ਟ੍ਰਾਈਡੈਂਟ ਦੇ ਵਿਹੜੇ ‘ਚ ਖੜਕੂ ਗੁਰਦਾਸ ਮਾਨ ਦੀ ਡਫਲੀ

Advertisement
Spread information

ਟ੍ਰਾਈਡੈਂਟ ਦਿਵਾਲੀ ਮੇਲੇ ਨੇ ਸ਼ਹਿਰ ਵਾਸੀਆਂ ‘ਚ ਪੈਦਾ ਕੀਤਾ ਵੱਡਾ ਉਤਸ਼ਾਹ

ਰਘਬੀਰ ਹੈਪੀ, ਬਰਨਾਲਾ 13 ਅਕਤੂਬਰ 2025

   ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਦੇ ਨਿਰਦੇਸ਼ ‘ਤੇ ਟ੍ਰਾਈਡੈਂਟ ਗਰੁੱਪ ਵੱਲੋਂ ਟ੍ਰਾਈਡੈਂਟ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਪਰਿਵਾਰਾਂ ਨੂੰ 11 ਅਤੇ 12 ਅਕਤੂਬਰ 2025 ਨੂੰ ਦਿਵਾਲੀ ਮੇਲੇ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਦੋਂ ਕਿ 14 ਅਕਤੂਬਰ ਨੂੰ ਪੰਜਾਬੀ ਦੇ ਸਿਰਮੌਰ ਗਾਇਕ ਗੁਰਦਾਸ ਮਾਨ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ।     

   ਟ੍ਰਾਈਡੈਂਟ ਦਿਵਾਲੀ ਮੇਲੇ ਦੇ ਦੂਜੇ ਦਿਨ, ਸ਼ਹਿਰ ਵਾਸੀਆਂ ਨੇ ਵੱਖ-ਵੱਖ ਖਾਣ-ਪੀਣ ਅਤੇ ਉਤਪਾਦਾਂ ਦੇ ਸਟਾਲਾਂ ‘ਤੇ ਪੂਰਾ ਆਨੰਦ ਮਾਣਿਆ। ਟ੍ਰਾਈਡੈਂਟ ਗਰੁੱਪ ਦੇ ਉਤਪਾਦ — ਜਿਵੇਂ ਕਿ ਤੌਲੀਆ, ਬੈੱਡਸ਼ੀਟ, ਬਾਥਰੋਬ ਅਤੇ ਕੰਬਲ ਵੇਚਣ ਵਾਲੇ ਸਟਾਲਾਂ ‘ਤੇ ਖਰੀਦਦਾਰੀ ਲਈ ਵੱਡੀ ਭੀੜ ਦਿਖਾਈ ਦਿੱਤੀ।

    ਇਸ ਤੋਂ ਇਲਾਵਾ, ਟ੍ਰਾਈਡੈਂਟ ਵੱਲੋਂ ਲਗਾਈ ਗਈ ਧਮਾਕਾ ਸੇਲ, ਜੋ 5 ਤੋਂ 13 ਅਕਤੂਬਰ 2025 ਤੱਕ ਚੱਲਣੀ ਸੀ, ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਹੁਣ 17 ਅਕਤੂਬਰ 2025 ਤੱਕ ਵਧਾ ਦਿੱਤੀ ਗਈ ਹੈ। ਇਸ ਸੇਲ ਵਿੱਚ ਲੋਕਾਂ ਨੇ ਵੱਡੇ ਜੋਸ਼ ਨਾਲ ਖਰੀਦਦਾਰੀ ਕੀਤੀ ਅਤੇ ਬੇਹਤਰੀਨ ਛੋਟਾਂ ਦਾ ਲਾਭ ਲਿਆ।

🎤 ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਕੱਲ ਕਰਣਗੇ ਪ੍ਰਦਰਸ਼ਨ

   ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ, ਟਰੈਡੀਸ਼ਨ ਫੈਸ਼ਨ ਸ਼ੋਅ ਅਤੇ ਚੰਡੀਗੜ੍ਹ ਤੋਂ ਆਈ ਵੈਸਟਰਨ ਡਾਂਸ ਟਰੂਪ ਨੇ ਨ੍ਰਿਤ, ਕੋਰੀਓਗ੍ਰਾਫੀ ਅਤੇ ਡਰਾਮਿਆਂ ਰਾਹੀਂ ਦਰਸ਼ਕਾਂ ਨੂੰ ਮਨ ਮੋਹਿਆ ।

  ਟ੍ਰਾਈਡੈਂਟ ਦੇ ਅਧਿਕਾਰੀਆਂ,ਸਵੀਤਾ ਕਲਵਾਨੀਆ,      ਸਵੀਤਾ ਕਲਵਾਨੀਆ, ਐਡਮਿਨ ਹੈੱਡ ਰਮਣ ਚੌਧਰੀ, ਸਾਹਿਲ ਗੁਲਹਾਟੀ, ਰੋਹਣ ਭਾਰਗਵ, ਅਨਿਲ ਗੁਪਤਾ, ਚਰਨਜੀਤ ਸਿੰਘ, ਮਨਜਿੰਦਰ ਆਦਿ ਅਧਿਕਾਰੀਆਂ ਨੇ ਮੇਲੇ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਵਿੱਚ ਰੱਖਿਆ।           

    ਉਹਨਾਂ ਕਿਹਾ ਕਿ ਮੇਲੇ ਵਿੱਚ ਬੱਚਿਆਂ ਲਈ ਝੂਲੇ ਅਤੇ ਊਠ ਸਵਾਰੀ, ਅਤੇ ਸਟੇਜ ‘ਤੇ ਗਿੱਧਾ, ਭੰਗੜਾ ਅਤੇ ਸੰਗੀਤਕ ਪ੍ਰੋਗਰਾਮ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਇਹ ਮੇਲਾ ਪਿਛਲੇ 21 ਸਾਲਾਂ ਤੋਂ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਨਾ ਸਿਰਫ਼ ਮਨੋਰੰਜਨ ਕਰਦਾ ਹੈ ਸਗੋਂ ਲੋਕਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦਾ ਹੈ।     ਉਹਨਾਂ ਦੱਸਿਆ ਕਿ 14 ਅਕਤੂਬਰ ਸ਼ਾਮ 7 ਵਜੇ, ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਆਪਣਾ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨਗੇ।

Advertisement
Advertisement
Advertisement
Advertisement
error: Content is protected !!