ਧਰਮਸ਼ਾਲਾ ਅਤੇ ਪਾਣੀ ਦੀ ਟੈਂਕੀ ਬਣਾਉਣ ਲਈ ਜਾਰੀ ਕੀਤੀ ਗਰਾਂਟ
ਰਾਜੇਸ਼ ਗੌਤਮ , ਪਟਿਆਲਾ 22 ਦਸੰਬਰ 2020
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਪੰਚ ਤਾਰਾ ਦੱਤ ਵਲੋ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਤੌਰ ਤੇ ਪੁਹੰਚੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕਤੱਰ ਮੋਹਿਤ ਮਹਿੰਦਰਾ ਅਤੇ ਇੰਮਪਰੂਵਮੈਂਟ ਦੇ ਚੇਅਰਮੈਨ ਸੰਤ ਬਾਂਗਾ ਨੇ ਵਿਕਾਸ ਨਗਰ ਗ੍ਰਾਮ ਪੰਚਾਇਤ ਨੂੰ ਵਿਕਾਸ ਕਾਰਜਾ ਦੇ ਚੈੱਕ ਵੰਡੇ।ਇਸ ਮੌਕੇ ਮੋਹਿਤ ਮਹਿੰਦਰਾ ਅਤੇ ਤਾਰਾ ਦੱਤ ਨੇ ਕਿਹਾ ਕਿ ਵਿਕਾਸ ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਉਦੇ ਹੋਏ ਚਾਰ ਲਖ ਰੁਪਏ ਦਾ ਚੈਕ ਜਨ ਜਾਗਰਣ ਸਮਿਤੀ ਦੇ ਪ੍ਰਧਾਨ ਕੂੰਵਰ ਸਿੰਘ ਨੂੰ ਨਵੀ ਧਰਮਸ਼ਾਲਾ ਬਣਾਉਣ ਲਈ ਅਤੇ ਤਿੰਨ ਲਖ ਰੁਪਏ ਦਾ ਚੈਕ ਨਵੀ ਪਾਣੀ ਦੀ ਟੈਂਕੀ ਬਣਾਉਣ ਲਈ ਜਾਰੀ ਖੀਤਾ ਗਿਆ ਹੈ ਤਾ ਜੋ ਲੋਕਾ ਨੁੰ ਉਹਨਾਂ ਦੀਆ ਮੂਲਭੂਤ ਸੁਵਿਧਾਵਾ ਮਿਲਦੀਆ ਰਹਿਣ।ਇਸ ਮੌਕੇ ਤਾਰਾ ਦੱਤ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਦੀ ਯੋਗ ਅਗਵਾਈ ਹੇਠ ਸਮੂਚਾ ਇਲਾਕਾ ਦਿਨ ਰਾਤ ਤਰੱਕੀ ਕਰ ਰਿਹਾ ਹੈ ਅਤੇ ਬਾਕੀ ਰਹਿੰਦੇ ਕੰਮਾ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ।ਇਸ ਮੌਕੇ ਕੂੰਵਰ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਅਕਵਿੰਦਰ ਕੌਰ, ਤੁਲਸੀ ਦੇਵੀ,ਸਰੋਜ ਬਿਸ਼ਟ, ਸ਼ੀਲਾ ਦੇਵੀ, ਰੁਪਿੰਦਰ ਸਿੰਘ, ਰਾਜੇਸ਼ ਪਾਠਕ, ਸਾਹਿਬ ਸਿੰਘ ਅਤੇ ਗੁਰਚਰਨ ਸਿੰਘ ਹਾਜ਼ਰ ਸਨ।