ਤਾਂਤਰਿਕ ਗੈਂਗਰੇਪ – ਪੁਲਿਸ ਦੇ ਹੱਥੇ ਚੜ੍ਹੇ ਦੋਸ਼ੀ ? ਡੀ.ਐਸ.ਪੀ. ਦਫਤਰ ‘ਚ ਸੱਦੀ ਪ੍ਰੈਸ ਕਾਨਫਰੰਸ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 26 ਫਰਵਰੀ 2021

    ਕਰੀਬ 9 ਮਹੀਨੇ ਪਹਿਲਾਂ ਸ਼ਹਿਰ ਦੇ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ 22 ਵਰ੍ਹਿਆਂ ਦੀ ਲੜਕੀ ਨੂੰ ਆਪਰਾਧਿਕ ਸਾਜਿਸ਼ ਦੀ ਮੰਸ਼ਾ ਨਾਲ ਅਗਵਾ ਕਰਕੇ ਗੈਂਗਰੇਪ ਕਰਨ ਦੇ ਕੁੱਝ ਨਾਮਜਦ ਦੋਸ਼ੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਹੈ ?। ਉੱਧਰ ਪੂਰੀ ਘਟਨਾ ਦੇ ਤੱਥਾਂ ਤੇ ਕੇਸ ਦੀ ਤਫਸੀਲ ਨਾਲ ਜਾਣਕਾਰੀ ਦੇਣ ਲਈ ਡੀਐਸਪੀ ਲਖਵੀਰ ਸਿੰਘ ਟਿਵਾਣਾ ਦੇ ਦਫਤਰ ਵਿੱਚ ਥੋੜ੍ਹੀ ਦੇਰ ਤੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਵਰਨਣਯੋਗ ਹੈ ਕਿ ਬੀਤੇ ਸਾਲ ਦੇ ਜੂਨ ਮਹੀਨੇ ਇੱਕ ਲੜਕੀ ਨੂੰ ਨਾਮਜਦ ਦੋਸ਼ੀ ਔਰਤ ਅਮਨ ਬਹਿਲਾ ਫੁਸਲਾ ਕੇ ਲੈ ਗਈ ਸੀ। ਘਟਨਾ ਤੋਂ ਕਰੀਬ 17 ਦਿਨ ਬਾਅਦ ਪੁਲਿਸ ਨੇ ਥਾਣਾ ਸਿਟੀ 1 ਵਿਖੇ ਅਧੀਨ ਜੁਰਮ 346 ipc  ਤਹਿਤ ਕੇਸ ਦਰਜ ਕੀਤਾ ਗਿਆ ਸੀ। ਤਤਕਾਲੀ ਐਡੀਸ਼ਨਲ ਐਸ ਐਚ ਉ ਗੁਲਾਬ ਸਿੰਘ ਤੇ 2 ਹੋਰ ਥਾਣੇਦਾਰ ਦਰਸ਼ਨ ਸਿੰਘ ਤੇ ਕਰਮਜੀਤ ਸਿੰਘ ਦੀ ਦੋਸ਼ੀਆਂ ਨੂੰ ਕਥਿਤ ਰਿਆਇਤ ਮਨਜੂਰ ਹੋਣ ਕਾਰਣ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਹੁਣ ਜਦੋਂ ਪੀੜਤ ਲੜਕੀ ਦੋਸ਼ੀਆਂ ਦੇ ਕਬਜ਼ੇ ਚੋਂ ਬਾਹਰ ਆਈ ਤਾਂ ਪੁਲਿਸ ਦੇ ਕੁਝ ਕਰਮਚਾਰੀਆਂ ਅਤੇ ਨਾਮਜਦ ਦੋਸ਼ੀਆਂ ਦਾ ਗਠਜੋੜ ਅਜਿਹਾ ਬੇਨਕਾਬ ਹੋਇਆ ਕਿ ਲੋਕ ਮੂੰਹ ਵਿੱਚ ਉਂਗਲੀਆਂ ਪਾ ਕੇ ਸੋਚਣ ਨੂੰ ਮਜਬੂਰ ਹੋ ਗਏ। ਮਾਨਯੋਗ ਜੱਜ ਬਬਲਜੀਤ ਕੌਰ ਜਦੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਪੀੜਤ ਦੇ ਬਿਆਨ ਕਲਮਬੰਦ ਕਰਨ ਪਹੁੰਚੀ ਤਾਂ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ । ਆਖਿਰ ਪੁਲਿਸ ਨੂੰ 9 ਮਹੀਨੇ ਪਹਿਲਾਂ ਹੋਈ ਘਟਨਾ ਦੇ ਸਬੰਧ ਵਿੱਚ ਗੈਂਗਰੇਪ ਤੇ ਹੋਰ ਸੰਗੀਨ ਜੁਰਮ ਆਇਦ ਕਰਕੇ 2 ਔਰਤਾਂ ਸਣੇ ਕੁੱਲ 7 ਦੋਸ਼ੀਆਂ ਨੂੰ ਨਾਮਜਦ ਕਰਨਾ ਪੈ ਗਿਆ। 7 ਦੋਸ਼ੀਆਂ ਵਿੱਚ ਕਰਮਜੀਤ ਕੌਰ ਉਰਫ਼ ਅਮਨ, ਬਲਜੀਤ ਕੌਰ ਤੇ ਲਖਵਿੰਦਰ ਸਿੰਘ ਬਠਿੰਡਾ, ਤਾਂਤਰਿਕ ਮਨੋਜ ਬਾਬਾ, ਅਕਾਲੀ ਆਗੂ ਧਰਮਿੰਦਰ , ਕਾਕਾ ਵਾਸੀ ਸੇਖਾ ਰੋਡ ਬਰਨਾਲਾ ਅਤੇ ਚੰਦ ਲਾਲ ਸ਼ਾਮਿਲ ਹਨ। ਸੂਤਰਾਂ ਮੁਤਾਬਿਕ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਅੱਜ ਪੁੱੱਛਗਿੱੱਛ ਲਈ ਹਿਰਾਸਤ ਵਿੱਚ ਵੀ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪਰੰਤੂ ਡੀਐਸਪੀ ਟਿਵਾਣਾ ਨੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਘਟਨਾਕ੍ਰਮ ਬਾਰੇ ਤਾਂ ਖੁਲਾਸਾ ਜਰੂਰ ਕੀਤਾ, ਪਰੰਤੂ ਫਿਲਹਾਲ ਕਿਸੇ ਦੋਸ਼ੀ ਦੇ ਗਿਰਫਤਾਰ ਕਰਨ ਜਾਂ ਪੁੱਛਗਿੱਛ ਲਈ ਕਿਸੇ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਉੱਕਾ ਹੀ ਨਾਂਹ ਕਰ ਦਿੱਤੀ। ਉਨ੍ਹਾਂ ਦਾਵਾ ਕੀਤਾ ਕਿ ਪੁਲਿਸ ਵੱਲੋਂ ਜਲਦ ਹੀ ਨਾਮਜਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
Advertisement
error: Content is protected !!