ਸ਼ਹਿਰ ਦੀ ਕਾਂਗਰਸੀ ਕੌਂਸਲਰ ਤੱਕੜੀ ਦੇ ਪੱਲੜੇ ‘ਚ ਤੁਲਨ ਲਈ ਤਿਆਰ !

Advertisement
Spread information

ਰਾਜਸੀ ਜੋੜ ਤੋੜ ਦੇ ਮਾਹਿਰ ਜਿੰਮੀ ਦਾ 6 ਕਾ,,,,,

ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੀ ਕੌਂਸਲਰ ਅੱਜ ਕਰ ਸਕਦੀ ਹੈ ਘਰ ਵਾਪਸੀ


ਹਰਿੰਦਰ ਨਿੱਕਾ, ਬਰਨਾਲਾ 29 ਦਸੰਬਰ 2020

        ਰਾਜਨੀਤੀ ਅਤੇ ਰਾਜਨੇਤਾ  ਸੱਚ-ਮੁੱਚ  ਪ੍ਰਸਥਿਤੀਆਂ ਦੇ ਅਨੁਸਾਰ ਹੀ ਆਪਣਾ ਰੰਗ ਬਦਲ ਲੈਂਦੇ ਹਨ। ਇਹੋ ਮਿਸਾਲ ਨੂੰ ਇੱਕ ਵਾਰ ਫਿਰ ਦੁਹਰਾ ਰਹੀ ਹੈ, ਸਾਬਕਾ ਕਾਂਗਰਸੀ ਕੌਂਸਲਰ ਜਸਵੀਰ ਕੌਰ ਮਹਿਤਾ। ਜੀ ਹਾਂ ਅਕਾਲੀ ਦਲ ਦੇ ਭਰੋਸੇਯੋਗ ਸੂਤਰਾਂ ਮੁਤਾਬਿਕ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਅਕਾਲੀ ਦਲ ਦੀ ਤੱਕੜੀ ਵਿਚੋਂ ਛਾਲ ਮਾਰ ਕੇ ਕਾਂਗਰਸ ਦਾ ਪੰਜਾ ਫੜ੍ਹਨ ਵਾਲੀ ਅਕਾਲੀ ਕੌਂਸਲਰ ਜਸਵੀਰ ਕੌਰ ਮਹਿਤਾ ਅੱਜ ਮੁੜ ਘਰ ਵਾਪਸੀ ਕਰ ਸਕਦੀ ਹੈ।

Advertisement

      ਸ਼ਹਿਰ ਦੀ ਰਾਜਨੀਤੀ ਨੂੰ ਗਹੁ ਨਾਲ ਵਾਚਣ ਵਾਲੇ ਰਾਜਸੀ ਪੰਡਿਤਾਂ ਅਨੁਸਾਰ ਜਸਵੀਰ ਕੌਰ ਮਹਿਤਾ ਭਾਵੇਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ ਸੀ। ਪਰੰਤੂ ਉਹ ਕਾਫੀ ਸਮੇਂ ਤੋਂ ਕਿਸੇ ਕਾਂਗਰਸੀ ਸਰਗਰਮੀ ਵਿੱਚ ਹਿੱਸਾ ਨਹੀਂ ਲੈ ਰਹੀ ਸੀ। ਮਹਿਤਾ ਦਰਅਸਲ ਪਾਰਟੀ ਵਿੱਚ ਆਪਣੀ ਅਣਦੇਖੀ ਕਾਰਨ ਕਾਫੀ ਨਿਰਾਸ਼ ਚੱਲ ਰਹੇ ਸਨ। ਹੁਣ ਜਿਵੇਂ ਹੀ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜਿਆ, ਉਨ੍ਹਾਂ ਨੇ ਮੌਕਾ ਤਾੜਦਿਆਂ ਅਤੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਨੂੰ ਭਾਂਪਦਿਆਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੀ ਮਾਂ ਪਾਰਟੀ ਅਕਾਲੀ ਦਲ ਵਿੱਚ ਵਾਪਸੀ ਕਰਨ ਦਾ ਮਨ ਬਣਾ ਹੀ ਲਿਆ।

     ਇਸ ਹਾਲੀਆ ਰਾਜਨੀਤਕ ਉਲਟਫੇਰ ਵਿੱਚ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਰਾਜਸੀ ਜੋੜ ਤੋੜ ਦੇ ਮਾਹਿਰ ਸੂਬਾਈ ਅਕਾਲੀ ਆਗੂ ਜਤਿੰਦਰ ਜਿੰਮੀ ਦਾ ਅਹਿਮ ਰੋਲ ਸਮਝਿਆ ਜਾ ਰਿਹਾ ਹੈ । ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਕੌਂਸਲਰ ਜਸਵੀਰ ਕੌਰ ਮਹਿਤਾ , ਜਤਿੰਦਰ ਜਿੰਮੀ ਦੇ ਸੰਪਰਕ ਵਿੱਚ ਚੱਲ ਰਹੇ ਸਨ। ਮਹਿਤਾ ਅਤੇ ਜਿੰਮੀ ਦੀ ਮੁੱਢਲੇ ਗੇੜ ਦੀ ਮੀਟਿੰਗ ਜਿੰਮੀ ਦੇ ਦਫਤਰ ਵਿੱਚ ਹੋਈ ਦੱਸੀ ਜਾ ਰਹੀ ਹੈ । ਇਸ ਸਬੰਧੀ ਪੁਸ਼ਟੀ ਕਰਨ ਲਈ  ਜਤਿੰਦਰ ਜਿੰਮੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦਾ ਫੋਨ ਕਵਰੇਜ ਖੇਤਰ ਤੋਂ ਬਾਹਰ ਆਇਆ। ਕੌਂਸਲਰ ਜਸਵੀਰ ਕੌਰ ਮਹਿਤਾ ਨੇ ਫੋਨ ਰਿਸੀਵ ਨਹੀਂ ਕੀਤਾ।

         ਪ੍ਰਬਲ ਸੰਭਾਵਨਾ ਹੈ ਕਿ ਮੈਡਮ ਮਹਿਤਾ ਅੱਜ ਕਿਸੇ ਵੀ ਸਮੇਂ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਤੇ ਸ਼ਹਿਰੀ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੋਂ ਹਰੀ ਝੰਡੀ ਮਿਲਦਿਆਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਸਕਦੇ ਹਨ। ਕੌਂਸਲ ਚੋਣਾਂ ਦੇ ਮੌਕੇ ਤੇ ਅਚਾਨਕ ਹੋ ਰਹੀ ਇਸ ਉੱਥਲ ਪੁਥਲ ਦਾ ਸ਼ਹਿਰ ਦੀ ਰਾਜਨੀਤੀ ਅਤੇ ਚੋਣ ਮਾਹੌਲ ਤੇ ਕੀ ਅਸਰ ਰਹੇਗਾ। ਭਾਵੇਂ ਇਹ ਗੱਲ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਪਰੰਤੂ ਇਹ ਸੰਭਾਵੀ ਦਲਬਦਲੀ ਨਾਲ ਰਾਜਸੀ ਪਾਰਟੀਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਹੋਰ ਦਲਬਦਲੀਆਂ ਦਾ ਮੁੱਢ ਜਰੂਰ ਬੱਝ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!