ਭ੍ਰਿਸ਼ਟਾਚਾਰ ਦਾ ਮੁਲਜਮ, ਥਾਣੇਦਾਰ ਵਿਜੀਲੈਂਸ ਨੇ ਕੀਤਾ ਗਿਰਫ਼ਤਾਰ

Advertisement
Spread information

ਮਨੀ ਗਰਗ/ਰਘਬੀਰ ਹੈਪੀ, ਬਰਨਾਲਾ 17 ਨਵੰਬਰ 2020 

        4 ਮਹੀਨੇ ਪੁਰਾਣੇ ਭ੍ਰਿਸ਼ਟਾਚਾਰ ਦੇ ਇੱਕ ਮੁਕੱਦਮੇ ਵਿੱਚ ਨਾਮਜਦ ਮੁਲਜਮ ਏ.ਐਸ.ਆਈ. ਬਲਦੇਵ ਸਿੰਘ ਨੂੰ ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਗਿਰਫ਼ਤਾਰ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਡੀ.ਐਸ.ਪੀ. ਸੁਰਿੰਦਰ ਪਾਲ ਬਾਂਸਲ ਨੇ ਦੱਸਿਆ ਕਿ ਮਾਨਯੋਗ ਸ੍ਰੀ ਬੀ.ਕੇ. ਉਪਲ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐਸ.ਨਗਰ (ਮੋਹਾਲੀ) ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਜੀ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ/ਖਤਮ ਕਰਨ ਲਈ ਦਿੱਤੀਆਂ ਹਦਾਇਤਾਂ ਅਨੁਸਾਰ ਸ਼ਿਕਾਇਤ ਨੰਬਰ 92 ਮਿਤੀ 23/09/2019 ਦੀ ਪੜਤਾਲ ਉਪਰੰਤ ਮੁਕੱਦਮਾ ਨੰਬਰ 11 ਮਿਤੀ 17/07/2020 ਅਧੀਨ ਜੁਰਮ 7 ਪੀ.ਸੀ.ਐਕਟ 1988 ਐਜ ਅਮੈਂਡਡ ਬਾਏ ਪੀਸੀ ਐਕਟ (ਅਮੈਡਮੈਂਟ) 2018 ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਰੁੱਧ ਏ.ਐਸ.ਆਈ ਬਲਦੇਵ ਸਿੰਘ ਨੰ: 790/ਬਰਨਾਲਾ ਥਾਣਾ ਰੂੜੇਕੇ ਕਲਾਂ ਜਿਲ੍ਹਾ ਬਰਨਾਲਾ ਦਰਜ ਰਜਿਸਟਰਡ ਕੀਤਾ ਗਿਆ ਸੀ।

Advertisement

           ਮੁਕੱਦਮਾਂ ਦੇ ਮੁਦਈ ਅਨੁਸਾਰ ਹਰਪ੍ਰੀਤ ਕੌਰ ਪਤਨੀ ਰਣਜੀਤ ਸਿੰਘ ਉਰਫ ਮੱਖਣ ਵਾਸੀ ਰੂੜੇਕੇ ਕਲਾਂ ਵੱਲੋਂ ਮਿਤੀ 18/4/2019 ਨੂੰ ਪੁਲਿਸ ਹੈਲਪਲਾਈਨ ਨੰ: 181 , ਪਰ ਪਰਮਜੀਤ ਸਿੰਘ ਪੁੱਤਰ ਭੂਪਾ ਸਿੰਘ ਵਾਸੀ ਪਿੰਡ ਅਕਲੀਆ ਜਿਲਾ ਮਾਨਸਾ ਸੁਖਪਾਲ ਕੌਰ ਪਤਨੀ ਮੇਜਰ ਸਿੰਘ ਵਾਸੀ ਪਿਆਰਾ ਕਲੋਨੀ ਬਰਨਾਲਾ ਅਤੇ ਤੇ ਹੋਰਨਾਂ ਵਿਰੁੱਧ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਏ.ਐਸ.ਆਈ.ਬਲਦੇਵ ਸਿੰਘ ਨੰ: 790/ਬਰਨਾਲਾ ਕਰ ਰਿਹਾ ਸੀ। ਸ਼ਿਕਾਇਤਕਰਤਾ ਰਣਜੀਤ ਸਿੰਘ ਅਤੇ ਨਾਜਰ ਸਿੰਘ ਉਰਫ ਨਾਜਾ ਨੇ ਥਾਣਾ ਰੂੜੇਕੇ ਕਲਾਂ ਵਿਖੇ ਜਾ ਕੇ ਏ.ਐਸ.ਆਈ. ਬਲਦੇਵ ਸਿੰਘ ਪਾਸੋ ਉਸਦੀ ਪਤਨੀ ਵੱਲੋਂ ਕੀਤੀ ਗਈ ਕੰਪਲੇਟ ਪਰ ਹੋਈ ਕਾਰਵਾਈ ਬਾਰੇ ਪੁਛਿਆ ਤਾਂ ਏ.ਐਸ.ਆਈ. ਬਲਦੇਵ ਸਿੰਘ ਵੱਲ ਕੰਪਲੇਟ ਦੀ ਪੈਰਵਈ ਕਰਾਉਣ ਅਤੇ ਤੇਲ ਖਰਚ ਵਜੋਂ 15,000/-ਰੁਪੈ ਰਿਸ਼ਵਤ ਦੀ ਮੰਗ ਕੀਤੀ।

   ਉਸ ਸਮੇਂ ਰਣਜੀਤ ਸਿੰਘ ਪਾਸ ਸਿਰਫ 3000/-ਰੁਪੈ ਸਨ,ਜੋ ਉਸ ਨੇ ਨਾਲ ਗਏ ਨਾਜਰ ਸਿੰਘ ਉਰਫ ਨਾਜਾ ਵਾਸੀ ਰੂੜੇਕੇ ਕਲਾਂ ਦੇ ਸਾਹਮਣੇ ਏ.ਐਸ.ਆਈ. ਬਲਦੇਵ ਸਿੰਘ ਨੂੰ ਬਤੌਰ ਰਿਸ਼ਵਤ ਦੇ ਦਿੱਤੇ । ਜਦੋ ਰਣਜੀਤ ਸਿੰਘ ਨੂੰ ਉਸਦੀ ਪਤਨੀ ਵੱਲੋਂ ਕੀਤੀ ਗਈ ਕੰਪਲੇਟ ਦੀ ਰਿਪੋਰਟ ਵਿਰੋਧੀ ਧਿਰ ਦੇ ਪੱਖ ਵਿਚ ਕਰਨ ਬਾਰੇ ਪਤਾ ਲੱਗਾ ਤਾਂ ਰਣਜੀਤ ਸਿੰਘ ਨੇ ਕੰਪਲੇਟ ਦਾ ਸਟੇਟਸ ਪਤਾ ਕਰਨ ਲਈ ਏ.ਐਸ.ਆਈ. ਨਾਲ ਫੋਨ ਪਰ ਗੱਲਬਾਤ ਕੀਤੀ ਤਾਂ ਏ.ਐਸ.ਆਈ. ਬਲਦੇਵ ਸਿੰਘ ਨੇ ਕਿਹਾ ਕਿ ਉਸਨੇ ਰਿਪੋਰਟ ਐਸ.ਐਸ.ਪੀ. ਦਫਤਰ ਭੇਜ ਦਿੱਤੀ ਹੈ। ਜਿਸ ਕਰਕੇ ਰਣਜੀਤ ਸਿੰਘ ਨੇ ਏ.ਐਸ.ਆਈ. ਬਲਦੇਵ ਸਿੰਘ ਨੂੰ ਆਪਣੇ 3000/-ਰੁਪੈ ਵਾਪਸ ਕਰਨ ਲਈ ਕਿਹਾ ਤਾਂ ਏ.ਐਸ.ਆਈ. ਨੇ ਕਿਹਾ ਕਿ ਤੂੰ ਆਪਣੀ ਰਕਮ ਜਦੋਂ ਮਰਜੀ ਆ ਕੇ ਵਾਪਸ ਲੈ ਜਾਵੀਂ ।

             ਰਣਜੀਤ ਸਿੰਘ ਨੇ ਰਕਮ ਵਾਪਸ ਲੈਣ ਬਾਬਤ ਏ.ਐਸ.ਆਈ. ਬਲਦੇਵ ਸਿੰਘ ਨਾਲ ਮੋਬਾਇਲ ਤੇ ਆਪਸ ਵਿਚ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਅਤੇ ਗੱਲਬਾਤ ਦੀ ਰਿਕਾਰਡਿੰਗ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਏ.ਐਸ.ਆਈ ਬਲਦੇਵ ਸਿੰਘ ਵੱਲੋਂ 3000/-ਰੁਪੈ ਬਤੌਰ ਰਿਸ਼ਵਤ ਹਾਸਲ ਕੀਤੇ ਜਾਣੇ ਸਾਬਿਤ ਹੋਏ । ਜਿਸ ਤੋਂ ਬਾਅਦ ਦੋਸ਼ੀ ਏ.ਐਸ.ਆਈ. ਖਿਲਾਫ ਕੇਸ ਦਰਜ਼ ਕੀਤਾ ਗਿਆ,ਪਰੰਤੂ ਉਹ ਗਿਰਫਤਾਰੀ ਤੋਂ ਟਲਦਾ ਰਿਹਾ। ਆਖਿਰ ਅੱਜ ਨਾਮਜ਼ਦ ਦੋਸ਼ੀ ਬਲਦੇਵ ਸਿੰਘ ਦੇ ਅਦਾਲਤ ਵਿੱਚ ਆਉਣ ਬਾਰੇ ਪਤਾ ਲੱਗਿਆ ਤਾਂ ਵਿਜੀਲੈਂਸ ਦੀ ਟੀਮ ਨੇ ਬਲਦੇਵ ਸਿੰਘ ਨੂੰ ਗਿਰਫਤਾਰ ਕਰ ਲਿਆ।

ਜਿਲ੍ਹੇ ਪੁਲਿਸ ‘ਚ ਭ੍ਰਿਸ਼ਟਾਚਾਰ ਦਾ ਜੋਰ,,

ਹਰਿੰਦਰ ਨਿੱਕਾ , ਬਰਨਾਲਾ

            ਐਸ.ਐਸ.ਪੀ. ਸੰਦੀਪ ਗੋਇਲ ਦੁਆਰਾ ਪੁਲਿਸ ਦੀਆਂ ਕਥਿਤ ਕਾਲੀਆਂ ਭੇਡਾਂ ਯਾਨੀ ਭ੍ਰਿਸ਼ਟਾਚਾਰੀ ਪੁਲਿਸ ਮੁਲਾਜਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਘੁਰਕੀ ਵੀ ਨਾ ਪੁਲਿਸ ਮੁਲਾਜਮਾਂ ਨੂੰ ਰਿਸ਼ਵਤ ਲੈਣ ਤੋਂ ਰੋਕ ਸਕੀ ਹੈ ਅਤੇ ਨਾ ਹੀ ਐਸ.ਐਸ.ਪੀ. ਖੁਦ ਜਿਲ੍ਹੇ ਦੇ ਲੋਕਾਂ ਦਾ ਭਰੋਸਾ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਆਪਣੇ ਤੇ ਕਾਇਮ ਕਰ ਸਕੇ ਹਨ। ਨਤੀਜਾ ਇਹ ਹੈ ਕਿ ਜਿਲ੍ਹਾ ਪੁਲਿਸ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕਾਂ ਦਾ ਭਰੋਸਾ ਹਾਲੇ ਵੀ ਵਿਜੀਲੈਂਸ ਬਿਊਰੋ ਤੇ ਹੀ ਬਣਿਆ ਹੋਇਆ ਹੈ। ਇਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਕਥਿਤ ਭ੍ਰਿਸ਼ਟਾਚਾਰੀ ਪੁਲਿਸ ਮੁਲਾਜਮਾਂ ਤੋਂ ਤੰਗ ਲੋਕ ਹਾਲੇ ਵੀ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਕੋਲ ਸ਼ਕਾਇਤ ਕਰਨ ਨੂੰ ਹੀ ਪਹਿਲ ਦੇ ਰਹੇ ਹਨ। ਵਰਨਣਯੋਗ ਹੈ ਕਿ ਪਿਛਲੇ ਮਹੀਨੇ ਹੀ ਥਾਣਾ ਸਿਟੀ 2 ਦੇ 2 ਥਾਣੇਦਾਰਾਂ ਏ.ਐਸ.ਆਈ. ਮਨੋਹਰ ਸਿੰਘ ਅਤੇ ਹਾਕਮ ਸਿੰਘ ਦੇ ਖਿਲਾਫ ਵੀ ਵਿਜੀਲੈਂਸ ਟੀਮ ਨੇ ਰਿਸ਼ਵਤ ਲੈਣ ਦਾ ਕੇਸ ਦਰਜ਼ ਕੀਤਾ ਸੀ। ਥਾਣੇਦਾਰ ਮਨੋਹਰ ਸਿੰਘ ਨੂੰ ਵਿਜੀਲੈਂਸ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਪਰੰਤੂ ਥਾਣੇਦਾਰ ਹਾਕਮ ਸਿੰਘ ਹਾਲੇ ਵੀ ਵਿਜੀਲੈਂਸ ਦੀ ਪਕੜ ਤੋਂ ਬਾਹਰ ਹੈ। ਡੀ.ਐਸ.ਪੀ. ਸੁਰਿੰਦਰ ਪਾਲ ਬਾਂਸਲ ਨੇ ਮੀਡੀਆ ਦੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ  ਹਾਕਮ ਸਿੰਘ ਦੀ ਗਿਰਫਤਾਰੀ ਦੇ ਯਤਨ ਜਾਰੀ ਹਨ, ਛੇਤੀ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਡੀ.ਐਸ.ਪੀ. ਸੁਰਿੰਦਰ ਪਾਲ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਿਸਵਤਖੋਰੀ ਨੂੰ ਨੱਥ ਪਾਉਣ ਲਈ, ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰੋ, ਕਿਸੇ ਵੀ ਭ੍ਰਿਸ਼ਟ ਕਰਮਚਾਰੀ ਜਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।  

Advertisement
Advertisement
Advertisement
Advertisement
Advertisement
error: Content is protected !!