ਬੇਅੰਤ ਬਾਜਵਾ , ਬਰਨਾਲਾ 10 ਮਾਰਚ 2021
ਬਰਨਾਲਾ ਸ਼ਹਿਰ ਦੇ ਪੱਤੀ ਰੋਡ ਖੇਤਰ ਦੀ ਇੱਕ ਦਲਿਤ ਲੜਕੀ ਨਾਲ ਤਾਂਤਰਿਕ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਗੈਂਗਰੇਪ ਦੀ ਘਟਨਾ ਦੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ,ਜਦੋਂ ਜਿਲ੍ਹੇ ਦੇ ਪਿੰਡ ਧੌਲਾ ਵਿਖੇ ਬੀਤੀ ਰਾਤ ਹਵਸੀ ਦਰਿੰਦਿਆਂ ਨੇ ਆਪਣੀ ਗੁੁੁਆਂਂਢੀ ਦਲਿਤ ਕੁੜੀ ਨਾਲ ਹੀ ਸਾਮੂਹਿਕ ਜਬਰ ਜਿਨਾਹ ਕਰ ਧਰਿਆ। ਸੂਚਨਾ ਮਿਲਦਿਆਂ ਹੀ ਥਾਣਾ ਰੂੜੇਕੇ ਦੀ ਪੁਲਿਸ ਨੇ ਪੁੱਛਗਿੱਛ ਲਈ 4 ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧੌਲਾ ਪਿੰਡ ਦੀ ਵਸਨੀਕ ਇਕ ਨਾਬਾਲਿਗ ਲੜਕੀ ਨਾਲ ਉਸਦੇ ਗੁਆਂਢ ਵਿੱਚ ਰਹਿੰਦੇ ਕੁੱਝ ਨੌਜਵਾਨਾਂ ਵੱਲੋਂ ਲੰਘੀ ਰਾਤ ਜਬਰ ਜਨਾਹ ਕੀਤਾ ਗਿਆ । ਅੱਜ ਸਵੇਰੇ ਪੀੜਤ ਲੜਕੀ ਦੇ ਪਰਿਵਾਰ ਨੇ ਇਸ ਘਟਨਾ ਦੀ ਸੂੂਚਨਾ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੂੰ ਦਿੱਤੀ ਗਈ। ਪਤਾ ਇਹ ਵੀ ਲੱਗਿਆ ਹੈ ਐਸ.ਪ ਸ੍ਰੀ ਸੰਦੀਪ ਗੋਇਲ ਖੁਦ ਵੀ ਥਾਣਾ ਰੂੜੇਕੇ ਕਲਾਂ ਵਿੱਚ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ।