ਮੋਦੀ ਹਕੂਮਤ-ਮੁਰਦਾਬਾਦ,ਖੇਤੀ ਵਿਰੋਧੀ ਕਾਲੇ ਕਾਨੂੰਨ-ਰੱਦ ਕਰੋ ਦੇ ਨਾਹਰਿਆਂ ਨਾਲ ਗੂੰਜ ਉੱਠੇ ਸ਼ਹਿਰ ਦੇ ਬਜਾਰ

Advertisement
Spread information

ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਰੇਲਵੇ ਸਟੇਸ਼ਨ ਵਿਖੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਕੇ ਸ਼ਹਿਰ ਵਿੱਚ ਕੀਤਾ ਜੋਸ਼ੀਲਾ ਮਾਰਚ

ਹਜਾਰਾਂ ਕਿਸਾਨ ਮਰਦ ਔਰਤਾਂ ਸਮੇਤ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਵਰਕਰ ਹੋਏ ਸ਼ਾਮਿਲ


ਹਰਿੰਦਰ ਨਿੱਕਾ  ਬਰਨਾਲਾ 20 ਦਸੰਬਰ 2020 

     ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 81 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਹਜਾਰਾਂ ਕਿਸਾਨ ਮਰਦ ਔਰਤਾਂ ਸਮੇਤ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ/ਵਰਕਰਾਂ ਦੇ ਕਾਫਲਿਆਂ ਨੇ ਸਾਂਝੇ ਕਿਸਾਨ ਮੋਰਚੇ ਦੇ ਸੰਘਰਸ਼ ਦੌਰਾਨ ਸ਼ਹੀਦਾਂ ਨੂੰ ਜੋਸ਼ੀਲੇ ਨਾਹਰਿਆਂ ਨਾਲ ਸ਼ਰਧਾਂਜਲੀਆਂ ਭੇਂਟ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਜੋਰਦਾਰ ਅਹਿਦ ਕੀਤਾ। ਹਜਾਰਾਂ ਦੀ ਤਾਦਾਦ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲੇ ਦੋ ਦੋ ਤਿੰਨ ਤਿੰਨ ਪੀੜੀਆਂ ਸਮੇਤ ਸ਼ਾਮਿਲ ਹੋਕੇ ਨਵੀਂ ਪਿਰਤਾਂ ਸਿਰਜ ਰਹੇ ਹਨ। ਅੱਜ ਦੇ ਇਕੱਠ ਵਿੱਚ ਨੌਜਵਾਨਾਂ ਧੀਆਂ ਦੀ ਗਿਣਤੀ ਗਿਨਣਯੋਗ ਸੀ। ਸਕੂਲ਼ਾਂ ਤੋਂ ਅੱਗੇ ਛੁੱਟੀ ਵਾਲੇ ਦਿਨ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲੱਗੇ ਹਨ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ , ਗੁਰਮੀਤ ਸੁਖਪੁਰ, ਦਰਸ਼ਨ ਸਿੰਘ ਚੀਮਾ, ਗੁਰਮੇਲ ਰਾਲ ਸ਼ਰਮਾ, ਸਿਕੰਦਰ ਸਿੰਘ, ਨਿਰਭੈ ਸਿੰਘ , ਗੁਰਚਰਨ ਸਿੰਘ ਸਰਪੰਚ , ਬਾਰਾ ਸਿੰਘ ਬਦਰਾ , ਨਛੱਤਰ ਸਿੰਘ ਸਹੌਰ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਤੋਂ ਬਾਅਦ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਵਡੇਰੀ ਚੁਣੌਤੀ ਦੇ ਸਨਮੁੱਖ ਖਰਾਬ ਮੌਸਮ, ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਕੱਲ ਨਾਸਿਕ ਤੋਂ ਲੱਖਾਂ ਦੀ ਗਿਣਤੀ ਵਾਲਾ ਪੈਦਲ ਚੱਲਕੇ ਦਿੱਲੀ ਪਹੁੰਚਣ ਵਾਲਾ ਕਿਸਾਨ ਕਾਫਲਾ ਮੋਦੀ ਹਕੂਮਤ ਦੀ ਹੈਂਕੜ ਨੂੰ ਚਕਨਾਚੂਰ ਕਰ ਦੇਵੇਗਾ। ਬੁਲਾਰਿਆਂ ਨੇ ਕਿਹਾ ਕਿ ਹੁਣ ਤੱਕ 40 ਦੇ ਕਰੀਬ ਕਿਸਾਨ ਮਰਦ ਔਰਤਾਂ ਸ਼ਹਾਦਤ ਦਾ ਜਾਮ ਪੀ ਚੁੱਕੇ ਹਨ। ਅੱਜ ਸਾਂਝੇ ਕਿਸਾਨੀ ਘੋਲ ਦੇ ਇਨਾਂ ਸ਼ਹੀਦਾਂ ਨੂੰ ਸਮਰਪਿਤ ਪੰਜ ਸ਼ਹੀਦੀ ਸਮਾਗਮਾਂ (ਰੇਲਵੇ ਸਟੇਸ਼ਨ, ਵੀਆਰਸੀ ਮਾਲ, ਅਧਾਰ ਮਾਰਕੀਟ, ਟੋਲ ਪਲਾਜਾ ਮਹਿਲਕਲਾਂ ਅਤੇ ਭਦੌੜ) ਵਿੱਚ ਵੱਡੇ ਇਕੱਠ ਕੀਤੇ ਗਏ। ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹਜਾਰਾਂ ਸੰਘਰਸ਼ਸ਼ੀਲ ਕਾਫਲਿਆਂ ਨੇ ਇਕੱਤਰ ਹੋਕੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ। ਅਕਾਸ਼ ਗੁੰਜਾਊ ਨਾਹਰਿਆਂ ‘‘ਕਿਸਾਨੀ ਘੋਲ ਦੇ ਸ਼ਹੀਦਾਂ ਨੂੰ -ਲਾਲ ਸਲਾਮ, ਸ਼ਹੀਦੋ ਥੋਡੀ ਸੋਚ’ਤੇ-ਪਹਿਰਾ ਦਿਆਂਗੇ ਠੋਕਕੇ, ਖੇਤੀ ਵਿਰੋਧੀ ਕਾਲੇ ਕਾਨੂੰਨ-ਰੱਦ ਕਰਵਾਕੇ ਰਹਾਂਗੇ, ਬੱਚਾ ਬੱਚੀ ਝੋਕ ਦਿਆਂਗੇ-ਕਾਲੇ ਕਾਨੂੰਨ ਰੋਕ ਦਿਆਂਗੇ’’ ਨਾਲ ਸ਼ਰਧਾਂਜਲੀਆਂ ਭੇਂਟ ਕੀਤੀਆਂ। ਔਬੁਲਾਰੇ ਆਗੂਆਂ ਨੇ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ/ਪੂਰੇ ਕਰਨ ਲਈ ਸੰਘਰਸ਼ ਹੋਰ ਵਧੇਰੇ ਜੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕੀਤਾ । ਜੋਸ਼ੀਲੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਲਵਰੇਜ ਮਾਰਚ ਨੇ ਬਰਨਾਲਾ ਸ਼ਹਿਰ ਦੀਆਂ ਸੜਕਾਂ ਗੂੰਜਣ ਲਾ ਦਿੱਤੀਆਂ। ਇਨਾਂ ਸ਼ਰਧਾਂਜਲੀ ਸਮਾਗਮਾਂ ਵਿੱਚ ਸਮੂਹ ਇਨਕਲਾਬੀ, ਜਮਹੂਰੀ, ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ, ਭਦੌੜ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਗੁਰਮੇਲ ਸਿੰਘ ਠੁੱਲੀਵਾਲ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਮਨਜੀਤ ਕੌਰ, ਜਸਪਾਲ ਕੌਰ , ਨਛੱਤਰ ਸਿੰਘ ,ਰਾਜੀਵ ਕੁਮਾਰ, ਖੁਸ਼ਮੰਦਰਪਾਲ, ਭੋਲਾ ਸਿੰਘ ਛੰਨਾਂ , ਅਮਰਜੀਤ ਸਿੰਘ ਕੁੱਕੂ, ਭੋਲਾ ਸਿੰਘ ਕਲਾਲਮਾਜਰਾ, ਸ਼ੇਰ ਸਿੰਘ, ਪਿਸ਼ੌਰਾ ਸਿੰਘ, ਸਵਰਨਜੀਤ ਕੌਰ, ਰਜਿੰਦਰਪਾਲ, ਜਸਪਾਲ ਚੀਮਾ, ਇਕਬਾਲ ਉਦਾਸੀ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ।

Advertisement

ਵਿਸ਼ੇਸ਼ : ਰੇਲਵੇ ਸਟੇਸ਼ਨ ਉੱਪਰ ਚਾਹ, ਲੱਡੂਆਂ, ਪਿੰਨੀਆਂ, ਚੌਲਾਂ ਦੇ ਲੰਗਰ ਦੇ ਨਾਲ-ਨਾਲ ਮੈਡਮ ਅਮਰਜੀਤ ਕੌਰ ਨੇ ਸਾਂਝੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਜਵਾਨੀ ਦੀ ਦਹਿਲੀਜ ਤੇ ਪੈਰ ਧਰ ਰਹੇ ਬੱਚਿਆਂ ਅੰਦਰ ਉਸਾਰੂ ਵਿਗਿਆਨਕ ਰੁਚੀਆਂ ਪੈਦਾ ਕਰਨ ਲਈ ਲੋਕ ਪੱਖੀ ਸਾਹਿਤ ਦਾ ਲੰਗਰ ਲਾਇਆ। ਜਿਸ ਨੂੰ ਵਿਦਿਆਰਥੀਆਂ ਨੇ ਹਾਸਿਲ ਕਰਕੇ ਆਪਣੇ ਆਪ ਨੂੰ ਮਾਣ ਮੱਤਾ ਮਹਿਸੂਸ ਕੀਤਾ। ਕੁੱਝ ਪਲਾਂ ’ਚ ਮੈਡਮ ਅਮਰਜੀਤ ਕੌਰ ਨੇ ਵਿਦਿਆਰਥੀਆਂ ਸਾਹਿਤ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਇਸ ਨੂੰ ਜਿੰਦਗੀ ਦਾ ਹਿੱਸਾ ਬਨਾਉਣ ਲਈ ਪ੍ਰੇਰਿਆ

Advertisement
Advertisement
Advertisement
Advertisement
Advertisement
error: Content is protected !!