ਰਘਵੀਰ ਹੈਪੀ , ਬਰਨਾਲਾ, 11 ਦਸੰਬਰ 2020
ਸਾਲ 2020-21 ਲਈ (ਮਿਤੀ 17-12-2020 ਤੋਂ 31-03-2021 ਤੱਕ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਅੰਦਰ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੀ ਨਿਗਰਾਨੀ ਹੇਠ ਇਸ ਦਫ਼ਤਰ ਦੇ ਕਮਰਾ ਨੰ: 24 ਵਿਖੇ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 25,000/- ਰੁਪਏ (ਸਿਰਫ ਪੱਚੀ ਹਜ਼ਾਰ ਰੁਪਏ) ਕੈਸ਼/ਡਰਾਫਟ (ਓਪਰੇਸ਼ਨ ਐਂਡ ਮੈਨਟੀਨੈਂਸ ਸੁਸਾਇਟੀ ਬਰਨਾਲਾ ਦੇ ਨਾਮ ’ਤੇ) ਦੇ ਰੂਪ ਵਿੱਚ ਪੇਸ਼ਗੀ ਰਕਮ ਜਮ੍ਹਾਂ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਪੇਸ਼ਗੀ ਰਕਮ ਜ਼ਿਲ੍ਹਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰ.78, ਪਹਿਲੀ ਮੰਜ਼ਿਲ ਵਿਖੇ ਮਿਤੀ 16-12-2020 ਨੂੰ ਦੁਪਿਹਰ 1:30 ਵਜੇ ਤੱਕ ਜਮ੍ਹਾਂ ਕਰਵਾਈ ਜਾਵੇਗੀ। ਇਹ ਰਕਮ ਸਫਲ ਬੋਲੀਕਾਰ ਤੋਂ ਇਲਾਵਾ ਅਸਫਲ ਬੋਲੀਕਾਰਾਂ ਨੂੰ ਵਾਪਸ ਕਰਨ ਯੋਗ ਹੋਵੇਗੀ। ਸਫਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਐਡਜਸਟ ਕੀਤਾ ਜਾਵੇਗਾ।
ਸਹਾੲਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੋਲੀ ਯੋਗ ਪਾਰਕਿੰੰਗ ਵਿਚ ਸਕੂਟਰ/ਕਾਰ ਪਾਰਕਿੰਗ ਦੇ ਠੇਕਾ ਗੇਟ ਨੰ.2 ਦੇ ਸੱਜੇ ਪਾਸੇ ਤੋਂ ਗੇਟ ਨੰ: 03 ਤੱਕ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬੇਸਮੈਂਟ ਸੱਜਾ ਪਾਸਾ (ਮਿਤੀ 17-12-2020 ਤੋਂ 31-03-2021 ਤੱਕ) ਸ਼ਾਮਲ ਹੈ, ਜਿਸ ਦੇ ਠੇਕੇ ਦੀ ਬੋਲੀ ਮਿਤੀ 16-12-2020 ਨੂੰ ਦੁਪਹਿਰ 02:00 ਵਜੇ ਡੀ.ਸੀ. ਦਫ਼ਤਰ ਕਮਰਾ ਨੰ: 24 ਵਿਚ ਹੋਣੀ ਹੈ ਅਤੇ ਬੋਲੀ ਲਈ ਰਾਖਵੀਂ ਕੀਮਤ 1,80,000/- ਰੁਪਏ ਰੱਖੀ ਗਈ ਹੈ।