ਸਾਂਝਾ ਕਿਸਾਨ ਸੰਘਰਸ਼ :- 12 ਮੈਂਬਰੀ ਜਥੇ ਵੱਲੋਂ ਤੀਜੇ ਦਿਨ ਵੀ ਭੁੱਖ ਹੜਤਾਲ ਜਾਰੀ

Advertisement
Spread information

ਬਰਨਾਲਾ ਰੇਲਵੇ ਸਟੇਸ਼ਨ ਸਾਂਝਾ ਕਿਸਾਨ ਸੰਘਰਸ਼, ਭਲਕੇ ਕਿਸਾਨ ਔਰਤਾਂ ਦਾ ਜਥਾ ਕਰੇਗਾ ਭੁੱਖ ਹੜਤਾਲ


ਹਰਿੰਦਰ ਨਿੱਕਾ , ਬਰਨਾਲਾ 23 ਦਸੰਬਰ 2020 

       ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 84 ਵੇਂ ਦਿਨ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ 12 ਮੈਂਬਰੀ ਕਿਸਾਨ ਕਾਫਲੇ ਵੱਲੋਂ ਤੀਜੇ ਦਿਨ 24 ਘੰਟੇ ਦੀ ਭੁੱਖ ਹੜਤਾਲ ਜਾਰੀ ਰੱਖੀ ਗਈ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਸਰਪੰਚ , ਜਗਰਾਜ ਰਾਮਾ, ਹਰਚਰਨ ਚੰਨਾ, ਨਿਰੰਜਣ ਸਿੰਘ ਠੀਕਰੀਵਾਲ, ਨਛੱਤਰ ਸਿੰਘ ਸਹੌਰ, ਸ਼ੇਰ ਸਿੰਘ ਫਰਵਾਹੀ, ਨਿਰਭੈ ਸਿੰਘ, ਨੇਕਦਰਸ਼ਨ ਸਿੰਘ, ਪਰਮਜੀਤ ਕੌਰ, ਜਸਪਾਲ ਕੌਰ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਜਿਉਂ ਜਿਉਂ ਜਾਬਰ ਰੁੱਖ ਅਖਤਿਆਰ ਕਰ ਰਹੀ ਹੈ। ਤਿਉਂ ਤਿਉਂ ਕਿਸਾਨ ਕਾਫਲਿਆਂ ਸਮੇਤ ਹੋਰਨਾਂ ਤਬਕਿਆਂ ਅੰਦਰ ਮੋਦੀ ਹਕੂਮਤ ਖਿਲ਼ਾਫ ਗੁੱਸੇ ਦੇ ਭਾਂਬੜ ਬਲ ਰਹੇ ਹਨ। ਪੜਾਅ-ਦਰ-ਪੜਾਅ ਸੰਘਰਸ਼ ਅੱਗੇ ਵਧ ਰਿਹਾ ਹੇ। ਅੱਜ ਕਿਸੇ ਨੇ ਵੀ ਦੁਪਿਹਰ ਦਾ ਖਾਣਾ ਨਹੀਂ ਖਾਧਾ। ਨਾਂ ਸਿਰਫ ਪੰਡਾਲ ਵਿੱਚ ਹਾਜਰ ਕਿਸਾਨ ਕਾਫਲਿਆਂ ਸਗੋਂ ਪਿੰਡਾਂ ਅੰਦਰ ਦੁਪਿਹਰ ਦਾ ਖਾਣਾ ਨਾਂ ਖਾਣ/ਪਕਾਉਣ ਨੂੰ ਵੱਡਾ ਹੁੰਗਾਰਾ ਮਿਲਿਆ। ਅਜਿਹੇ ਵਿਸ਼ਾਲ ਲੋਕਾਈ ਹਰ ਚੁੱਲੇ ਤੱਕ ਪੁੱਜਣ ਵਾਲੇ ਸੱਦੇ ਸਮਾਜ ਦੇ ਹਰ ਵਰਗ ਨੂੰ ਬੁਨਿਆਦੀ ਮਸਲੇ ਨਾਲ ਜੋੜਨ ਦਾ ਬਹੁਤ ਵੱਡਾ ਜਰੀਆ ਬਣਦੇ ਹਨ। ਘਰ-ਘਰ ਤੋਂ ਉੱਠੀ ਲੋਕ ਆਵਾਜ ਸਦਕਾ ਹੀ ਸਾਂਝਾ ਕਿਸਾਨ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਹਰ ਤਬਕਾ ਕਿਸੇ ਨਾਂ ਕਿਸੇ ਰੂਪ‘ਚ ਆਪਣਾ ਯੋਗਦਾਨ ਪਾ ਰਿਹਾ ਹੈ। ਅੱਜ ਤੀਜੇ ਦਿਨ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਸੁਰਿੰਦਰ ਸਿੰਘ ਪੰਨੂ,ਦੀਪ ਸਿੰਘ ਧਨੌਲਾ, ਜੀਤ ਸਿੰਘ ਸੁਲਤਾਨਪੁਰ, ਗੁਲਾਬ ਸਿੰਘ ਗਿੱਲ, ਬਲਦੇ ਸਿੰਘ, ਦਲਬਾਰਾ ਸਿੰਘ, ਵਰਿਆਮ ਸਿੰਘ, ਵਹਿਗੁਰੂ ਸਿੰਘ, ਧੰਨਾ ਸਿੰਘ , ਬਲਦੇਵ ਸਿੰਘ ਧਨੌਲਾ, ਗੁਰਮੇਲ ਸਿੰਘ ਸ਼ਾਮਿਲ ਸਨ। ਭੁੱਖ ਹੜਤਾਲ ਉੱਪਰ ਉਤਸ਼ਾਹ ਇਸ ਕਦਰ ਵਧ ਰਿਹਾ ਹੈ ਕਿ 24 ਦਸੰੰਬਰ ਨੂੰ ਬੀਕੇਯੂ ਏਕਤਾ ਡਕੌਂਦਾ ਦੀ ਆਗੂ ਅਮਰਜੀਤ ਕੌਰ ਦੀ ਅਗਾਵਈ ਹੇਠ ਨਿਰੋਲ ਕਿਸਾਨ ਔਰਤਾਂ ਦਾ ਕਾਫਲਾ ਭੁੱਖ ਹੜਤਾਲ ਉੱਪਰ ਬੈਠੇਗਾ। ਕਿਸਾਨ ਹਿੱਸਿਆਂ ਤੋਂ ਇਲਾਵਾ ਹੋਰ ਤਬਕੇ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣ ਦੀ ਇੱਛਾ ਜਤਾ ਰਹੇ ਹਨ। ਹੁਣ ਪਿੰਡਾਂ ਵਿੱਚੋਂ ਕਿਸਾਨ ਔਰਤਾਂ ਦੇ ਕਾਫਲੇ ਦਿੱਲੀ ਵੱਲ ਵੀ ਵੱਡੀ ਪੱਧਰ ਤੇ ਜਾ ਰਹੇ ਹਨ ਅਤੱੇ ਬਰਨਾਲਾ ਵਿਖੇ ਚਲਦੇ ਸੰਘਰਸ਼ ਵਿੱਚ ਵੀ ਪੂਰੇ ਜੋਸ਼ ਨਾਲ ਸ਼ਾਮਿਲ ਹੋ ਰਹੇ ਹਨ। ਇਹ ਸਾਂਜੇ ਕਿਸਾਨ ਸੰਘਰਸ਼ ਦਾ ਖੂਬਸੂਰਤ ਪਹਿਲੂ ਹੈ। 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀ ਹੈਂਕੜ ਭੰਨਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ।

Advertisement

ਰਘਬੀਰ ਹੈਪੀ , ਬਰਨਾਲਾ 23 ਦਸੰਬਰ 2020

ਮੁਲਕ ਪੱਧਰ ਦੀਆਂ 472 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਪਰਮਿੰਦਰ ਸਿੰਘ ਹੰਢਿਆਇਆ, ਹਰਚਰਨ ਸਿੰਘ ਚੰਨਾ, ਮੇਜਰ ਸਿੰਘ ਸੰਘੇੜਾ, ਸੁਖਦਰਸ਼ਨ ਗੁੱਡੂ, ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ। ਅੱਜ ਸਮੂਹਿਕ ਰੂਪ ਵਿੱਚ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਕੀਤੀ ਗਈ। ਜਿਸ ਅਨੁਸਾਰ ਭੁੱਖ ਹੜਤਾਲ ਕਰਨ ਵਾਲੇ ਸਾਥੀਆਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਚਾਹ, ਰੋਟੀ ਜਾਂ ਚੌਲਾਂ ਆਦਿ ਦਾ ਲੰਗਰ ਨਹੀਂ ਚੱਲਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਹਰ ਅਗਲੇਰੇ ਪੜਾਅ ਲਈ ਕਿਸਾਨ ਕਾਫਲਿਆਂ ਦਾ ਉਤਸ਼ਾਹ ਲਗਾਤਾਰ ਵਧ ਰਿਹਾ ਹੈ। ਪਿੰਡਾਂ ਅੰਦਰ ਇਹ ਵਧ ਰਿਹਾ ਉਤਸ਼ਾਹ/ਗੁੱਸਾ ਹੀ ਮੋਦੀ ਹਕੂਮਤ ਨੂੰ ਇਹ ਲੋਕ ਵਿਰੋਧੀ ਕਾਲੇ ਕਾਨੂੰਂ ਰੱਦ ਕਰਨ ਲਈ ਮਜਬੂਰ ਕਰੇਗਾ।

Advertisement
Advertisement
Advertisement
Advertisement
Advertisement
error: Content is protected !!