ਹਰਿੰਦਰ ਨਿੱਕਾ , 9 ਮਾਰਚ 2021
ਪੇਂਡੂ ਵਿਕਾਸ ਵਿੱਚ ਤਰਜੀਹੀ ਭੂਮਿਕਾ ਨਿਭਾਉਣ ਵਾਲੇ ਸੂਬੇ ਭਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੀ ਜਥੇਬੰਦੀ ਬੀ ਡੀ ਪੀ ਓ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਮੈਡਮ ਨਵਦੀਪ ਕੌਰ ਲੁਧਿਆਣਾ ਪੀ ਸੀ ਐਸ ਨੂੰ ਸੂਬਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਚੋਣ ਸਾਬਕਾ ਪ੍ਰਧਾਨ ਸੁਖਚੈਨ ਸਿੰਘ ਦੀ ਦੇਖ ਰੇਖ ਹੇਠ ਹੋਈ। ਜਿਸ ਵਿਚ ਸੂਬਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ ਤੇ ਮੈਡਮ ਨਵਦੀਪ ਕੌਰ ਦੇ ਨਾਂ ਤੇ ਮੋਹਰ ਲਗਾਈ। ਮੈਡਮ ਨਵਦੀਪ ਕੌਰ ਨੇ ਇਸ ਮੌਕੇ ਅਪਣੀ ਨਿਯੁਕਤੀ ਲਈ ਸੂਬਾ ਕਮੈਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੇਂਡੂ ਵਿਕਾਸ ਕਾਰਜਾਂ ਲਈ ਬੀ ਡੀ ਪੀ ਓ ਇੱਕ ਅਹਿੰਮ ਭੂਮਿਕਾ ਅਦਾ ਕਰਦੇ ਹਨ ਤੇ ਸੂਬੇ ਭਰ ਦੇ ਅਫ਼ਸਰਾਂ ਦੀਆ ਹੱਕੀ ਮੰਗਾਂ ਲਈ ਓਹ ਤਨ ਮਨ ਧਨ ਨਾਲ ਯਤਨਸ਼ੀਲ ਰਹਿਣਗੇ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਓਨਾ ਦੇ ਸੰਜੀਦਾ ਹੱਲ ਲਈ ਕੋਸ਼ਿਸ਼ ਕਰਨਗੇ ।
ਇਸ ਮੌਕੇ ਮੈਡਮ ਨਵਦੀਪ ਕੌਰ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਸੁਖਚੈਨ ਸਿੰਘ ਨੇ ਜਥੇਬੰਦੀ ਨੂੰ ਹਮੇਸ਼ਾਂ ਚੰਗੇ ਢੰਗ ਨਾਲ ਚਲਾਇਆ ਹੈ ਤੇ ਉਹ ਵੀ ਸਾਰੇ ਮੈਂਬਰਾਂ ਨੂੰ ਨਾਲ਼ ਲੈ ਕੇ ਹੀ ਚੱਲਣਗੇ । ਉਨ੍ਹਾਂ ਦੱਸਿਆਂ ਕਿ ਧਨਵੰਤ ਸਿੰਘ ਰੰਧਾਵਾ ਨੂੰ ਜਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਪਰਨੀਤ ਕੌਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹਾਜਰ ਹੋਣ ਵਾਲ਼ੇ ਹੋਰਨਾਂ ਬਲਾਕ ਵਿਕਾਸ ਅਧਿਕਾਰੀਆਂ ਵਿੱਚ ਰੁਪਿੰਦਰਜੀਤ ਕੌਰ,ਪਿਆਰ ਸਿੰਘ, ਸੁੱਖਵਿੰਦਰ ਸਿੰਘ, ਅਭਿਨਵ ਗੋਇਲ, ਸੁਰਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਲੈਨਿਨ ਗਰਗ, ਪ੍ਰਭਾਕਰਨ ਸਿੰਘ ਅਤੇ ਹੋਰ ਵੀ ਹਾਜਰ ਸਨ।