ਮਾਸ਼ੂਕ ਦੇ ਵਿਆਹ ਵਾਲੇ ਦਿਨ ਹੀ ਕੀਤਾ ਸੁਸਾਇਡ, ਫਿਲੋਰ ਦੇ ਅਪਰਾ ਪਿੰਡ ਦੇ ਮੁੰਡੇ ਨਾਲ ਹੋਇਆ ਸੀ ਵਿਆਹ,,
ਪ੍ਰੇਮਿਕਾ ਸਣੇ ਪਿਆਰ ‘ਚ ਅੜਿੱਕਾ ਬਣੇ 5 ਜਣਿਆਂ ਖ਼ਿਲਾਫ਼ ਕੇਸ ਦਰਜ, ਇੱਕ ਦੋਸ਼ੀ ਫੜਿਆ
ਹਰਿੰਦਰ ਨਿੱਕਾ, ਬਰਨਾਲਾ 30 ਅਕਤੂਬਰ 2025
ਜਦੋਂ ਤਿੰਨ ਸਾਲ ਤੱਕ ਕਥਿਤ ਪਿਆਰ ਦੀ ਪੀਂਘ ‘ਚ ਹੁਲਾਰੇ ਲੈਣ ਤੋਂ ਬਾਅਦ ਉਹ ਡੋਲੀ ਵੇਲੇ ਹੋਰ ਦੀ ਬਣੀ ਤਾਂ ਉਸ ਦਾ ਆਸ਼ਿਕ ਇਹ ਬੇਵਫ਼ਾਈ ਝੱਲ ਨਾ ਸਕਿਆ, ਆਖਿਰ ਉਸ ਨੇ ਆਪਣੀ ਮਾਸ਼ੂਕ ਸਣੇ ਪਿਆਰ ਵਿੱਚ ਅੜਿੱਕਾ ਬਣੇ ਪੰਜ ਜਣਿਆਂ ਖ਼ਿਲਾਫ਼ ਸੁਸਾਇਡ ਨੋਟ ਲਿਖ ਕੇ ਅਤੇ ਜ਼ਹਿਰ ਨਿਗਲ ਕੇ ਆਪਣੀ ਮਾਸ਼ੂਕ ਦੇ ਵਿਆਹ ਵਾਲੇ ਦਿਨ ਹੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਅਕਾਸ਼ਦੀਪ ਨੇ ਲਿਖਿਆ ਹੁਣ ,ਉਹ ਨੇ ਵਿਆਹ ਕਰਵਾ ਲਿਆ ਤੇ ਮੇਰੇ ਕੋਲ ਕੋਈ ਔਪਸ਼ਨ ਹੀ ਨਹੀਂ ਰਿਹਾ।
ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਥਾਣਾ ਸਦਰ ਬਰਨਾਲਾ ਵਿਖੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ, ਇੱਕ ਨਾਮਜ਼ਦ ਦੋਸ਼ੀ ਨੂੰ ਗਿਰਫ਼ਤਾਰ ਵੀ ਕਰ ਲਿਆ। ਹੋਰ ਦੋਸ਼ੀਆਂ ਨੂੰ ਵੀ ਗਿਰਫ਼ਤਾਰ ਕਰਵਾਉਣ ਲਈ, ਪੀੜਤ ਪਰਿਵਾਰ ਨੇ, ਹੋਰਨਾਂ ਲੋਕਾਂ ਨੂੰ ਨਾਲ ਲੈਕੇ ਥਾਣਾ ਸਦਰ ਬਰਨਾਲਾ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਇਹ ਘਟਨਾ ਪਿੰਡ ਠੀਕਰੀਵਾਲ ਦੀ ਹੈ। ਅਕਾਸ਼ਦੀਪ ਸਿੰਘ ਦੀ ਮਾਸ਼ੂਕ ਪਿੰਡ ਛੀਨੀਵਾਲ ਖੁਰਦ ਦੀ ਹੈ, ਉਸ ਦਾ ਵਿਆਹ 28 ਅਕਤੂਬਰ ਨੂੰ ਫਿਲੋਰ ਦੇ ਪਿੰਡ ਅੱਪਰਾ ਦੇ ਰਹਿਣ ਵਾਲੇ ਰੋਹਿਤ ਸੂਦ ਨਾਲ ਹੋਇਆ ਹੈ।
ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਥਾਣਾ ਸਦਰ ਬਰਨਾਲਾ ਵਿਖੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ, ਇੱਕ ਨਾਮਜ਼ਦ ਦੋਸ਼ੀ ਨੂੰ ਗਿਰਫ਼ਤਾਰ ਵੀ ਕਰ ਲਿਆ। ਹੋਰ ਦੋਸ਼ੀਆਂ ਨੂੰ ਵੀ ਗਿਰਫ਼ਤਾਰ ਕਰਵਾਉਣ ਲਈ, ਪੀੜਤ ਪਰਿਵਾਰ ਨੇ, ਹੋਰਨਾਂ ਲੋਕਾਂ ਨੂੰ ਨਾਲ ਲੈਕੇ ਥਾਣਾ ਸਦਰ ਬਰਨਾਲਾ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ। ਇਹ ਘਟਨਾ ਪਿੰਡ ਠੀਕਰੀਵਾਲ ਦੀ ਹੈ। ਅਕਾਸ਼ਦੀਪ ਸਿੰਘ ਦੀ ਮਾਸ਼ੂਕ ਪਿੰਡ ਛੀਨੀਵਾਲ ਖੁਰਦ ਦੀ ਹੈ, ਉਸ ਦਾ ਵਿਆਹ 28 ਅਕਤੂਬਰ ਨੂੰ ਫਿਲੋਰ ਦੇ ਪਿੰਡ ਅੱਪਰਾ ਦੇ ਰਹਿਣ ਵਾਲੇ ਰੋਹਿਤ ਸੂਦ ਨਾਲ ਹੋਇਆ ਹੈ। ਧਰਨੇ ਤੇ ਬੈਠੇ ਮ੍ਰਿਤਕ ਦੇ ਪਿਤਾ ਰਜਿੰਦਰ ਰਾਜੂ ਤੇ ਮਾਂ ਲਖਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਆਕਾਸ਼ਦੀਪ ਸਿੰਘ (25) ਦਾ ਦਿਲਰਾਜ ਕੌਰ ਨਾਲ ਕਰੀਬ ਤਿੰਨ ਕੁ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ, ਦੋਵਾਂ ਦਾ ਪਿਆਰ ਇੱਨ੍ਹਾਂ ਵਧਿਆ,ਕਿ ਦੋਵਾਂ ਨੇ ਜ਼ਿੰਦਗੀ ਭਰ ਇੱਕ ਦੂਜੇ ਦੇ ਹੀ ਹੋ ਕੇ ਰਹਿਣ ਲਈ, ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਪਰੰਤੂ ਲੜਕੀ
ਦੇ ਮਾਤਾ-ਪਿਤਾ ਅਤੇ ਭਰਾ, ਵਿਆਹ ਕਰਨ ਦੇ ਖਿਲਾਫ਼ ਹੋ ਗਏ। ਜਿਸ ਕਰਕੇ ਲੜਕੀ ਦੇ ਮਾਪਿਆਂ ਨੇ ਲੜਕੀ ਨੂੰ ਅਜਿਹਾ ਕਰਨ ਤੋਂ ਜ਼ਬਰਦਸਤੀ ਰੋਕਿਆ, ਪਰ ਜ਼ਬਰਦਸਤੀ ਦੇ ਬਾਵਜੂਦ ਲੜਕੀ ਮੌਕਾ ਮਿਲਦਿਆਂ ਹੀ ਉਨ੍ਹਾਂ ਦੇ ਲੜਕੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ। ਇਸ ਤੋਂ ਖਫਾ ਹੋ ਕੇ ਲੜਕੀ ਦੇ ਮਾਪਿਆਂ ਨੇ ਉਨ੍ਹਾਂ ਦੇ ਲੜਕੇ ਅਕਾਸ਼ਦੀਪ ਨੂੰ ਧਮਕਾਇਆ ਵੀ ਸੀ, ਜਿਸ ਦੇ ਖਿਲਾਫ਼, ਅਸੀਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ।
ਉਨਾਂ ਦੱਸਿਆ ਕਿ ਗੱਲਬਾਤ ਚੱਲਦੀ ਹੋਣ ਦਾ ਮੁੜ ਪਤਾ ਲੱਗਣ ’ਤੇ ਪਰਿਵਾਰ ਨੇ ਲੜਕੀ ਦਾ ਵਿਆਹ ਜ਼ਬਰੀ ਕਿਤੇ ਹੋਰ ਕਰ ਦਿੱਤਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਅਕਾਸ਼ਦੀਪ ਸਿੰਘ ਨੇ ਖੁਦਕੁਸ਼ੀ ਨੋਟ ਲਿਖਕੇ ਜ਼ਹਿਰ ਨਿਗਲ ਲਿਆ। ਗੰਭੀਰ ਹਾਲਤ ’ਚ ਲਿਆਂਦੇ ਜਾਣ ’ਤੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਆਕਾਸ਼ਦੀਪ ਸਿੰਘ (25) ਨੂੰ ਮ੍ਰਿਤ ਕਰਾਰ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਆਕਾਸ਼ਦੀਪ ਨੇ ਆਪਣੇ ਖੁਦਕੁਸ਼ੀ ਨੋਟ ’ਚ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਿੰਨ੍ਹਾਂ ਖਿਲਾਫ਼ ਪੁਲਿਸ ਨੇ ਕੇਸ ਤਾਂ ਦਰਜ਼ ਕਰ ਲਿਆ ਹੈ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ।
ਉਨ੍ਹਾਂ ਕਿਹਾ ਕਿ ਆਕਾਸ਼ਦੀਪ ਨੇ ਆਪਣੇ ਖੁਦਕੁਸ਼ੀ ਨੋਟ ’ਚ ਲੜਕੀ ਅਤੇ ਉਸ ਦੇ ਮਾਪਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਿੰਨ੍ਹਾਂ ਖਿਲਾਫ਼ ਪੁਲਿਸ ਨੇ ਕੇਸ ਤਾਂ ਦਰਜ਼ ਕਰ ਲਿਆ ਹੈ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਪਾਈ ਗਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣੇ ਲੜਕੇ ਦੀ ਦੇਹ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਉਣਗੇ। ਉਨ੍ਹਾਂ ਥਾਣਾ ਸਦਰ ਦੇ ਇੰਚਾਰਜ ਤੇ, ਦੂਜੀ ਧਿਰ ਦੀ ਕਿਸੇ ਲਾਲਚ ਵੱਸ ਤਰਫਦਾਰੀ ਕਰਨ ਦੇ ਗੰਭੀਰ ਦੋਸ਼ ਵੀ ਲਾਏ।
ਆਪਣੇ ਤੇ ਲੱਗ ਰਹੇ, ਦੋਸ਼ਾਂ ਦਾ ਖੰਡਨ ਕਰਦਿਆਂ ਥਾਣਾ ਸਦਰ ਬਰਨਾਲਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ, ਉਨ੍ਹਾਂ ਦੀ ਫੜੋਫੜੀ ਲਈ, ਯਤਨ ਕਰ ਰਹੀ ਹੈ। ਓਧਰ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਜਿੰਦਰ ਸਿੰਘ ਵੱਲੋਂ ਲਿਖਾਏ ਬਿਆਨ ਦੇ ਅਧਾਰ ’ਤੇ ਨਾਮਜ਼ਦ ਦੋਸ਼ੀ ਲੜਕੀ ਦਿਲਰਾਜ ਕੌਰ, ਉਸ ਦੀ ਮਾਤਾ ਸੁਰਿੰਦਰਪਾਲ ਕੌਰ, ਪਿਤਾ ਸੁਰਜੀਤ ਸਿੰਘ, ਭਰਾ ਵਿੱਕੀ ਅਤੇ ਕਮਲ ਸਿੰਘ ਦੇ ਖਿਲਾਫ਼, ਸੰਗੀਨ ਜੁਰਮ ਤਹਿਤ ਕੇਸ ਦਰਜ ਕਰਕੇ, ਇੱਕ ਦੋਸ਼ੀ ਵਿੱਕੀ ਨੂੰ ਗਿਰਫ਼ਤਾਰ ਵੀ ਕਰ ਲਿਆ ਹੈ, ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗਿਰਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨਾਮਜ਼ਦ ਦੋਸ਼ੀਆਂ ਦੀ ਅਕਾਸ਼ਦੀਪ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਦੇ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਵੀ ਕਰੇਗੀ।







