‘ਤੇ ਇਮਾਨਦਾਰੀ ਨੂੰ ਇੰਝ ਮਿਲਿਆ ਮਾਣ…

Advertisement
Spread information

ਰਘਵੀਰ ਹੈਪੀ, ਬਰਨਾਲਾ, 30 ਅਕਤੂਬਰ 2025

      ਬਰਨਾਲਾ ਦੇ ਐਸਪੀ ਡੀ ਅਸ਼ੋਕ ਕੁਮਾਰ ਦੇ ਦਫਤਰ ‘ਚ ਦਰਜਾ ਚਾਰ ਕਰਮਚਾਰੀ ਵਜੋਂ ਡਿਊਟੀ ਨਿਭਾ ਰਹੇ ਇੱਕ ਮੁਲਾਜਮ ਵੱਲੋਂ ਕੁੱਝ ਦਿਨ ਪਹਿਲਾਂ ਦਿਖਾਈ ਇਮਾਨਦਾਰੀ ਨੂੰ ਸਿਜਦਾ ਕਰਨ ਲਈ ਸ਼ਹਿਰ ਦੀਆਂ ਅਹਿਮ ਸ਼ਖਸ਼ੀਅਤਾਂ, ਐਸਪੀ ਦਫਤਰ ਪਹੁੰਚੀਆਂ। ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਜੀਤ ਸਿੰਘ ਰਾਮਣਵਾਸੀਆ, ਰਿਟਾਇਰਡ ਐਸ.ਈ ਤੇ ਵਾਤਾਵਰਣ ਨੂੰ ਬਚਾਉਣ ਲਈ ਜਿੰਦਗੀ ਦਾ ਅੱਧੋਂ-ਵੱਧ ਹਿੱਸਾ ਲਗਾਉਣ ਵਾਲੇ ਇੰਜੀਨਿਅਰ ਸੁਰਿੰਦਰ ਪਾਲ @ ਐਸਪੀ ਕੌਸ਼ਲ, ਰਿਟਾਇਰਡ ਕਾਨੂੰਗੋ ਤੇ ਵਾਤਾਵਰਣ ਪ੍ਰੇਮੀ ਰਾਜੇਸ਼ ਭੂਟਾਨੀ, ਰਾਕੇਸ਼ ਕੁਮਾਰ @ ਬਾਵਾ ਵਿੱਕੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਕਤ ਸਾਰੀਆਂ ਸ਼ਖਸ਼ੀਅਤਾਂ ਨੇ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਗੁੰਮਟੀ ਵੱਲੋਂ ਇੱਕਮਜਦੂਰ ਵਿਅਕਤੀ ਦਾ ਰੁਪੱਈਆਂ ਦਾ ਭਰਿਆ ਪਰਸ ਵਾਪਿਸ ਕਰਕੇ,ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਬਦਲੇ ਉਸ ਨੂੰ ਇੱਕ ਸ਼ਾੱਲ, ਗਿਫਟ ਅਤੇ ਗਿਆਰਾਂ ਸੌ ਰੁਪਏ ਨਗਦ ਇਨਾਮ ਦਿੰਦਿਆਂ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਐਸਪੀ ਡੀ ਅਸ਼ੋਕ ਕੁਮਾਰ ਨੇ ਸਨਮਾਨਿਤ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਪਹਿਲਾਂ ਮੌਕਾ ਹੈ, ਜਦੋਂ ਸ਼ਹਿਰ ਦੇ ਮੌਜ਼ਿਜ਼ ਵਿਅਕਤੀ , ਦਰਜਾ ਚਾਰ ਪੁਲਿਸ ਕਰਮਚਾਰੀ ਨੂੰ ਸਨਮਾਨਿਤ ਕਰਨ ਖੁਦ ਦਫਤਰ ਪਹੁੰਚੇ ਹਨ। ਉਨਾਂ ਆਪਣੇ ਦਫਤਰ ਦੇ ਕਰਮਚਾਰੀ ਪਰਮਜੀਤ ਸਿੰਘ ਦੀ ਸਰਾਹਣਾ ਕਰਦਿਆਂ ਕਿਹਾ ਕਿ, ਉਨਾਂ ਵੱਲੋਂ ਦਿਖਾਈ ਇਮਾਨਦਾਰੀ ਨੇ, ਪੁਲਿਸ ਮਹਿਕਮੇ ਦਾ ਮਾਣ ਵਧਾਇਆ ਹੈ।

  ਇਸ ਮੌਕੇ ਈਸ਼ਵਰ-ਆਸ਼ਾ ਮੈਮੋਰੀਅਲ ਇਨਵਾਇਰਮੈਂਟ ਟਰੱਸਟ ਦੇ ਚੇਅਰਮੈਨ ਐਸਪੀ ਕੌਸ਼ਲ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਰਾਜੇਸ਼ ਭੂਟਾਨੀ ਨੇ ਕਿਹਾ ਕਿ ਅਸੀਂ ਇਮਾਨਦਾਰੀ ਵਿਅਕਤੀ ਦਾ ਇਸ ਲਈ ਸਨਮਾਨ ਕੀਤਾ ਹੈ ਕਿਉਂਕਿ ਮੌਜੂਦਾ ਦੌਰ ਵਿੱਚ ਤਾਂ ਸਮਾਜਿਕ ਤੌਰ ਤੇ ਇੱਨਾਂ ਨਿਘਾਰ ਆ ਚੁੱਕਾ ਹੈ ਕਿ ਲੋਕ ਹੱਥਾਂ ਤੇ ਹੱਥ ਮਾਰਦੇ ਫਿਰਦੇ ਹਨ, ਅਜਿਹੇ ਮੌਕੇ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਨੇ ਇਮਾਨਦਾਰੀ ਦੀ ਮਸ਼ਾਲ ਨਹੀਂ ਛੱਡੀ, ਅਜਿਹੇ ਵਿਅਕਤੀ ਹੋਰ ਲੋਕਾਂ ਲਈ ਵੀ ਪ੍ਰਰਣਾ ਦਾ ਸਰੋਤ ਬਣਦੇ ਹਨ। ਪਰਮਜੀਤ ਸਿੰਘ ਗੁੰਮਟੀ ਨੇ ਆਪਣੇ ਸਨਮਾਨ ਉਪਰੰਤ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇਹ ਮਾਣ ਸਾਡੇ ਬਹੁਤ ਹੀ ਅਧਿਕਾਰੀ ਐਸਪੀ ਡੀ ਅਸ਼ੋਕ ਕੁਮਾਰ ਦੀ ਹਾਜ਼ਿਰੀ ਵਿੱਚ ਮਿਲਿਆ ਹੈ। ਜੇਕਰ ਐਸਪੀ ਸਾਹਿਬ ਪਰਸ ਵਾਲੇ ਮਜਦੂਰ ਵਿਅਕਤੀ ਨੂੰ ਲੱਭਣ ਵਿੱਚ ਸਹਾਇਤਾ ਨਾ ਕਰਦੇ ਤਾਂ ਨਾ ਮਜਦੂਰ ਦਾ ਪਰਸ ਤੇ ਪੈਸੇ ਵਾਪਿਸ ਹੋ ਸਕਦੇ ਸਨ ਅਤੇ ਨਾ ਹੀ ਮੈਨੂੰ ਜੋ ਸਨਮਾਨ ਮਿਲਿਆ ਹੈ, ਇਹ ਮਿਲਣਾ ਸੀ।                               

   ਵਰਣਨਯੋਗ ਹੈ ਕਿ ਗਗਨ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਇੰਦਰਾ ਬਸਤੀ, ਛੰਨਾ ਰੋਡ ਸ਼ੇਰਪੁਰ ਦਾ ਪਸਰ ਰਾਹ ਵਿੱਚ ਜਾਂਦਿਆਂ ਡਿੱਗ ਗਿਆ ਸੀ, ਜਿਹੜਾ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਘੁੰਮਟੀ ਨੂੰ ਮਿਲਿਆ ਸੀ। ਜਿੰਨਾਂ ਇਹ ਪਰਸ ਤੇ ਪਰਸ ਵਿੱਚੋਂ ਮਿਲੇ ਹਜਾਰਾਂ ਰੁਪਏ ਦੀ ਨਗਦੀ ਵਾਪਿਸ ਕਰ ਦਿੱਤੇ ਸਨ। ਇਸ ਮੌਕੇ ਐਸਪੀਡੀ ਦੇ ਰੀਡਰ ਏਐਸਆਈ ਅਤਿੰਦਰ ਪਾਲ ਸਿੰਘ ਅਤੇ ਜਗਸੀਰ ਸਿੰਘ ਸਿੱਧੂ ਆਦਿ ਦਫਤਰ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ। 

Advertisement
Advertisement
Advertisement
Advertisement
error: Content is protected !!