ਹਰਪ੍ਰੀਤ ਕੌਰ ਸੰਗਰੂਰ, 22 ਮਾਰਚ:2021
ਸਰਹੰਦ ਨਹਿਰ ਦੀ ਬੁਰਜੀ 145700/ਸੱਜਾ ਤੇ ਇਸਕੇਪ ਰੈਗੂਲੇਟਰ ਬਨਾਉਣ ਦਾ ਕੰਮ ਚੱਲਣ ਕਾਰਨ ਮਿਤੀ 14 ਅਪ੍ਰੈਲ ਤੋਂ 19 ਅਪ੍ਰੈਲ 2021 ਤੱਕ ਸਰਹੰਦ ਨਹਿਰ ਬੰਦ ਰਹੇਗੀ। ਇਹ ਜਾਣਕਾਰੀ ਬਠਿੰਡਾ ਨਹਿਰ ਮੰਡਲ ਕਾਰਜਕਾਰੀ ਇੰਜੀਨੀਅਰ ਸ੍ਰੀ ਰਮਨਪ੍ਰੀਤ ਸਿੰਘ ਮਾਨ ਨੇ ਦਿੱਤੀ।
ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਾਰਜਕਾਰੀ ਇੰਜੀਨਅਰ, ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਵੱਲੋਂ ਸਰਹੰਦ ਨਹਿਰ ਦੀ ਬੁਰਜੀ 145700/ਸੱਜਾ ਤੇ ਇਸਕੇਪ ਰੈਗੂਲੇਟਰ ਬਨਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ’ਤੇ ਕਨੈਕਟੀਵਿਟੀ ਪੋਰਸ਼ਨ ਨੂੰ ਸਿਵਲ ਪੋਰਸ਼ਨ ਨਾਲ ਜੋੜਨ ਲਈ ਸਰਹੰਦ ਨਹਿਰ ਦੀ ਬੰਦੀ ਮਿਤੀ 14 ਅਪ੍ਰੈਲ 2021 ਤੋਂ 19 ਅਪ੍ਰੈਲ 2021 ਤੱਕ ਹੈ। ਉਨਾਂ ਦੱਸਿਆਂ ਕਿ ਇਸ ਤੋਂ ਇਲਾਵਾ ਸਾਉਣੀ ਦੀ ਫ਼ਸਲ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਵਾਹੇ ਤੇ ਮਾਈਨਰਾਂ ਦੀ ਸਫ਼ਾਈ ਕੀਤੀ ਜਾਣੀ ਹੈ। ਉਨਾਂ ਦੱਸਿਆ ਕਿ ਬਠਿੰਡਾ ਬਰਾਂਚ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।