤੀ ਜਾਂਦੀ ਹੈ। ਪਰ ਕਿਸੇ ਦੇ ਕੱਪੜੇ ਫਾੜ ਦੇਣ ਅਤੇ ਉਸ ਨੂੰ ਨੰਗਾ ਕਰ ਬੇਇਜਤੀ ਕਰਨੀ ਤਾਂ ਅਮਨੁੱਖੀ ਢੰਗ ਹਨ। ਪੰਜਾਬ ਦੇ ਲੋਕ ਤਾਂ ਪੱਗੜੀਆਂ ਦੇ ਨਾਲ ਦੂਜਿਆ ਦੀ ਇੱਜਤਾਂ ਨੂੰ ਬਚਾਉਂਦੇ ਆਏ ਹਨ। ਫਿਰ ਉਹ ਚਾਹੇ ਦੁਸ਼ਮਣ ਹੀ ਕਿਉਂ ਨਾ ਹੋਣ। ਪੰਜਾਬ ਦੇ ਲੋਕਾ ਨੇ ਤਾਂ ਦੁਸ਼ਮਣਾਂ ਦੇ ਫੌਜੀਆਂ ਨੂੰ ਵੀ ਪਾਣੀ ਪਿਲਾਇਆ ਹੈ। ਇੱਥੇ ਕੱਪੜੇ ਚਾਹੇ ਇੱਕ ਵਿਅਕਤੀ ਦੇ ਉਤਰ ਆਏ ਹਨ ਪਰ ਨੰਗੀ ਦਾ ਸਰਕਾਰ ਵੀ ਹੋਈ ਹੈ। ਵਿਰੋਧ ਹਮੇਸ਼ਾਂ ਸਿਧਾਂਤਕ ਹੋਣਾ ਚਾਹੀਦਾ ਹੈ, ਹਿੰਸਕ ਨਹੀਂ।
ਜਦੋਂ ਰਾਜਨੀਤੀ ਕਿਸੀ ਵੀ ਅੰਦੋਲਨ ਵਿੱਚ ਹੁੰਦੀ ਹੈ ਤਾਂ ਉਹ ਅੰਦੋਲਨ ਦਿਸ਼ਾਹੀਣ ਹੋ ਜਾਂਦਾ ਹੈ। ਜਿਸ ਤਰ੍ਹਾਂ ਇਹ ਤਥਾਕਥਿਤ ਕਿਸਾਨ ਅੰਦੋਲਨ ਹੋਇਆ ਹੈ ਮਲੋਟ ਦੀ ਘਟਨਾ ਤੋਂ ਬਾਅਦ। ਕੀ ਹੁਣ ਵੀ ਸ਼ਰਮਨਾਕ ਹਰਕਤ ਨਾਲ ਅੰਦੋਲਨ ਨੂੰ ਮਜ਼ਬੂਤੀ ਮਿਲੇਗੀ? ਬਿਲਕੁਲ ਨਹੀਂ। ਸਿਰਫ ਰਾਜਨੀਤਕ ਸਵਾਰਥ ਦੇ ਲਈ ਇਹ ਅੰਦੋਲਨ ਇਸਤੇਮਾਲ ਹੋ ਰਿਹਾ ਹੈ। ਲੋਕਤੰਤਰ ਵਿਚ ਹਿੰਸਾ ਦੀ ਕੋਈ ਜਗ੍ਹਾ ਨਹੀਂ। ਹਿੰਸਾ ਦਾ ਸਹਾਰਾ ਕਿਸਾਨ ਅੰਦੋਲਨ ਨੂੰ ਨੁਕਸਾਨ ਕਰ ਗਿਆ । ਇਹ ਗੱਲ 26 ਜਨਵਰੀ ਦੀ ਘਟਨਾ ਵੀ ਦਸ ਚੁੱਕੀ ਹੈ।
ਅੰਦੋਲਨ ਦੇ ਨਾਮ ਉਤੇ ਲੜਾਈ ਨਾ ਕਦੀ ਰਾਸ਼ਟਰੀ ਪ੍ਰਤੀਕਾਂ ਨੂੰ ਬਦਲਣ ਦੀ ਸੀ, ਨਾ ਕਦੀ ਕਿਸੀ ਜਨਪ੍ਰਤੀਨਿਧੀ ਨੂੰ ਨੰਗਾ ਕਰਨ ਦੀ। ਇਹ ਲੋਕਤੰਤਰ ਦਾ ਅਪਮਾਨ ਹੈ ਜੋ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ ਇਹ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਿਹੜਾ ਉਤਪਾਦ ਵਿਰੋਧ ਦੇ ਨਾਮ ਉੱਤੇ ਮਚਾਇਆ ਗਿਆ ਹੈ ਉਸ ਨਾਲ ਇਕ ਵਾਰ ਫਿਰ ਅੰਦੋਲਨ ਉਤੇ ਇਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਚੁੱਕਾ ਹੈ। ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਭੇਸ ਵਿਚ ਛੁਪੇ ਸ਼ਰਾਰਤੀ ਤੱਤ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਵਿੱਚ ਇਸ ਅੰਦੋਲਨ ਦੇ ਨਾਮ ਉਤੇ ਪਹਿਲੇ ਦਿਨ ਤੋਂ ਹੀ ਇਹ ਸਭ ਕੁਝ ਦੇਖਿਆ ਜਾ ਰਿਹਾ ਹੈ ਇਹਨਾਂ ਦੇਸ਼ ਵਿਰੋਧੀ ਗੁੰਡਿਆਂ ਨੂੰ।
ਉਹ ਚਾਹੇ ਪੰਜਾਬ ਚ ਟੋਲ ਬੰਦ ਕਰਨ ਦੀ ਗੱਲ ਹੋਵੇ, ਚਾਹੇ ਰਾਸ਼ਟਰੀ ਸ੍ਵਯੰ ਸੇਵਕ ਸੰਘ ਦੇ ਦਫ਼ਤਰਾਂ ਉੱਤੇ ਹਮਲੇ ਦੀ ਗੱਲ, ਭਾਰਤੀ ਜਨਤਾ ਪਾਰਟੀ ਦੇ ਕਾਰਜ ਕਰਤਾਵਾਂ ਦੇ ਹਮਲੇ ਦੀ ਗੱਲ, ਘਰਾਂ ਦੇ ਬਾਹਰ ਧਰਨੇ ਦੇ ਰੂਪ ਵਿੱਚ ਹਮਲੇ ਅਤੇ ਘਰ ਦੇ ਬਾਹਰ ਗੋਬਰ ਸੁਟਣ ਦੇ ਰੂਪ ਵਿਚ ਦੇਖੇ ਜਾ ਰਹੇ ਸਨ। ਕਦੇ ਬਿੱਲਾਂ ਦੇ ਨਾਮ ਉੱਤੇ ਗਾਇਕਾਂ ਵੱਲੋਂ ਯੁਵਾ ਨੂੰ ਦਿਸ਼ਾਹੀਣ ਕਰਨ ਵਾਲੇ ਗਾਣੇ, ਕਦੇ ਤਿਉਹਾਰਾਂ ਨੂੰ ਮਨਾਉਣ ਦਾ ਹੱਕ ਖੋਹ ਕੇ। ਦਿਵਾਲੀ ਨੂੰ ਕਾਲੀ ਦਿਵਾਲੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਲੋਹੜੀ ਨੂੰ ਕਾਲੀ ਲੋਹੜੀ ਅਤੇ ਬੀਤੀ ਹੋਈ ਹੋਲੀ ਨੂੰ ਕਾਲੀ ਹੌਲੀ ਕਹਿ ਕੇ । ਪੰਜਾਬ ਵਿੱਚ ਬਾਰ ਬਾਰ ਰੇਲ ਪਟੜੀਆਂ ਨੂੰ ਰੋਕਿਆ ਜਾ ਰਿਹਾ ਹੈ, 1500 ਮੋਬਾਈਲ ਟਾਵਰ ਤੋੜ ਦਿੱਤੇ ਗਏ ਹਨ। ਉਦਯੋਗਪਤੀ ਘਰਾਣਿਆਂ ਨੂੰ ਪੰਜਾਬ ਛੱਡਣ ਨੂੰ ਕਿਹਾ ਜਾ ਰਿਹਾ ਹੈ। ਸ਼ੁਰੂ ਤੋਂ ਹੀ ਅੰਦੋਲਨ ਕਰ ਰਹੇ ਕੁਝ ਹਜ਼ਾਰ ਲੋਕਾਂ ਨੂੰ ਅੰਨਦਾਤਾ ਨਹੀਂ ਮੰਨਦੇ ਸੀ । ਕਿਉਂਕਿ ਉਨ੍ਹਾਂ ਦਾ ਸਮਰਥਨ ਨਹੀਂ ਕਰ ਰਹੇ ਸਨ, ਉਨ੍ਹਾਂ ਨੂੰ ਇਹ ਲੋਕ ਧਮਕੀਆਂ ਦੇ ਰਹੇ ਸਨ।
ਅਸਲ ਵਿੱਚ ਕਨੂੰਨ ਕਾਲੇ ਨਹੀਂ, ਕਿਸਾਨਾਂ ਦੇ ਨਾਮ ਤੇ ਰਾਜਨੀਤੀ ਕਰਨ ਵਾਲਿਆਂ ਦੇ ਦਿਲ ਅਤੇ ਦਿਮਾਗ ਕਾਲੇ ਹਨ। ਪਰ ਕਿਸਾਨਾਂ ਦੀ ਆੜ ਵਿੱਚ ਲੁੱਕੇ ਇਹਨਾ ਦੇ ਗੰਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਸੜਕਾਂ ਉੱਤੇ ਇਸ ਪ੍ਰਕਾਰ ਦਾ ਹਿੰਸਾਤਮਕ ਪ੍ਰਦਰਸ਼ਨ ਕਿਸੀ ਵੀ ਨਜ਼ਰ ਨਾਲ ਸਾਡੇ ਪੰਜਾਬ ਦੀ ਸੁੱਖ, ਸ਼ਾਂਤੀ ਅਤੇ ਤਰੱਕੀ ਲਈ ਠੀਕ ਨਹੀਂ। ਇਸ ਨੂੰ ਹੁਣ ਤੁਰੰਤ ਬੰਦ ਕਰਨਾ ਚਾਹੀਦਾ।
ਕਿਸਾਨਾਂ ਦੇ ਭੇਸ ਵਿਚ ਹੈਵਾਨੀਅਤ ਦਾ ਨੰਗਾ ਨਾਚ ਜ਼ਰੂਰ ਹੈ ਅਤੇ ਇਸ ਹੈਵਾਨੀਅਤ ਦੀ ਪੌਸ਼ਾਕ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਪਹਿਨੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਾਜਕ ਤਤਾਂ ਨੂੰ ਵਧਾਵਾ ਅਤੇ ਸੁਰੱਖਿਆ ਕੀਤੀ ਜਾ ਰਹੀ ਹੈ ਸਰਕਾਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਹੀਂ ਦੇ ਸਕਦੀ, ਉਸ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਦ੍ਰੋਪਦੀ ਦਾ ਚੀਰ-ਹਰਣ ਵੀ ਕੌਰਵਾਂ ਦੇ ਅੰਤ ਦਾ ਕਾਰਨ ਬਣਿਆ ਸੀ। ਸਹਿਣਸ਼ੀਲਤਾ ਨੂੰ ਕਮਜ਼ੋਰੀ ਸਮਝਣ ਵਾਲੇ ਭੁਲੇਖੇ ਵਿੱਚ ਜੀ ਰਹੇ ਹਨ। ਪਰ ਸਮਾਂ ਬਲਵਾਨ ਹੈ ਇਹ ਘਟਨਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
” ਦੇਖਣਾ ਖਾਮੋਸ਼ੀ ਨਹੀਂ, ਹੁਣ ਤੂਫ਼ਾਨ ਆਵੇਗਾ ,
ਕੱਲ ਫੇਰ ਹਵਾਵਾਂ ਦਾ ਰੁਖ ਕੁਝ ਬਦਲਿਆ ਜਿਹਾ ਨਜ਼ਰ ਆਵੇਗਾ।”
ਪੰਜਾਬ ਜਿਸ ਦੀ ਦੇਸ਼ ਵਿਚ ਸੱਭਿਆਚਾਰਿਕ ਪਹਿਚਾਣ ਹੈ, ਪਰ ਇਸ ਤਰ੍ਹਾਂ ਦੀ ਗੈਰ ਸੱਭਿਅਕ ਘਟਨਾਵਾਂ ਦੇ ਨਾਲ ਬਹੁਤ ਦੁੱਖ ਪਹੁੰਚਦਾ ਹੈ। ਕਿਸੇ ਉੱਤੇ ਜ਼ੁਲਮ ਕਰਨ ਦੀ ਸਾਡੀ ਸੰਸਕ੍ਰਿਤੀ ਨਹੀਂ, ਪਰ ਇਹ ਅਪਮਾਨ ਸਹਿਣ ਸਮਾਜ ਵਿਚ ਰਹਿਣ ਉੱਤੇ ਕਲੰਕ ਹੈ। ਹੁਣ ਕਿਸੇ ਦੇ ਘਰ ਦੇ ਬਾਹਰ ਧਰਨੇ ਕਿਸੀ ਰੈਲੀ ਵਿੱਚ ਪ੍ਰਧਾਨ ਮੰਤਰੀ ਨੂੰ ਗਾਲਾਂ ਕੱਢਣ ਅਤੇ ਜ਼ਬਰਦਸਤੀ ਦੇ ਬੰਦ ਨੂੰ ਸਵੀਕਾਰ ਕੀਤਾ ਤਾਂ ਇਸ ਤੋਂ ਵੱਡੀ ਨਪੁੰਸਕਤਾ ਹੋਰ ਕੋਈ ਨਹੀਂ। ਵਿਰੋਧ ਕਿਸੀ ਵੀ ਰੂਹ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਜੋ ਪੰਜਾਬ ਨੂੰ ਸਮਾਜਿਕ ਤੌਰ ਤੇ ਵੰਡਣ ਦੇ ਨਾਲ ਅਰਾਜਕਤਾ ਵੱਲ ਲੈ ਜਾਵੇ।
ਪੰਜਾਬ ਵਿਚ ਹੁਣ ਇਸ ਤਰ੍ਹਾਂ ਦੀ ਗੁੰਡਾਗਰਦੀ ਸਹਿਣਯੋਗ ਨਹੀਂ ਹੈ। ਆਮ ਲੋਕਾਂ ਨੂੰ ਵੀ ਇਸ ਘਟਨਾਵਾਂ ਦੀ ਸਿਰਫ ਇੰਨਾ ਹੀ ਨਹੀਂ ਕਰਨੀ ਚਾਹੀਦੀ, ਸਗੋਂ ਉਨ੍ਹਾਂ ਦੇ ਖਿਲਾਫ ਖੁਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਇਹ ਘਟਨਾ ਦੇਖ ਕੇ ਮੰਨ ਉਦਾਸ ਬਹੁਤ ਹੋਇਆ ਹੈ। ਵਿਚਾਰਾਂ ਦਾ ਮਤਭੇਦ ਤਾਂ ਹੁੰਦਾ ਹੀ ਰਹੇਗਾ ਪਰ ਹੁਣ ਇਤਿਹਾਸ ਵਿੱਚ ਪੰਜਾਬ ਦੇ ਲੋਕਤੰਤਰ ਉੱਤੇ ਲੱਗੇ ਦਾਗ ਮਿਟਾਉਂਦੇ ਰਹਿਣਾ। ਗੁਰੂ ਪਾਤਸ਼ਾਹ ਸਭ ਦਾ ਭਲਾ ਕਰਨ।
ਲੇਖਕ- ਸੌਰਭ ਕਪੂਰ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਭਾਗ ਸੰਗਠਨ ਮੰਤਰੀ ਅਤੇ ਸਾਬਕਾ ਪ੍ਰਦੇਸ਼ ਸਕੱਤਰ ਪੰਜਾਬ ਹਨ।