ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਦੇ ਅਕਾਲ ਚਲਾਣਾ ਕਰਨ ‘ਤੇ ਕੇਵਲ ਸਿੰਘ ਢਿੱਲੋਂ ਵਲੋਂ ਦੁੱਖ ਦਾ ਪ੍ਰਗਟਾਵਾ

Advertisement
Spread information

ਰਘਬੀਰ ਹੈਪੀ,ਬਰਨਾਲਾ 28 ਸਤੰਬਰ 2025

        ਪਿੰਡ ਟੱਲੇਵਾਲ ਵਿਖੇ ਸੰਤ ਬਾਬਾ ਕਰਨੈਲ ਸਿੰਘ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਇਸ ਦੁੱਖਦਾਈ ਵਿਛੋੜੇ ਨਾਲ ਇਲਾਕੇ ਭਰ ਵਿੱਚ ਸੋਗ ਦਾ ਮਾਹੌਲ ਹੈ। ਅੱਜ ਵੱਡੀ ਗਿਣਤੀ ਸੰਗਤਾਂ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਗੁਰਦੂਆਰਾ ਸਾਹਿਬ ਟੱਲੇਵਾਲ ਪੁੱਜੀਆਂ।                       
ਇਸ ਮੌਕੇ ਭਾਜਪਾ ਦੇ ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਨੇ ਪਿੰਡ ਟੱਲੇਵਾਲ ਵਿਖੇ ਪਹੁੰਚ ਕੇ ਸੰਤ ਬਾਬਾ ਕਰਨੈਲ ਸਿੰਘ ਦੇ ਅੰਤਿਮ ਦਰਸ਼ਨ ਕੀਤੇ। ਉਹਨਾਂ ਇਸ ਮੌਕੇ ਕਿਹਾ ਕਿ ਟੱਲੇਵਾਲ ਉਹਨਾਂ ਦਾ ਜੱਦੀ ਪਿੰਡ ਹੋਣ ਕਰਕੇ ਬਾਬਾ ਕਰਨੈਲ ਸਿੰਘ ਨਾਲ ਉਹਨਾਂ ਦਾ ਨਿੱਜੀ ਪ੍ਰੇਮ ਪਿਆਰ ਬਹੁਤ ਸੀ। ਉਹਨਾਂ ਦੇ ਇਸ ਦੁੱਖਦਾਈ ਵਿਛੋੜੇ ਨਾਲ ਉਹਨਾਂ ਨੂੰ ਨਿੱਜੀ ਤੌਰ ‘ਤੇ ਅਤੇ ਇਲਾਕੇ ਭਰ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਬਾਬਾ ਕਰਨੈਲ ਸਿੰਘ ਨੇ ਜਿੱਥੇ ਇਲਾਕੇ ਭਰ ਵਿੱਚ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ, ਉੱਥੇ ਹੀ ਉਨ੍ਹਾਂ ਸੰਤ ਬਾਬਾ ਸੁੰਦਰ ਸਿੰਘ ਕਨੇਡੀਅਨ ਜੀ ਦੀ ਯਾਦ ਵਿੱਚ ਅਕਾਲ ਅਕੈਡਮੀ ਅਤੇ ਲੜਕੀਆਂ ਦਾ ਬੀ.ਐਡ ਬਣਾ ਕੇ ਇਲਾਕੇ ਵਿੱਚ ਸਿੱਖਿਆ ਦਾ ਦੀਵਾ ਜਗਾਇਆ। ਉਨ੍ਹਾਂ ਦੀਆਂ ਅਮੋਲਕ ਸੇਵਾਵਾਂ ਸਦੀਵੀ ਯਾਦ ਰਹਿਣਗੀਆਂ। ਉਹਨਾਂ ਕਿਹਾ ਕਿ ਵਾਹਿਗੁਰੂ ਬਾਬਾ ਕਰਨੈਲ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਨਾਲ ਪਿਆਰ ਭਾਵ ਰੱਖਣ ਵਾਲੀ ਸੰਗਤ ਨੂੰ ਇਹ ਦੁੱਖਦਾਈ ਵਿਛੋੜਾ ਝੱਲਣ ਦਾ ਬਲ ਬਖਸ਼ਣ।

Advertisement
Advertisement
Advertisement
Advertisement
error: Content is protected !!