6, 7 ਤੇ 8 ਜਨਵਰੀ ਨੂੰ ਲਾਏ ਜਾ ਰਹੇ ਹਨ ਬਲਾਕ ਪੱਧਰ ਦੇ ਕੈਂਪ
ਰਵੀ ਸੈਣ , ਬਰਨਾਲਾ, 31 ਦਸੰਬਰ 2020
ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਲਈ ਯੂਡੀਆਈਡੀ (ਯੂਨੀਕ ਡਿਸਏਬਲਿਟੀ ਅਡੈਂਟਟੀ ਕਾਰਡ) ਇੱਕੋ-ਇੱਕ ਦਸਤਾਵੇਜ਼ ਹੈ। ਦਿਵਿਆਂਗ ਵਿਅਕਤੀ ਇਸ ਵਿਲੱਖਣ ਪਛਾਣ ਪੱਤਰ ਲਈ ਜ਼ਰੂਰ ਅਪਲਾਈ ਕਰਨ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਦਿਵਿਆਂਗ ਵਿਅਕਤੀ www.swavlambancard.gov.in ਵੈਬਸਾਈਟ ’ਤੇ ਅਪਲਾਈ ਕਰ ਸਕਦੇ ਹਨ ਜਾਂ ਨੇੜਲੇ ਸੇਵਾ ਕੇਂਦਰ, ਸਰਕਾਰੀ ਹਸਪਤਾਲ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਵਿਖੇ ਅਰਜ਼ੀਆਂ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਾਕ ਪੱਧਰ ’ਤੇ ਵੀ ਲਗਾਤਾਰ ਕੈਂਪ ਲਾਏ ਜਾ ਰਹੇ ਹਨ। 6 ਜਨਵਰੀ 2021 ਨੂੰ ਕਮਿਊਨਿਟੀ ਹੈਲਥ ਸੈਂਟਰ, ਮਹਿਲ ਕਲਾਂ (ਬਲਾਕ ਮਹਿਲ ਕਲਾਂ), 7 ਜਨਵਰੀ 2021 ਨੂੰ ਸਬ ਡਿਵੀਜ਼ਨ ਹਸਪਤਾਲ ਤਪਾ (ਬਲਾਕ ਸਹਿਣਾ) ਤੇ 8 ਜਨਵਰੀ 2021 ਨੂੰ ਕਮਿਊਨਿਟੀ ਹੈਲਥ ਸੈਂਟਰ ਧਨੌਲਾ (ਬਲਾਕ ਬਰਨਾਲਾ) ਵਿਖੇ ਕੈਂਪ ਲਾਏ ਜਾ ਰਹੇ ਹਨ। ਯੋਗ ਵਿਅਕਤੀ ਇਨ੍ਹਾਂ ਕੈਂਪਾਂ ਦਾ ਲਾਭ ਜ਼ਰੂਰ ਲੈਣ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਨਾਲਾ ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਡ ਜਾਰੀ ਹੋਣ ਤੋਂ ਬਾਅਦ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਵਾਰ-ਵਾਰ ਸਰਕਾਰੀ ਹਸਪਤਾਲ ਨਹੀਂ ਆਉਣਾ ਪਵੇਗਾ। ਜਿਨ੍ਹਾਂ ਦਿਵਿਆਂਗ ਵਿਅਕਤੀਆਂ ਦਾ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਲ ਕਰਵਾਉਣ। ਜਿਨ੍ਹਾਂ ਨੇ ਅਜੇ ਤੱਕ ਇਹ ਕਾਰਡ ਨਹੀਂ ਬਣਵਾਇਆ, ਉਹ ਨਵੇਂ ਕਾਰਡ ਲਈ ਅਪਲਾਈ ਕਰਨ।