ਦਿੱਲੀ “ਦਹਿਲੀ”, ਲਾਲ ਕਿਲੇ ਨੇੜੇ ਧਮਾਕਾ,10 ਦੀ ਮੌਤ

Advertisement
Spread information

ਸੁਜੀਤ.ਕੇ.ਜੱਲ੍ਹਣ, ਨਵੀਂ ਦਿੱਲੀ 10 ਨਵੰਬਰ 2025

      ਇੱਕ ਵਾਰ ਫਿਰ ਵੱਡੇ ਬਲਾਸਟ ਨਾਲ ਦਿੱਲੀ ਦਹਿਲੀ ਗਈ। ਲਾਲ ਕਿਲ੍ਹੇ ਨੇੜੇ ਇੱਕ ਸ਼ਕਤੀਸ਼ਾਲੀ ਕਾਰ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿੱਚ 10 ਜਣਿਆਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਜਦੋਂਕਿ ਧਮਾਕੇ ਵਿਚ 24 ਹੋਰ ਵਿਅਕਤੀ ਜ਼ਖਮੀ ਵੀ ਹੋ ਗਏ ਹਨ।          ਧਮਾਕੇ ਤੋਂ ਬਾਅਦ ਦਿੱਲੀ, ਮੁੰਬਈ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਾਕਾ ਕਾਰ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਪਰੰਤੂ ਧਮਾਕਾ ਕਿਵੇਂ ਹੋਇਆ,ਇਸ ਬਾਰੇ ਹਾਲੇ ਤੱਕ ਕੁੱਝ ਵੀ ਸਪੱਸ਼ਟ ਨਹੀਂ ਹੋਇਆ।                     

    ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ 6:52 ਵਜੇ, ਫੋਰਟ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਇੱਕ ਚੱਲਦੀ ਕਾਰ ਵਿੱਚ ਧਮਾਕਾ ਹੋ ਗਿਆ। ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨੇੜੇ ਖੜ੍ਹੇ ਤਿੰਨ ਹੋਰ ਵ੍ਹੀਕਲ ਵੀ ਅੱਗ ਦੀਆਂ ਲਪਟਾਂ ਵਿੱਚ ਆ ਗਏ।

    ਘਟਨਾ ਤੋਂ ਬਾਅਦ, ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਇੱਕ ਫੋਰੈਂਸਿਕ ਟੀਮ ਪਹੁੰਚ ਗਈ ਹੈ। ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਅਤੇ ਐਨਐਸਜੀ ਨੂੰ ਵੀ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਮਾਕੇ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਕੇ, ਘਟਨਾ ਅਤੇ ਧਮਾਕੇ ਤੋਂ ਬਾਅਦ ਪੈਦਾ ਸਥਿਤੀ ਬਾਰੇ ਗੱਲਬਾਤ ਕੀਤੀ। 

Advertisement
Advertisement
Advertisement
Advertisement
error: Content is protected !!