ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਰੈਡ ਕਰਾਸ ਸੁਸਾਇਟੀ ਬਰਨਾਲਾ ‘ਚ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 26 ਮਾਰਚ ਨੂੰ

Advertisement
Spread information

ਰਵੀ ਸੈਣ , ਬਰਨਾਲਾ, 22 ਮਾਰਚ 2021

     ਸਾਲ 2021-22 ਲਈ (ਮਿਤੀ 01-04-2021 ਤੋਂ 31-03-2022 ਤੱਕ) ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਸਥਿਤ ਚਾਹ-ਦੁੱਧ ਦੀ ਕੰਟੀਨ ਦਾ ਠੇਕਾ ਇੱਕ ਹੀ ਵਿਅਕਤੀ ਨੂੰ ਦੇਣ ਲਈ ਬੋਲੀ ਸਹਾਇਕ ਕਮਿਸ਼ਨਰ (ਜਨਰਲ) ਦੀ ਨਿਗਰਾਨੀ ਹੇਠ ਕਮਰਾ ਨੰਬਰ 24 ਵਿੱਚ 26 ਮਾਰਚ 2021 ਨੂੰ ਦੁਪਹਿਰ 12 ਵਜੇ ਹੋਵੇਗੀ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ/ਰਿਹਾਇਸ਼ੀ ਸਬੂਤ ਸਮੇਤ 20000+15000=35,000 ਰੁਪਏ (ਸਿਰਫ਼ ਪੈਂਤੀ ਹਜ਼ਾਰ ਰੁਪਏ) ਕੈਸ਼ ਬਤੌਰ ਪੇਸ਼ਗੀ ਰਕਮ ਜਮਾਂ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ।

Advertisement

      ਪੇਸ਼ਗੀ ਰਕਮ ਜ਼ਿਲਾ ਨਾਜ਼ਰ (ਡੀ.ਸੀ.ਦਫ਼ਤਰ) ਕਮਰਾ ਨੰਬਰ 78, ਪਹਿਲੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ, ਬਰਨਾਲਾ ਵਿਖੇ 26 ਮਾਰਚ 2021 ਨੂੰ ਸਵੇਰੇ 11 ਵਜੇ ਤੱਕ ਜਮਾਂ ਕਰਵਾਈ ਜਾ ਸਕੇਗੀ। ਇਹ ਰਕਮ ਸਫ਼ਲ ਬੋਲੀਕਾਰ ਤੋਂ ਇਲਾਵਾ ਅਸਫ਼ਲ ਬੋਲੀਕਾਰ ਨੂੰ ਵਾਪਸ ਕਰਨ ਯੋਗ ਹੋਵੇਗੀ। ਸਫ਼ਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਅਡਜਸਟ ਕੀਤਾ ਜਾਵੇਗਾ। ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਦੀ ਬੋਲੀ ਦੀ ਰਾਖਵੀਂ ਕੀਮਤ 2,00,000/-ਰੁਪਏ (ਦੋ ਲੱਖ ਰੁਪਏ) ਹੋਵੇਗੀ ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ, ਬਰਨਾਲਾ ਵਿਖੇ ਸਥਿਤ ਚਾਹ-ਦੁੱਧ ਦੀ ਕੰਟੀਨ ਦੀ ਬੋਲੀ ਦੀ ਰਾਖਵੀਂ ਕੀਮਤ 1,50,000/-ਰੁਪਏ (ਇੱਕ ਲੱਖ ਪੰਜਾਹ ਹਜ਼ਾਰ ਰੁਪਏ) ਹੋਵੇਗੀ। ਦੋਨੋਂ ਕੰਟੀਨਾਂ ਦਾ ਠੇਕਾ ਸਾਲ 2021-22 ਲਈ (ਮਿਤੀ 01-04-2021 ਤੋਂ 31-03-2022 ਤੱਕ) ਹੋਵੇਗਾ। ਇਸ ਤੋਂ ਇਲਾਵਾ ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ ਜਾਂ ਸ਼ਰਤਾਂ ਸਬੰਧੀ ਜ਼ਿਲਾ ਨਜ਼ਾਰਤ ਸ਼ਾਖਾ (ਡੀ.ਸੀ.ਦਫ਼ਤਰ) ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
error: Content is protected !!