ਫੇਸਬੁੱਕ ਤੇ ਹੋਈ ਦੋਸਤੀ ਨੂੰ ਪ੍ਰੇਮ ਸਬੰਧਾਂ ਵਿੱਚ ਬਦਲਿਆ ਤੇ ਕਰਦਾ ਰਿਹਾ ਬਲਾਤਕਾਰ,,
ਮਨੀ ਗਰਗ , ਬਰਨਾਲਾ 18 ਮਾਰਚ 2021
ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 2 ਨਾਮਜ਼ਦ ਦੋਸ਼ੀਆਂ ਨੂੰ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬਰਨਾਲਾ ਵਿੱਚ ਆਰਕੈਸਟਰਾ ਦਾ ਕੰਮ ਕਰਨ ਵਾਲੀ ਕਰੀਬ 25 ਸਾਲਾਂ ਦੀ ਇੱਕ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਲ 2017 ਵਿੱਚ ਉਹ ਬਰਨਾਲਾ ਵਿੱਚ ਆਰਕੈਸਟਰਾ ਦਾ ਕੰਮ ਕਰਦੀ ਸੀ। ਇਸੇ ਦੌਰਾਨ ਉਸ ਦੀ ਜਾਣ ਪਹਿਚਾਣ ਫੇਸਬੁੱਕ ਦੇ ਜ਼ਰੀਏ ਹਰਜਿੰਦਰ ਸਿੰਘ ਨਾਲ ਹੋਈ। ਇਸ ਦੌਰਾਨ ਹਰਜਿੰਦਰ ਸਿੰਘ ਦੋਸਤੀ ਵਧਾ ਉਸ ਨੂੰ ਪ੍ਰੇਮ ਸਬੰਧ ਬਣਾ ਕੇ ਉਸ ਨੂੰ ਵਿਆਹ ਦਾ ਝਾਂਸਾ ਦਿੰਦਾ ਰਿਹਾ ।ਪਰ ਉਸ ਨੇ ਉਸ ਨਾਲ ਵਿਆਹ ਨਹੀਂ ਕਰਵਾਇਆ ਅਤੇ ਪਿਛਲੇ ਸਮੇਂ ਤੋਂ ਉਸ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ ਸੀ। ਬੀਤੇ ਕੱਲ੍ਹ ਹਰਜਿੰਦਰ ਸਿੰਘ ਨੇ ਆਪਣੇ ਦੋਸਤ ਹਰਸ਼ ਦੇ ਨਾਲ ਜ਼ਬਰਦਸਤੀ ਘਰ ਵਿੱਚ ਦਾਖਲ ਹੋਇਆ ਅਤੇ ਉਸ ਨਾਲ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਫਾੜ ਕੇ ਜਬਰਦਸਤੀ ਬਲਾਤਕਾਰ ਕੀਤਾ। ਜਿਸ ਦੀ ਜਾਣਕਾਰੀ ਉਸਨੇ ਪੁਲਿਸ ਨੂੰ ਦਿੱਤੀ । ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਮਹਿਲਾ ਸਬ-ਇੰਸਪੈਕਟਰ ਰਾਜਪਾਲ ਕੌਰ ਵੱਲੋਂ ਕੇਸ ਦਰਜ ਕੀਤਾ ਗਿਆ ਸੀ।ਜਿਸ ‘ਤੇ ਥਾਣਾ ਸਿਟੀ 2 ਦੇ ਐਸਐਚਓ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਦੋਵਾਂ ਮੁਲਜ਼ਮਾਂ ਹਰਿੰਦਰ ਸਿੰਘ ਅਤੇ ਉਸ ਦੇ ਸਾਥੀ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।