ਹਰਪ੍ਰੀਤ ਕੌਰ ਸੰਗਰੂਰ 7 ਦਸੰਬਰ :-2020
ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਰਾਗੁ ਕੀਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ 8 ਦਸੰਬਰ ਦੇ ਭਾਰਤ ਬੰਦ ਦਾ ਫਰੀਡਮ ਫਾਇਟਰ ਉਤਰਾਅਧਿਕਾਰੀ ਜਥੇਬੰਦੀ ਰਜਿ ਪੰਜਾਬ ਦਾ ਪੁਰਾ ਸਮਰੱਥਣ ਕਰੇਗੀ ਜਥੇਬੰਦੀ ਦੇ ਸੁਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਦਾ ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਹੋਇਆ ਹੈ ਸਾਡੀ ਜਥੇਬੰਦੀ ਕਿਸਾਨ ਯੂਨੀਅਨ ਦਾ ਪੂਰਾ ਸਮਰੱਥਣ ਕਰ ਰਹੀ ਹੈ ਅਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਵਰਕਰ ਕਿਸਾਨ ਯੂਨੀਅਨਾ ਦਾ ਪੂਰਾ ਸਮਰੱਥਣ ਦੇਣਗੇ । ਜਥੇਬੰਦੀ ਦੇ ਸੁਬਾ ਸਕੱਤਰ ਮੇਜਰ ਸਿੰਘ ਬਰਨਾਲਾ ਨੇ ਦੱਸਿਆ ਕਿ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਆਪਣਾ ਖੁਨ ਡੋਲਕੇ ਅਜ਼ਾਦੀ ਦੁਵਾਈ ਹੈ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਤੇ ਕਬਜ਼ਾ ਕਰਨ ਨਹੀਂ ਦਿੱਤਾ ਜਾਵੇਗਾ । ਸਾਡੀ ਜਥੇਬੰਦੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂਗੇ ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਨਾਂ ਕਰੇ ਇਸ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸਾਡੇ ਪਿਤਾ ਸਮੇਤ 85% ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਹਨ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਧਰਮਾਂ ਦੀ ਫੁਲਵਾੜੀ ਹੈ ਕਿਸਾਨਾਂ ਤੇ ਥੋਪੇ ਆਰਡੀਨੈਂਸ ਕਨੁੰਨ ਵਾਪਸ ਲੈਕੇ ਕਿਸਾਨਾਂ ਨੂੰ ਇਨਸਾਫ ਦੇਵੇ ਸਰਕਾਰ ਇਸ ਸਮੇਂ ਉਨ੍ਹਾਂ ਨਾਲ ਜ਼ਿਲਾ ਪ੍ਰਧਾਨ ਸਿਆਸਤ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ ,ਬੀਬੀ ਸ਼ਮਿੰਦਰ ਕੌਰ ਫਰੀਡਮ ਫਾਇਟਰ ਗੁਰਇੰਦਰ ਪਾਲ ਸਿੰਘ ਤੋਂ ਇਲਾਵਾ ਜਥੇਬੰਦੀ ਦੇ ਆਗੂ ਹਾਜ਼ਰ ਸਨ