ਪੰਜਾਬ ਸਰਕਾਰ ਦੀ ਨੌਕਰੀ ਤੋਂ ਰਿਟਾਇਰ ਪੈਨਸ਼ਨਰਾਂ ਲਈ ਲੱਗੀ ਪੈਨਸ਼ਨ ਅਦਾਲਤ

Advertisement
Spread information

ਪੈਨਸ਼ਨਰ ਅਦਾਲਤ ਵਿੱਚ 10 ਦਰਖਾਸਤਾਂ ਵਿਚਾਰੀਆਂ: ਕਿਰਨ ਸ਼ਰਮਾ

2 ਸ਼ਿਕਾਇਤਾਂ ਦਾ ਮੌਕੇ ’ਤੇ ਨਿਬੇੜਾ , 8 ਕਾਰਵਾਈ ਅਧੀਨ


ਰਘਵੀਰ ਹੈਪੀ , ਬਰਨਾਲਾ, 24 ਮਾਰਚ
    ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾਮੁਕਤ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਦਫਤਰ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਦੇ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੈਨਸ਼ਨ ਅਦਾਲਤ ਲਾਈ ਗਈ।
 ਜ਼ਿਲਾ ਸ਼ਿਕਾਇਤ ਨਿਵਾਰਨ ਅਫਸਰ ਕਮ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਕਿਰਨ ਸ਼ਰਮਾ ਦੀ ਪ੍ਰਧਾਨਗੀ ਵਿਚ ਲਾਈ ਪੈਨਸ਼ਨ ਅਦਾਲਤ ਵਿੱਚ 10 ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਇਸ ਮੌਕੇ ਅਕਾਊਂਟੈਂਟ ਜਨਰਲ ਪੰਜਾਬ ਦਫਤਰ ਤੋਂ ਮੁੱਖ ਅਕਾਊਂਟੈਂਟ ਸ. ਭੂਪਾਲ ਸਿੰਘ ਪੁੱਜੇ। ਮੈਡਮ ਕਿਰਨ ਸ਼ਰਮਾ ਨੇ ਦੱਸਿਆ ਕਿ ਇਹ ਪੈਨਸ਼ਨ ਅਦਾਲਤ ਹਰ ਸਾਲ ਵਿਸ਼ੇਸ਼ ਤੌਰ ’ਤੇ ਲਾਈ ਜਾਂਦੀ ਹੈ ਤਾਂ ਜੋ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦਾ ਇੱਕੋ ਛੱਤ ਥੱਲੇ ਅਤੇ ਜਲਦ ਨਿਬੇੜਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਅਦਾਲਤ ਵਿਚ 10 ਪੈਨਸ਼ਨਰ ਸ਼ਿਕਾਇਤਾਂ ਲੈ ਕੇ ਪੁੱਜੇ, ਜਿਨਾਂ ਵਿਚੋਂ 2 ਦਾ ਮੌਕੇ ’ਤੇ ਨਿਬੇੜਾ ਕਰ ਦਿੱਤਾ ਗਿਆ, ਜਦੋਂਕਿ 8 ਸ਼ਿਕਾਇਤਾਂ ਏਜੀ ਦਫਤਰ, ਪੰਜਾਬ ਵਿਖੇ ਜਲਦ ਨਿਬੇੜੇ ਲਈ ਭੇਜ ਦਿੱਤੀਆਂ ਗਈਆਂ।  
ਇਸ ਪੈਨਸ਼ਨ ਅਦਾਲਤ ਵਿਚ ਪੈਨਸ਼ਨਰਾਂ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਬਖਸ਼ੀਸ਼ ਸਿੰਘ,  ਸ਼ਿਕਾਇਤਾਂ ਤੇ ਪੜਤਾਲ ਸ਼ਾਖਾ ਤੋਂ ਸੀਨੀਅਰ ਸਹਾਇਕ ਕਮਲਜੀਤ ਸਿੰਘ ਸ਼ਾਦ, ਮੁੱਖ ਅਕਾਊਂਟੈਂਟ ਦੇ ਸਹਾਇਕ ਕੁਲਦੀਪ ਸਿੰਘ, ਲੀਡ ਬੈਂਕ ਅਧਿਕਾਰੀ, ਖਜ਼ਾਨਾ ਦਫ਼ਤਰ ਦਾ ਅਮਲਾ ਤੇ ਹੋਰ ਸਟਾਫ ਮੌਜੂਦ ਸੀ।
 

Advertisement
Advertisement
Advertisement
Advertisement
Advertisement
error: Content is protected !!