ਪੁਰਾਣੇ ਸਿਨੇਮਾ ਘਰ ਦੇ ਸਾਹਮਣੇ ਪ੍ਰੋਵੀਜਨਲ ਸਟੋਰ ਤੇ ਸੀ.ਆਈ.ਏ. ਦੀ ਰੇਡ,,,

Advertisement
Spread information

ਪੁਲਿਸ ਪਾਰਟੀ ਵੱਲੋਂ ਭਾਰੀ ਮਾਤਰਾ ‘ਚ ਚਾਇਨਾ ਡੋਰ ਬਰਾਮਦ


ਰਘਵੀਰ ਹੈਪੀ , ਬਰਨਾਲਾ 8 ਜਨਵਰੀ 2021

            ਸ਼ਹਿਰ ਦੇ ਪੁਰਾਣੇ ਸਿਨੇਮਾ ਘਰ ਸਾਹਮਣੇ ਹੁਣੇ ਹੁਣੇ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇ ਰੇਡ ਕੀਤੀ ਹੈ। ਪ੍ਰਕਾਸ਼ ਪ੍ਰੋਵੀਜਨਲ ਸਟੋਰ ਤੇ ਕੀਤੀ ਗਈ ਰੇਡ ਦੌਰਾਨ ਪੁਲਿਸ ਦੇ ਹੱਥ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਲੱਗੀ ਹੈ। ਜਿਸ ਨੂੰ ਪੁਲਿਸ ਪਾਰਟੀ ਨੇ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਦੀ ਇਸ ਕਾਰਵਾਈ ਦੀਆਂ ਲਾਈਵ ਤਸਵੀਰਾਂ ਸਿਰਫ ਬਰਨਾਲਾ ਟੂਡੇ ਦੇ ਕੋਲ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਆਈਏ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਪ੍ਰਕਾਸ਼ ਪ੍ਰੋਵੀਜਨਲ ਸਟੋਰ ਤੇ ਚਾਇਨਾ ਡੋਰ ਵੇਚੀ ਜਾ ਰਹੀ ਹੈ। ਇਤਲਾਹ ਦੀ ਹਕੀਕਤ ਜਾਣਨ ਲਈ ਪੁਲਿਸ ਪਾਰਟੀ ਨੇ ਆਪਣੇ ਇੱਕ ਭਰੋਸੇਯੋਗ ਬੰਦੇ ਨੂੰ ਵੀਰਵਾਰ ਦੀ ਦੇਰ ਸ਼ਾਮ ਉਕਤ ਦੁਕਾਨ ਤੋਂ ਚਾਇਨਾ ਡੋਰ ਲੈ ਕੇ ਆਉਣ ਲਈ ਭੇਜਿਆ। ਪੁਲਿਸ ਦੀ ਇਤਲਾਹ ਉਦੋਂ ਸੱਚ ਸਾਬਿਤ ਹੋ ਗਈ, ਜਦੋਂ ਦੁਕਾਨਦਾਰ ਨੇ ਪੁਲਿਸ ਵੱਲੋਂ ਭੇਜੇ ਬੰਦੇ ਨੂੰ ਚਾਇਨਾ ਡੋਰ ਦੇ ਦਿੱਤੀ। ਬੱਸ ਫਿਰ ਕੀ ਸੀ, ਪੁਲਿਸ ਪਾਰਟੀ ਨੇ ਕਰੀਬ ਸਾਢੇ 12 ਵਜੇ ਪ੍ਰਕਾਸ਼ ਪ੍ਰੋਵੀਜਨਲ ਸਟੋਰ ਤੇ ਛਾਪਾ ਮਾਰਿਆ ਤਾਂ ਉੱਥੋਂ ਤਲਾਸ਼ੀ ਲੈਣ ਤੇ ਪੁਲਿਸ ਪਾਰਟੀ ਦੇ ਹੱਥ ਸੈਂਕੜਿਆਂ ਦੀ ਗਿਣਤੀ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਲੱਗ ਗਈ। ਇਸ ਮੌਕੇ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਥਾਣੇਦਾਰ ਨੇ ਪੁੱਛਣ ਤੇ ਕਿਹਾ ਕਿ ਹਾਲੇ ਡੋਰ ਕਬਜੇ ਵਿੱਚ ਲਈ ਗਈ ਹੈ, ਇਸ ਦੀ ਗਿਣਤੀ ਹੋਣੀ ਹਾਲੇ ਬਾਕੀ ਹੈ। ਉਨਾਂ ਕਿਹਾ ਕਿ ਦੋਸ਼ੀ ਦੁਕਾਨਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸ ਦੀ ਜਾਣਕਾਰੀ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨੂੰ ਦੇ ਦਿੱਤੀ ਜਾਵੇਗੀ।  

Advertisement
Advertisement
Advertisement
Advertisement
error: Content is protected !!