ਜ਼ਹਿਰੀਲੀ ਸ਼ਰਾਬ ਮਾਮਲਾ- ਦੋਸ਼ੀ ਰਾਜੀਵ ਜੋਸ਼ੀ ਦੀਆਂ ਮੰਤਰੀ ਆਸ਼ੂ ਨਾਲ ਤਸਵੀਰਾਂ ਵਾਇਰਲ, ਕਟਿਹਰੇ ਚ, ਕਾਂਗਰਸ

Advertisement
Spread information

ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ ਨੇ ਸਾਧਿਆ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਨਿਸ਼ਾਨਾ

ਕਿਹਾ ਐਨੀ ਵੱਡੀ ਮਾਤਰਾ ‘ਚ ਲੁਧਿਆਣਾ ਤੋਂ ਕਿਵੇਂ ਚਲਾ ਗਿਆ ਥਿਨਰ


ਦਵਿੰਦਰ ਡੀ.ਕੇ. ਲੁਧਿਆਣਾ, 5 ਅਗਸਤ 2020

           ਪੰਜਾਬ ਕੈਬਨਿਟ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਤਸਵੀਰਾਂ ਜ਼ਹਿਰੀਲੀ ਸ਼ਰਾਬ ਕੇਸ ਚ, ਗਿਰਫਤਾਰ ਕੀਤੇ ਲੁਧਿਆਣਾ ਦੇ ਪੇਂਟ ਕਾਰੋਬਾਰੀ ਰਾਜੀਵ ਜੋਸ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਵਾਇਰਲ ਤਸਵੀਰਾਂ ਦੇ ਅਧਾਰ ਤੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਮੰਤਰੀ ਆਸ਼ੂ ਤੇ ਨਿਸ਼ਾਨਾ ਸਾਧਿਆ ਹੈ।

Advertisement

                   ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ,ਤਾਂਕਿ ਮੰਤਰੀ ਆਸ਼ੂ ਤੇ ਪੇਂਟ ਕਾਰੋਬਾਰੀ ਜੋਸ਼ੀ ਦੀਆਂ ਨਜ਼ਦੀਕੀਆਂ ਦਾ ਖੁਲਾਸਾ ਹੋ ਸਕੇ। ਉਨ੍ਹਾਂ ਕਿਹਾ ਕਿ ਪੇਂਟ ਕਾਰੋਬਾਰੀ ਦਾ ਮੰਤਰੀ ਆਸ਼ੂ ਨਾਲ ਕੀ ਸਬੰਧ ਹੈ ? ਕਿਉਂ ਉਹ ਉਸ ਨੂੰ ਬਚਾ ਰਹੇ ਨੇ ? ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਅੰਕੜਾਂ ਮੌਤਾਂ ਦਾ ਦੱਸ ਰਹੀ ਹੈ ਉਹ ਇਸ ਤੋਂ ਕਿਤੇ ਹੋਰ ਜ਼ਿਆਦਾ ਹੈ, ਗਰੇਵਾਲ ਨੇ ਕਿਹਾ ਸਾਡੇ ਸੂਤਰਾਂ ਦੇ ਮੁਤਾਬਿਕ 200 ਤੋਂ ਵੱਧ ਲੋਕਾਂ ਦੀ ਜਾਨ ,ਜਹਰੀਲੀ ਸ਼ਰਾਬ ਪੀਣ ਨਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਨੀ ਵੱਡੀ ਤਾਦਾਦ ਦੇ ਵਿੱਚ ਥਿਨਰ ਲੁਧਿਆਣਾ ਤੋਂ ਬਾਹਰ ਕਿਵੇਂ ਚਲਾ ਗਿਆ, ਜਦੋਂ ਵਾਰ ਵਾਰ ਉਹ ਥਿਨਰ ਲੈ ਰਹੇ ਸਨ ਤਾਂ ਪੇਟ ਕਾਰੋਬਾਰੀ ਨੇ ਉਸ ਨੂੰ ਸਵਾਲ ਕਿਉਂ ਨਹੀਂ ਕੀਤਾ, ਗਰੇਵਾਲ ਵੱਲੋਂ ਕਾਫੀ ਸਵਾਲ ਚੁੱਕੇ ਗਏ, ਅਤੇ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਨੂੰ ਨਿਰਪੱਖ ਜਾਂਚ ਕਰਵਾਉਣ ਦੀ ਲੋੜ ਹੈ।

ਗਰੇਵਾਲ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ ਕਰਕੇ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ । ਇਹ ਲਾਹਣ ਪੁਲਿਸ ਨੇ ਪਹਿਲਾਂ ਕਿਉਂ ਨਹੀਂ ਫੜਿਆ, ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲੀਡਰਾਂ ਦੀ ਸ਼ਹਿ ਤੇ ਇਹ ਸਭ ਚੱਲ ਰਿਹਾ ਸੀ। ਜਿਸ ਕਰਕੇ  ਹੁਣ ਤੱਕ ਕਾਰਵਾਈ ਨਹੀਂ ਹੋਈ।

Advertisement
Advertisement
Advertisement
Advertisement
Advertisement
error: Content is protected !!