ਡਾਕਖਾਨੇ ਵਿੱਚ ਸ਼ਰੇਆਮ ਵਾਪਰੀ ਘਟਨਾ, ਸੀਸੀਟੀਵੀ ਕੈਮਰੇ ‘ਚ ਹੋਈ ਕੈਦ
ਮਨੀ ਗਰਗ , ਬਰਨਾਲਾ 13 ਮਾਰਚ 2021
ਸ਼ਹਿਰ ਦੇ ਮੇਨ ਡਾਕਖਾਨੇ ਦੀ ਬਰਾਂਚ ਵਿਚੋਂ ਇੱਕ ਚੋਰ ਨੇ ਬੜੀ ਹੀ ਚਤੁਰਾਈ ਨਾਲ ਆਪਣੇ ਮੂਹਰੇ ਕੈਸ਼ ਜਮ੍ਹਾਂ ਕਰਵਾਉਣ ਪਹੁੰਚੇ ਡਾਕਖਾਨੇ ਦੀ ਏਜੰਟ ਦੇ ਬੈਗ ‘ਚੋਂ ਕਰੀਬ 56 ਹਜ਼ਾਰ ਰੁਪਏ ਦੀ ਰਕਮ ਚੋਰੀ ਕਰ ਲਈ। ਏਜੰਟ ਨੂੰ ਉਦੋਂ ਪਤਾ ਲੱਗਿਆ ਜਦੋਂ ਉਸ ਨੇ ਕੈਸ਼ ਕਾਊਂਟਰ ਤੇ ਬੈਗ ਵਿਚੋਂ ਰਕਮ ਕੱਢ ਕੇ ਕਰਮਚਾਰੀ ਨੂੰ ਦੇਣ ਲਈ ਬੈਗ ਵਿੱਚ ਹੱਥ ਮਾਰਿਆ। ਬੈਗ ਖਾਲੀ ਵੇਖਦਿਆਂ ਹੀ ਏਜੰਟ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭੂਸ਼ਣ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਟੈਗੋਰ ਸਟਰੀਟ ਬਰਨਾਲਾ ਨੇ ਦੱਸਿਆ ਕਿ ਉਹ ਡਾਕਖਾਨੇ ਦੇ ਏਜੰਟ ਦੇ ਤੋਰ ਤੇ ਲੋਕਾਂ ਤੋਂ ਕਿਸ਼ਤਾਂ ਦੀ ਰਾਸ਼ੀ ਲਿਆਕੇ ਜਮ੍ਹਾਂ ਕਰਵਾਉਣ ਲਈ ਦੁਪਹਿਰ ਕਰੀਬ ਸਾਡੇ।12 ਕੁ ਵਜੇ ਡਾਕਖਾਨੇ ਪਹੁੰਚਿਆ ਤੇ ਕੈਸ਼।ਕਾਊਂਟਰ ਤੇ ਲੱਗੀ ਕਤਾਰ ਵਿੱਚ ਖੜ੍ਹ ਗਿਆ। ਇਸੇ ਦੌਰਾਨ ਉਸਦੇ ਪਿੱਛੇ ਹੀ ਲਾਈਨ।ਵਿੱਚ ਖੜ੍ਹੇ ਨੌਜਵਾਨ ਨੇ ਉਸਦੇ ਬੈਗ ਨੂੰ ਕੱਟ ਕੇ,ਬੈਗ ਵਿਚੋਂ ਕਰੀਬ 56 ਹਜਾਰ ਰੁਪਏ ਚੋਰੀ ਕਰ ਲਏ। ਉਸ ਨੇ ਜਦੋਂ ਆਪਣੀ ਵਾਰੀ ਆਉਣ ਤੇ ਬੈਗ ਵਿਚੋਂ ਰਕਮ ਕੱਢਣ ਲਈ, ਹੱਥ ਮਾਰਿਆ ਤਾਂ ਬੈਗ ਖਾਲੀ ਸੀ। ਇਸ ਦੀ ਸੂਚਨਾ ਉਸਨੇ।ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ।ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਭੂਸ਼ਣ ਕੁਮਾਰ ਦੇ ਬਿਆਨ ਲਿਖ ਕੇ ਡਾਕਖਾਨੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਅਤੇ ਦੋਸ਼ੀ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।