ਹਰਿੰਦਰ ਨਿੱਕਾ , ਬਰਨਾਲਾ 30 ਮਾਰਚ 2021
ਮਾਲਵਾ ਖੇਤਰ ਦੀ ਪ੍ਰਸਿੱਧ ਇੰਮੀਗ੍ਰੇਸ਼ਨ ਸੰਸਥਾ ਫਲਾਈਂਗ ਫੈਦਰਜ਼ ਵੱਲੋਂ ਮਹਿਜ਼ ਥੋੜੇ ਹੀ ਦਿਨਾਂ ਵਿੱਚ ਇੱਕ ਹੋਰ ਵਿੱਦਿਆਰਥਣ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ । ਸੰਸਥਾ ਵੱਲੋਂ ਲਗਵਾਏ ਜਾ ਰਹੇ ਵੀਜ਼ਿਆਂ ਦੀ ਸੂਚੀ ਹਰ ਦਿਨ ਹੋਰ ਲੰਬੀ ਦਰ ਲੰਬੀ ਹੁੰਦੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪੀ ਆਰ ਓ ਨੇ ਦੱਸਿਆ ਕਿ ਗੁਰਕੀਰਤ ਕੌਰ ਸੇਖੋਂ ਦਾ ਕਨੈਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ। ਵੀਜ਼ਾ ਹਾਸਲ ਕਰਨ ਵਾਲੀ ਵਿੱਦਿਆਰਥਣ ਗੁਰਕੀਰਤ ਕੌਰ ਸੇਖੋਂ ਨੇ ਇਸ ਸਬੰਧੀ ਗੱਲਬਾਤ ਦੌਰਾਨ ਦੱਸਿਆ ਕਿ ਫਲਾਈਂਗ ਫੈਦਰਜ਼ ਵੱਲੋਂ ਕੁਝ ਹੀ ਦਿਨਾਂ ਵਿੱਚ ਉਸ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਸ ਦਾ ਚਿਰਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ,ਆਪਣਾ ਲਕਸ਼ ਪੂਰਾ ਹੋ ਜਾਣ ਲਈ ਜਿੱਥੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਉੱਥੇ ਹੀ ਮੈਂ ਫਲਾਈਂਗ ਫੈਦਰਜ ਦਾ ਤਹਿ ਦਿਲ ਤੋਂ ਸ਼ੁਕਰੀਆ ਵੀ ਅਦਾ ਕਰਦੀ ਹਾਂ।ਜਿਕਰਯੋਗ ਹੈ ਕਿ ਗੁਰਕੀਰਤ ਕੌਰ ਸੇਖੋਂ ਹੁਣ ਕੇ-ਪੀ-ਯੂ ਯੂਨੀਵਰਸਿਟੀ, ਸਰੀ, ਕੈਨੇਡਾ ਵਿਖੇ ਆਪਣੀ ਅਗਲੀ ਪੜ੍ਹਾਈ ਆਰੰਭ ਕਰੇਗੀ। ਸੰਸਥਾ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ ਨੇ ਗੁਰਕੀਰਤ ਕੌਰ ਸੇਖੋਂ ਨੂੰ ਵੀਜ਼ਾ ਲੱਗਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਖਰਾ ਉੱਤਰ ਰਹੇ ਹਾਂ ਅਤੇ ਸਾਡੇ ਕੈਨੇਡਾ, ਨਿਊਜ਼ੀਲੈਂਡ, ਆਸਟਰੇਲੀਆ, ਆਦਿ ਦੇਸ਼ਾਂ ਦੇ ਵੀਜਿਆਂ ਦੀ ਲੜੀ ਲੰਬੀ ਹੁੰਦੀ ਜਾ ਰਹੀ ਹੈ।
ਫਲਾਈਂਗ ਫੈਦਰਜ਼ ਦੀਆਂ ਭਾਰਤ ਸਮੇਤ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਬਰਾਂਚਾਂ
ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਫਲਾਈਂਗ ਫੈਦਰਜ਼ ਦੀਆਂ ਭਾਰਤ ਤੋਂ ਇਲਾਵਾ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਬਰਾਂਚਾਂ ਹਨ ਅਤੇ ਅਸੀਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਹਰ ਸਮੇਂ ਯਤਨਸ਼ੀਲ ਹਾਂ। ਉਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕੇ ਨਾਲ ਭਰੋਸੇਯੋਗ ਸੰਸਥਾ ਦੇ ਰਾਹੀਂ ਹੀ ਆਪਣਾ ਕੇਸ ਲਾਉਣ ਤਾਂ ਜੋ ਉਸ ਦੇ ਸਹੀ ਨਤੀਜੇ ਵੀ ਮਿਲ ਸਕਣ । ਉਨਾਂ ਦੱਸਿਆ ਕਿ ਅਸੀਂ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਵੀਜ਼ੇ ਲਗਵਾ ਚੁੱਕੇ ਹਾਂ ,ਜਿਸ ਕਾਰਣ ਫਲਾਈਂਗ ਫੈਦਰਜ਼ ਮਾਲਵੇ ਦੀ ਸਭ ਤੋਂ ਵਧੇਰੇ ਭਰੋਸੇਯੋਗ ਇੰਮੀਗ੍ਰੇਸ਼ਨ ਸੰਸਥਾ ਦੇ ਤੌਰ ਤੇ ਨਾਮਣਾ ਖੱਟ ਰਹੀ ਹੈ।