ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ
ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਹੀਨਾਵਾਰ ਗਤੀਵਿਧੀ ਅਧੀਨ ਸੁੰਦਰ ਮਖੌਟੇ ਤਿਆਰ ਕੀਤੇ ਮਹੀਨਾਵਾਰ ਗਤੀਵਿਧੀਆਂ ਨਾਲ ਹੁੰਦਾ ਹੈ ਵਿਦਿਆਰਥੀਆਂ ਦਾ ਸਿਰਜਣਾਤਮਕ ਵਿਕਾਸ : ਜ਼ਿਲ੍ਹਾ ਸਿੱਖਿਆ ਅਫ਼ਸਰ ਪਰਦੀਪ ਕਸਬਾ , ਬਰਨਾਲਾ,14 ਅਕਤੂਬਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਹਰ ਮਹੀਨੇ ਕਿਸੇ ਦਿਨ-ਤਿਓਹਾਰ ਨਾਲ ਸਬੰਧਿਤ ਕਿਰਿਆਵਾਂ ਕਰਵਾਉਣ ਲਈ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿਲਚਸਪ ਢੰਗਾਂ ਨਾਲ ਅਧਿਆਪਕਾਂ ਨੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦੇ ਕੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਵਿੱਚ ਵਾਧਾ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਜਿਵੇਂ ਸ਼ੇਰ, ਹਾਥੀ ,ਬਿੱਲੀ ,ਭਾਲੂ , ਕਾਂ ਆਦਿ ਤੋਂ ਇਲਾਵਾ ਹੋਰ ਵੀ ਭਿੰਨ-ਭਿੰਨ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਮਖੌਟੇ ਤਿਆਰ ਕਰਨੇ ਸਿੱਖੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਖੌਟਾ ਤਿਆਰ ਕਰਨ ਦੀ ਦਿਲਚਸਪ ਗਤੀਵਿਧੀ ਕਰਵਾਈ ਗਈ । ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ । ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਰੰਗ-ਬਰੰਗੇ ਕਾਗਜ਼ਾਂ ਅਤੇ ਹੋਰ ਸਹਾਇਕ ਸਮੱਗਰੀ ਨਾਲ ਵੱਖ-ਵੱਖ ਕਿਸਮਾਂ ਦੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦਿੱਤੀ…