ਭੋਲੀ ਜਨਤਾ ਲੁੱਟ ਲੁੱਟ ਖਾ ਲਈ,
ਚੌਕੀਦਾਰ ਹੈ ਫੁਕਰਾ ਡਾਹਢਾ।
ਤੀਸ ਮਾਰ ਖਾਂ ਬਣ ਬਣ ਬੈਠੇ।
ਖੁਦ ਨੂੰ ਸਮਝ ਸਿਆਣਾ ਡਾਹਢਾ।
ਕੁਫ਼ਰ ਤੋਲ ਕੇ ਕੰਨ ਹੈ ਖਾਂਦਾ,
ਜਦ ਉਹ ਮਨ ਕੀ ਬਾਤ ਸੁਣਾਵੇ।
ਲੋਕਾਂ ਨੂੰ ਰੁਜ਼ਗਾਰ ਚਾਹੀਦਾ,
ਕਿਸੇ ਨੂੰ ਨਾ ਓਹਦਾ ਫੈਸ਼ਨ ਭਾਵੇ।
ਅੱਜ ਲੋਕਾਂ ਦਾ ਦਰਦ ਨਾ ਸਮਝੇ,
ਕੱਲ੍ਹ ਇਹਨਾਂ ਫਿਰ ਜੁੱਤੀ ਵਾਹੁਣੀ।
ਫੁਕਰੇ ਲੀਡਰ ਕਰਕੇ ਪਾਸੇ,
ਆਪਣੀ ਪਉ ਸਰਕਾਰ ਬਣਾਉਣੀ।
ਲੋਕ ਸਿਆਣੇ ਹੋ ਜਾਵਣ ਹੁਣ,
ਮੂੰਹ ਨਾ ਲਾਵਣ ਫੇਰ ਦੁਬਾਰਾ।
ਜਿਹੜੀ ਸਾਡੇ ਕੰਮ ਨਾ ਆਈ,
ਚੁਣੀਏ ਕਿਉਂ ਸਰਕਾਰ ਦੁਬਾਰਾ।
ਰਾਜਨਦੀਪ ਕੌਰ ਮਾਨ
6239326166







