ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੈਕਿੰਗ ਕਰਨ ਪਹੁੰਚਿਆ ਹਾਈ ਕੋਰਟ ਦਾਾ ਜੱਜ

Advertisement
Spread information

ਫਤਹਿਗੜ੍ਹ ਸਹਿਬ ਤੇ ਖਮਾਣੋਂ ਦੇ ਕੰਮ ਕਾਜ ਦਾ ਵੀ ਕੀਤਾ ਨਿਰੀਖਣ


ਅਸ਼ੋਕ ਧੀਮਾਨ ,ਫ਼ਤਹਿਗੜ੍ਹ ਸਾਹਿਬ,24 ਮਾਰਚ :2021
             ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜੱਜ ਸ਼੍ਰੀਮਤੀ ਅਲਕਾ ਸਰੀਨ ਨੇ ਫ਼ਤਹਿਗੜ੍ਹ ਸਾਹਿਬ ਤੇ ਖਮਾਣੋਂ ਦੀਆਂ ਅਦਾਲਤੀ ਕੰਮਾਂ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਉਨ੍ਹਾਂ ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਵਕੀਲਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੰਮ ਕਾਜ ਵਿੱਚ ਆ ਰਹੀ ਪ੍ਰੇਸ਼ਾਨੀ ਬਾਰੇ ਜਾਣਕਾਰੀ ਹਾਸਲ ਕੀਤੀ। ਸ਼੍ਰੀਮਤੀ ਸਰੀਨ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੇ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਜੁਡੀਸ਼ੀਅਲ ਕੈਂਪ ਫ਼ਤਹਿਗੜ੍ਹ ਸਾਹਿਬ ਤੇ ਖਮਾਣੋਂ ਵਿਖੇ ਪੌਦੇ ਵੀ ਲਗਾਏ।

Advertisement
Advertisement
Advertisement
Advertisement
Advertisement
error: Content is protected !!