ਘਰਾਂ ’ਚ ਡੇਂਗੂ ਲਾਰਵੇ ਚੈੱਕ ਕੀਤਾ ਅਤੇ ਬਚਾਅ ਬਾਰੇ ਜਾਗਰੂਕ ਕੀਤਾ
ਰਘਵੀਰ ਹੈਪੀ , ਬਰਨਾਲਾ, 3 ਨਵੰਬਰ 2020
ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਦੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਅਰਮਾਨਦੀਪ ਦੀ ਅਗਵਾਈ ’ਚ ਬਰਨਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਫੌਗਿੰਗ ਕਰਵਾਈ ਗਈ।
ਇਸ ਮੌਕੇ ਐਂਟੀ ਲਾਰਵਾ ਟੀਮ ਨੇ ਸ਼ਹਿਰ ਦੇ ਸਿਵਲ ਹਸਪਤਾਲ, ਦਫਤਰ ਸਿਵਲ ਸਰਜਨ ਬਰਨਾਲਾ, ਕੱਚਾ ਕਾਲਜ ਰੋਡ ਬਰਨਾਲਾ ਖੇਤਰ ਵਿੱਚ ਡੇਂਗੂ ਦੇ ਮੱਛਰ ਦੇ ਖਾਤਮੇ ਲਈ ਫੌਗਿੰਗ ਕਰਵਾਈ ਅਤੇ ਆਸਥਾ ਕਲੋਨੀ ਅਤੇ ਸੰਧੂ ਪੱਤੀ ਵਿੱਚ ਘਰਾਂ ਵਿੱਚ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਸ਼ਹਿਰ ਵਾਸੀਆਂ ਨੂੰ ਡੇਂਗੂ ਬੁਖਾਰ ਤੋਂ ਬਚਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਬਰਤਨਾਂ ਵਿੱਚ ਖੜ੍ਹਾ ਪਾਣੀ ਕਢਵਾਇਆ ਗਿਆ। ਇਸ ਮੌਕੇ ਹੈਲਥ ਸੁਪਰਵਾਈਜ਼ਰ ਗੁਰਦਰਸ਼ਨ ਸਿੰਘ, ਗਣੇਸ਼ ਦੱਤ, ਮਨਦੀਪ ਕੁਮਾਰ, ਮਿੱਠੂ ਸਿੰਘ ਤੇ ਗੁਲਾਬ ਸਿੰਘ ਹਾਜ਼ਰ ਸਨ।