ਕੈਪਟਨ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਣਗੇ ਆਪ ਵਰਕਰ
ਅਜੀਤ ਸਿੰਘ ਕਲਸੀ ਬਰਨਾਲਾ, 7 ਸਤੱਬਰ 2020
ਆਮ ਆਦਮੀ ਪਾਰਟੀ ਜਿਲ਼ਾ ਬਰਨਾਲਾ ਦੇ ਵਰਕਰਾ ਅਤੇ ਆਗੂਆ ਵੱਲੋ ਅਨੁਸੂਚਿਤ ਜਾਤੀਆ ਪਛੜੀਆ ਸ੍ਰੇਣੀਆ ਘੱਟ ਗਿਣਤੀ ਵਿਭਾਗ ਵੱਲੋ ਵਿਦਿਆਰਥੀਆ ਨੂੰ ਦਿਤੀ ਜਾਦੀ ਵਜੀਫਾ ਸਕੀਮ ਵਿਚ ਕਥਿਕ ਘਪਲੇ ਨੂੰ ਲੈ ਕੇ ਸੋਮਵਾਰ 7 ਸਤੰਬਰ ਨੂੰ ਬਰਨਾਲਾ ਵਿਖੇ ਕਾਗਰਸ ਦੀ ਕੈਪਟਨ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸਨ ਕੀਤਾ ਜਾਵੇਗਾ।
ਇਹ ਜਾਣਕਾਰੀ ਦਿਦੇ ਹੋਏ ਆਪ ਹਲਕਾ ਬਰਨਾਲਾ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਜਾਣਕਾਰੀ ਦਿਦੇ ਦੱਸੇਆ ਕੀ ਇਹ ਕਾਗਰਸ ਦੀ ਕੈਪਟਣ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਦਲਿਤ ਵਿਰੋਧੀ ਚੇਹਰਾ ਸਾਹਮਨੇ ਆ ਗਿਆ ਹੈ ਜੋ ਦਲਿਤ ਅਤੇ ਗਰੀਬ ਵਿਦੇਆਰਥੀਆ ਦੇ ਵਜੀਫੇ ਵਿਚ ਘਪਲਾ ਕਰ ਕੇ ਦਲਿਤ ਵਿਦਿਆਰਥੀਆ ਨੂੰ ਵਿਦਿਆ ਦੇ ਹੱਕਾ ਤੋ ਵਾਝਾ ਕਰਨਾ ਚਹੁਦੇ ਹਨ।
ਇਸ ਕਥਿਕ ਪੋਸਟ ਮੈਟ੍ਰਿਕ ਵਜੀਫਾ ਸਕੀਮ ਘੁਟਾਲੇ ਦੀ ਸੀ.ਬੀ.ਆਈ. ਜਾਚ ਹੋਣੀ ਚਾਹੀਦੀ ਹੈ ਅਤੇ ਦਲਿਤ ਵਿਦਿਆਰਥੀਆ ਦੀ ਵਜੀਫਾ ਰਕਮ ਪੰਜਾਬ ਸਰਕਾਰ ਦੇ ਰਾਖਵੇ ਫੰਡ ਵਿਚੋ ਤੁਰੰਤ ਵਿਦਿਆਰਥੀਆ ਦੇ ਖਾਤੇ ਵਿਚ ਪਾਵੇ ਅਤੇ ਪੰਜਾਬੀ ਭਾਸਾ ਦੀ ਜੰਮੂ ਕਸਮੀਰ ਕੇਦਰ ਸਾਸਤ ਪ੍ਰਦੇਸ ਵਿਚ ਪੰਜਾਬੀ ਨੂੰ ਸਾਮਿਲ ਕਰਨ ਲਈ ਮੈਬਰ ਪਾਰਲੀਮੈਟ ਭਗਵੰਤ ਮਾਨ ਰਹੀ ਲੋਕ ਸਭਾ ਵਿਚ ਅਵਾਜ ਉਠਾਉਣਗੇ। ਵਰਕਰ ਤੇ ਆਗੂ ਸਮਾਜਿਕ ਦੂਰੀ ਅਤੇ ਮਾਸਕ ਪਾਕੇ ਕਨੂੰਨ ਦੀ ਪਾਲਣਾ ਕਰਦੇ ਹੋਏ ਰੋਸ ਪ੍ਰਦਰਸਨ ਵਿਚ ਭਾਗ ਲੈਣਗੇ ।
—