ਚੋਰਾਂ ਨੇ ਲਿਆ ਛੁੱਟੀਆਂ ਦਾ ਲਾਹਾ-ਤੋੜਿਆ ਧਨੌਲਾ ਤਹਿਸੀਲ ਦਫਤਰ ਦਾ ਜਿੰਦਾ

Advertisement
Spread information

ਤਹਿਸੀਲ ਦਫਤਰ ਅਤੇ ਫਰਦ ਕੇਂਦਰ ‘ਚੋਂ 1-1 ਐਲ.ਸੀ.ਡੀ ਅਤੇ ਟਾਈਪਿਸਟ ਦੇ ਖੋਖੇ ਵਿੱਚੋਂ 2 ਲੈਪਟੌਪ ਚੋਰੀ


ਹਰਿੰਦਰ ਨਿੱਕਾ , ਬਰਨਾਲਾ 28 ਦਸੰਬਰ 2020

               ਸਰਦੀ ਦੀਆਂ ਛੁੱਟੀਆਂ ‘ਚ ਜਿੱਥੇ ਸਰਕਾਰੀ ਕਰਮਚਾਰੀ ਵੱਖ ਵੱਖ ਥਾਂਈ ਛੁੱਟੀਆਂ ਮਨਾਉਣ ਪਹੁੰਚੇ ਹੋਏ ਹਨ। ਉੱਥੇ ਹੀ ਛੁੱਟੀਆਂ ਦਾ ਲਾਹਾ ਤੱਕਦਿਆਂ ਅਣਪਛਾਤੇ ਚੋਰਾਂ ਨੇ ਤਹਿਸੀਲ ਦੇ ਮੁੱਖ ਗੇਟ ਦਾ ਜਿੰਦਾ ਭੰਨ ਲਿਆ। ਇਸ ਦੀ ਸੂਚਨਾ ਹਰਿੰਦਰ ਪਾਲ ਸਿੰਘ ਪੁੱਤਰ ਪ੍ਰਦੀਪ ਸਿੰਘ ਵਾਸੀ ਬੈਕ ਸਾਈਡ ਗੁਰੂਦੁਆਰਾ ਨਾਨਕਸਰ ਬਰਨਾਲਾ ਨੇ ਪੁਲਿਸ ਨੂੰ ਦਿੱਤੀ।

Advertisement

            ਹਰਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਖੁਦ ਸਬ ਤਹਿਸੀਲ ਧਨੌਲਾ ਵਿਖੇ ਬਤੌਰ ਰਜਿਸਟਰੀ ਕਲਰਕ ਤਾਇਨਾਤ ਹੈ। ਪਰੰਤੂ ਹੁਣ 25/26/27 ਦਸੰਬਰ ਦੀਆਂ ਛੁੱਟੀਆਂ ਕਾਰਣ ਦਫਤਰ ਬੰਦ ਸੀ। ਉਸ ਨੂੰ ਗਗਨਦੀਪ ਸਿੰਘ ਪੁੱਤਰ ਉਮ ਪ੍ਰਕਾਸ਼ ਵਾਸੀ ਧਨੌਲਾ ਨੇ ਫੋਨ ਕਰਕੇ ਸੂਚਿਤ ਕੀਤਾ ਕਿ ਤਹਿਸੀਲ ਦੇ ਮੁੱਖ ਗੇਟ ਦਾ ਜਿੰਦਾ ਟੁੱਟਿਆ ਹੋਇਆ ਹੈ। ਜਦੋਂ ਮੈਂ ਉੱਥੇ ਪਹੁੰਚ ਕੇ ਨਾਇਬ ਤਹਿਸੀਲਦਾਰ ਦੇ ਦਫਤਰ ਨੂੰ ਚੈਕ ਕੀਤਾ ਤਾਂ ਉੱਥੋਂ ਅਤੇ ਫਰਦ ਕੇਂਦਰ ਵਿੱਚੋਂ ਇੱਕ ਇੱਕ ਐਲ.ਸੀ.ਡੀ. ਅਤੇ ਤਹਿਸੀਲ ਕੰਪਲੇਕਸ ਵਿੱਚ ਹੀ ਧਰਮਪਾਲ ਸਿੰਘ ਪੁੱਤਰ ਰਾਮਦਾਸ ਵਾਸੀ ਅਸਪਾਲ ਕਲਾਂ ਦੇ ਖੋਖੇ ਵਿੱਚੋਂ ਵੀ 2 ਲੈਪਟੌਪ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ।

           ਥਾਣਾ ਧਨੌਲਾ ਦੇ ਐਸ.ਐਚ.ਉ. ਕੁਲਦੀਪ ਸਿੰਘ ਨੇ ਦੱਸਿਆ ਕਿ ਰਜਿਸਟਰੀ ਕਲਰਕ ਹਰਿੰਦਰਪਾਲ ਸਿੰਘ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਥਾਣੇਦਾਰ ਮਨਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!