ਖੇਤਰ ਵਾਸੀਆਂ ਨੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ,ਡੀ.ਸੀ. ਫੂਲਕਾ ਅਤੇ ਮਹੇਸ਼ ਲੋਟਾ ਦਾ ਕੀਤਾ ਧੰਨਵਾਦ
10 ਕੁ ਦਿਨ ਪਹਿਲਾਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਮਹੇਸ਼ ਲੋਟਾ ਨੂੰ ਦਿੱਤੀ ਸੀ ਦੁਰਖਾਸਤ
ਹਰਿੰਦਰ ਨਿੱਕਾ , ਬਰਨਾਲਾ 24 ਦਸੰਬਰ 2020
ਸ਼ਹਿਰ ਦੇ ਵਾਰਡ ਨੰਬਰ 8 ਦੇ ਖੇਤਰ ‘ਚ ਪੈਂਦਾ ਕੂੜੇ ਦਾ ਡੰਪ ਕਰੀਬ 10 ਵਰ੍ਹਿਆਂ ਬਾਅਦ ਬੰਦ ਹੋ ਜਾਣ ਕਾਰਣ ਇਲਾਕਾ ਵਾਸੀਆਂ ਨੂੰ ਕਾਫੀ ਸੁੱਖ ਦਾ ਸਾਹ ਆਇਆ ਹੈ। ਇਲਾਕੇ ਦੇ ਲੋਕਾਂ ਨੇ ਗੰਦਗੀ ਤੋਂ ਰਾਹਤ ਦਿਵਾਉਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਚ ਤੇਜ ਪ੍ਰਤਾਪ ਸਿੰਘ ਫੂਲਕਾ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਅਤੇ ਵਾਰਡ ‘ਚੋਂ ਚੋਣ ਲੜ ਰਹੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਇਲਾਕਾ ਵਾਸੀ ਗੋਪਾਲ ਦਾਨੀਆ ਅਤੇ ਮਾਸਟਰ ਜੈ ਪ੍ਰਕਾਸ਼ ਨੇ ਕਿਹਾ ਕਿ ਐਫਸੀਆਈ ਗੋਦਾਮ ਅਤੇ ਸੈਨੀਟੇਸ਼ਨ ਦਫਤਰ ਦੇ ਨਜਦੀਕ ਕਰੀਬ 10 ਵਰ੍ਹਿਆਂ ਤੋਂ ਕੂੜੇ ਦਾ ਡੰਪ ਬਣਿਆ ਹੋਇਆ ਸੀ। ਜਿਸ ਵਿੱਚ ਆਸ ਪਾਸ ਦੇ ਇਲਾਕਿਆਂ ਦਾ ਕੂੜਾ ਵੀ ਸੁੱਟਿਆ ਜਾਂਦਾ ਸੀ। ਇਲਾਕੇ ਦੀ ਇਸ ਬੇਹੱਦ ਗੰਭੀਰ ਸਮੱਸਿਆ ਦੇ ਹੱਲ ਲਈ, ਉਨਾਂ ਇਲਾਕੇ ਤੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਡੰਪ ਨੂੰ ਹਟਾ ਕੇ ਲੋਕਾਂ ਨੂੰ ਰਾਹਤ ਦੇਣ ਲਈ ਵਾਰ ਵਾਰ ਬੇਨਤੀਆਂ ਕੀਤੀਆਂ। ਪਰੰਤੂ ਉਨਾਂ ਦੀ ਇੱਕ ਵੀ ਵਾਰ ਕਿਸੇ ਨੇ ਸੁਣਵਾਈ ਹੀ ਨਹੀਂ ਕੀਤੀ ਸੀ। ਹੁਣ ਕਰੀਬ 10 ਕੁ ਦਿਨ ਪਹਿਲਾਂ ਇਲਾਕੇ ਦੇ ਲੋਕਾਂ ਨੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੂੰ ਡੰਪ ਚੁਕਵਾਉਣ ਲਈ ਦੁਰਖਾਸਤ ਦਿੱਤੀ ਸੀ। ਜਿਸ ਦਾ ਹੱਲ ਹੋ ਜਾਣ ਨਾਲ ਇਲਾਕੇ ਦੇ ਲੋਕਾਂ ਨੂੰ ਸੁੱਖ ਦਾ ਸਾਂਹ ਆਇਆ ਹੈ। ਉੱਧਰ ਮੌਕੇ ਤੇ ਪਹੁੰਚੇ ਮਹੇਸ਼ ਲੋਟਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਉਨਾਂ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਧਿਆਨ ਵਿੱਚ ਲਿਆਕੇ, ਦੁਰਖਾਸਤ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੂੰ ਦਿੱਤੀ। ਜਿੰਨਾਂ ਇਲਾਕੇ ਵਿੱਚ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਬਕਾਇਦਾ ਨੋਟਿਸ ਬੋਰਡ ਕੂਡੇ ਦੇ ਡੰਪ ਵਾਲੀ ਜਗ੍ਹਾ ਤੇ ਲਾ ਕੇ ਕੂੜਾ ਸੁੱਟਣ ਤੇ ਰੋਕ ਲਾ ਦਿੱਤੀ। ਲੋਟਾ ਨੇ ਕਿਹਾ ਕਿ ਲੋਕਾਂ ਦੀ 10 ਸਾਲ ਪੁਰਾਣੀ ਇਹ ਸਮੱਸਿਆ ਦਾ ਹੱਲ ਸਰਦਾਰ ਕੇਵਲ ਸਿੰਘ ਢਿੱਲੋਂ ਅਤੇ ਡੀਸੀ ਫੂਲਕਾ ਦੀ ਬਦੌਲਤ ਹੀ ਹੋ ਸਕਿਆ ਹੈ। ਇਸ ਮੌਕੇ ਮਨੋਜ ਕੁਮਾਰ, ਅਨਿਲ ਦਾਨੀਆ, ਬਲਦੇਵ ਸਿੰਘ ਵਿਰਕ, ਸਤਿਆਪ੍ਰਕਾਸ਼ ਸ਼ਰਮਾ, ਸੰਜੇ ਬਾਂਸਲ,ਵਿਜੇ ਕੁਮਾਰ, ਦਿਨੇਸ਼ ਕੁਮਾਰ, ਰਾਕੇਸ਼ ਗਰਗ, ਸੱਤਪਾਲ ਪਟਵਾਰੀ, ਪਵਨ ਸ਼ਰਮਾ, ਵਰੁਣ ਬੱਤਾ ਅਤੇ ਭਰਤ ਕੁਮਾਰ ਨੇ ਵੀ ਜਿਲ੍ਹੇ ਦੇ ਡਿਪਟੀ ਕਮਿਸ਼ਨਚ ਤੇਜ ਪ੍ਰਤਾਪ ਸਿੰਘ ਫੂਲਕਾ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਅਤੇ ਵਾਰਡ ‘ਚੋਂ ਚੋਣ ਲੜ ਰਹੇ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਦਾ ਧੰਨਵਾਦ ਕੀਤਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਵਿਅਕਤੀ ਜਿਹੜੇ ਆਪਣੇ ਕਾਰਜਕਾਲ ਦੌਰਾਨ ਕੂੜੇ ਦਾ ਡੰਪ ਨਹੀਂ ਚੁੱਕਵਾ ਸਕੇ, ਹੁਣ ਕੂੜਾ ਨਾ ਸੁੱਟਣ ਲਈ ਪ੍ਰਸ਼ਾਸ਼ਨ ਵੱਲੋਂ ਲਾਏ ਨੋਟਿਸ ਬੋਰਡ ਕੋਲ ਖੜ੍ਹ ਕੇ ਫੋਟੋਆ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ, ਰਾਜਨੀਤਕ ਲਾਹਾ ਲੈਣ ਨੂੰ ਕਾਹਲੇ ਹਨ। ਜਦੋਂ ਕਿ ਇਲਾਕਾ ਵਾਸੀ ਚੰਗੀ ਤਰਾਂ ਵਾਕਿਫ ਹਨ ਕਿ ਇਹ ਕੂੜਾ ਡੰਪ ਕਿਸ ਨੇ ਹਟਵਾਇਆ ਹੈ।