ਲੱਕੀ ਡਰਾਅ ਲਈ ਪ੍ਰਸ਼ਾਸਨ ਨੇ ਸਮਾਂ ਬੰਨ੍ਹਿਆ,

Advertisement
Spread information

ਪਰਾਲੀ ਪ੍ਰਬੰਧਨ ਕਰਕੇ ਵਾਤਾਵਰਣ ਰਖਵਾਲੇ ਬਣ ਕੇ ਜਿੱਤ ਸਕਦੇ ਨੇ ਇਨਾਮ : ਡੀ ਸੀ
  ਰਘਬੀਰ ਹੈਪੀ, ਬਰਨਾਲਾ 17 ਸਤੰਬਰ 2025
    ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਗਾਏ ਖੇਤਾਂ ਵਿਚ ਹੀ ਕਰਨ ਪ੍ਰਤੀ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰਵਾਏ ਜਾ ਰਹੇ ਲੱਕੀ ਡਰਾਅ (ਪਰਾਲੀ) ਲਈ ਬੇਨਤੀ ਪੱਤਰ ਦੇਣ ਦੀ ਆਖਰੀ ਤਾਰੀਖ ਵਧਾ ਕੇ 30 ਸਤੰਬਰ ਤੱਕ ਕਰ ਦਿੱਤੀ ਗਈ ਹੈ ।       
      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਲੱਕੀ ਡਰਾਅ ਵਿੱਚ 1,00,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਜੋ ਕਿ 25 ਵਿਜੇਤਾਵਾਂ ਵਿੱਚ ਵੰਡਿਆ ਜਾਵੇਗਾ। ਇਸ ਵਿੱਚ ਪਹਿਲਾ ਇਨਾਮ 20,000 ਰੁਪਏ, ਦੂਸਰਾ ਇਨਾਮ 15,000 ਰੁਪਏ, ਤੀਸਰਾ ਇਨਾਮ 10,000 ਰੁਪਏ ਅਤੇ ਬਾਕੀ ਇਨਾਮ ਹੋਰ ਕਿਸਾਨਾਂ ਵਿੱਚ ਵੰਡਿਆ ਜਾਵੇਗਾ।
      ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਇਸ ਲਈ ਇੱਕ ਲਿੰਕ ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ।ਇਸ ਲਿੰਕ ਨੂੰ ਪ੍ਰਾਪਤ ਕਰਨ ਲਈ 7973975463 ‘ਤੇ ਵਟਅਪ ਰਾਂਹੀ ਲਿੰਕ ਪ੍ਰਾਪਤ ਕੀਤਾ ਜਾ ਸਕਦਾ ਹੈ।
    ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਚਲਾਈ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਦੇ ਕਿਸਾਨ ਲੱਕੀ ਡਰਾਅ (ਪਰਾਲੀ) ਲਈ 15 ਸਤੰਬਰ ਤੱਕ ਅਪਲਾਈ ਕਰ ਸਕਦੇ ਸਨ ਹੁਣ ਚਾਹਵਾਨ ਕਿਸਾਨ 30 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ। ਜੇਕਰ ਇਸ ਸਬੰਧੀ ਕੋਈ ਵਧੇਰੀ ਜਾਣਕਾਰੀ ਦਾ ਚਾਹਵਾਨ ਹੋਵੇ ਤਾਂ ਉਹ ਕਿਸਾਨ 7973975463 ਨੰਬਰ ‘ਤੇ  ਸੰਪਰਕ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਦੀ ਸੰਭਾਲ ਲਈ ਯੋਗ ਪ੍ਰਬੰਧਨ ਕਰਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਏ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।  
     ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਹਰਬੰਸ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਲਿੰਕ ਨੂੰ ਕਿਸਾਨਾਂ ਦੇ ਜਾਣਕਾਰੀ ਲਈ ਜਨਤਕ ਤੌਰ ‘ਤੇ ਸਾਰੇ ਖੇਤੀਬਾੜੀ ਦਫਤਰਾਂ ਅਤੇ ਡੀ ਸੀ ਦਫਤਰਾਂ ਵਿੱਚ ਬੈਨਰ ਲਗਾਏ ਗਏ ਹਨ। ਜਿਸ ਤੋ ਕਿਸਾਨਾਂ ਨੂੰ ਲੱਕੀ ਡਰਾਅ ਲਈ ਅਪਲਾਈ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।

Advertisement
Advertisement
Advertisement
Advertisement
error: Content is protected !!